ਚਾਚਾ ਅਜੀਤ ਸਿੰਘ ਦੀ ਬਰਸੀ ਮੌਕੇ ਕੀਤੀਆਂ ਸ਼ਰਧਾਂਜਲੀਆਂ ਭੇਟ



ਡੇਹਲੋ: ਅੱਜ “ਪੱਗੜੀ ਸੰਭਾਲ ਜੱਟਾ ਲਹਿਰ” ਦੇ ਮੋਢੀ ਆਗੂ, ਅਜ਼ਾਦੀ ਘੁਲ਼ਾਟੀਏ ਅਤੇ ਸ਼ਹੀਦ ਭਗਤ ਸਿੰਘ ਦੇ ਚਾਚਾ, ਚਾਚਾ ਅਜੀਤ ਸਿੰਘ ਨੂੰ ਉਹਨਾਂ ਦੀ ਬਰਸੀ ਮੌਕੇ ਸਰਧਾਂਜਲੀਆਂ ਭੇਟ ਕਰਦਿਆਂ ਉਹਨਾਂ ਨੂੰ ਯਾਦ ਕੀਤਾ ਗਿਆ। ਅੱਜ ਦੇ ਸਮਾਗਮ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਗੂ ਡਾ. ਕੇਸਰ ਸਿੰਘ ਧਾਦਰਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹਰਜੀਤ ਸਿੰਘ ਆਸੀ ਕਲਾਂ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਰਘਵੀਰ ਸਿੰਘ ਬੈਨੀਪਾਲ, ਡਾ. ਜਸਵਿੰਦਰ ਸਿੰਘ ਕਾਲਖ, ਹਰਨੇਕ ਸਿੰਘ ਗੁੱਜਰਵਾਲ ਅਤੇ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ ਨੇ ਆਖਿਆ ਕਿ ਜਦੋਂ 15 ਅਗਸਤ 1947 ਨੂੰ ਦੇਸ਼ ਨੂੰ ਜਦੋਂ ਅਜ਼ਾਦੀ ਮਿਲ਼ ਰਹੀ ਸੀ ਤਾਂ ਅਜ਼ਾਦੀ ਘੁਲ਼ਾਟੀਆ ਚਾਚਾ ਅਜੀਤ ਸਿੰਘ ਡਲਹੌਜੀ ਵਿੱਚ ਆਪਣੇ ਆਖ਼ਰੀ ਸਵਾਸ ਲੈਕੇ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਕਿਹਾ ਕਿ ਚਾਚਾ ਅਜੀਤ ਸਿੰਘ ਨੇ “ਪੱਗੜੀ ਸੰਭਾਲ ਜੱਟਾ ਲਹਿਰ” ਦੀ ਜਿਥੇ ਅਗਵਾਈ ਕੀਤੀ ਉੱਥੇ ਇਸ ਲੰਬੇ ਚੱਲੇ ਅੰਦੋਲਨ ਨੂੰ ਜਿੱਤ ਤੱਕ ਲੈਕੇ ਗਏ। ਆਗੂਆਂ ਨੇ ਆਖਿਆ ਕਿ ਚਾਚਾ ਅਜੀਤ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਚੱਲ ਰਹੇ ਅੰਦੋਲਨ ਵਿੱਚ ਆਪਣੇ ਸਾਰੇ ਪਰਿਵਾਰ ਸਮੇਤ ਵਡਮੁੱਲਾਂ ਯੋਗਦਾਨ ਪਾਇਆ, ਜਿਸ ਕਰਕੇ ਦੇਸ਼ ਅਜ਼ਾਦ ਹੋਇਆ। ਆਗੂਆਂ ਨੇ ਆਖਿਆ ਕਿ ਬੇਸ਼ੱਕ ਦੇਸ਼ ਅੰਗਰੇਜ਼ਾਂ ਤੋਂ ਤਾਂ ਅਜ਼ਾਦੀ ਪਾ ਗਿਆ ਪਰ ਉਸ ਦਾ ਲਾਭ ਹੇਠਾਂ ਤੱਕ ਕਿਰਤੀ ਕਿਸਾਨਾਂ ਨੂੰ ਨਹੀਂ ਮਿਲਿਆ, ਜਿਸ ਕਰਕੇ ਦੇਸ਼ ਦੀ ਅੱਧੀ ਅਬਾਦੀ ਗ਼ੁਰਬਤ ਦੀ ਜ਼ਿੰਦਗੀ ਬਸਰ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜ਼ਾਦੀ ਦਾ ਲਾਭ ਵੱਡੀਆ ਕੰਪਨੀਆਂ ਤੇ ਸਰਮਾਏਦਾਰ ਨੇ ਉਠਾਇਆ ਹੈ।

ਆਗੂਆਂ ਨੇ ਆਖਿਆ ਕਿ ਚਾਚਾ ਅਜੀਤ ਸਿੰਘ ਤੇ ਉਹਨਾਂ ਨਾਲ ਹੋਰ ਅਨੇਕਾਂ ਗਦਰੀਆਂ, ਬੱਬਰ ਅਕਾਲੀਆਂ, ਕੂਕਿਆਂ, ਭਗਤ, ਸਰਾਭਿਆ ਅਤੇ ਸਮੂਹ ਅਜ਼ਾਦੀ ਘੁਲ਼ਾਟੀਆ ਦੇ ਯੋਗਦਾਨ ਮਿਲੀ ਅਜ਼ਾਦੀ ਦਾ ਲਾਭ ਕਿਰਤੀ ਕਿਸਾਨਾਂ ਤੇ ਦੇਸ਼ ਦੇ ਆਮ ਲੋਕਾਂ ਤੱਕ ਪੁੱਜਦਾ ਕਰਨਾ ਲਈ ਇੱਕ ਹੋਰ ਅੰਦੋਲਨ ਲੜਨ ਤੇ ਜਿੱਤਣ ਦੀ ਲੋੜ ਹੈ। ਉਹਨਾਂ ਕਿਹਾ ਕਿ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੱਦੋ ਜਹਿਦ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਇਕੱਠ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਦੇਸ਼ ਭਗਤਾਂ ਨੂੰ ਵੀ ਯਾਦ ਕੀਤਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਮਲਕੀਤ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਰਘਵੀਰ ਸਿੰਘ ਆਸੀ ਕਲਾਂ, ਕਰਮ ਸਿੰਘ ਗਰੇਵਾਲ, ਕੁਲਦੀਪ ਸਿੰਘ ਗਰੇਵਾਲ, ਬਲਦੇਵ ਸਿੰਘ ਪੱਖੋਵਾਲ, ਜਸਵੰਤ ਸਿੰਘ, ਡੋਗਰ ਸਿੰਘ, ਸੁਖਦੇਵ ਸਿੰਘ (ਸਾਰੇ ਟੂਸੇ) ਡਾ. ਜਸਵਿਂਦਰ ਸਿੰਘ ਜੜਤੌਲੀ, ਡਾ. ਬਲਜੀਤ ਕੁਮਾਰ ਮੁੱਲਾਪੁੱਰ, ਡਾ. ਮੇਵਾ ਸਿੰਘ, ਡਾ. ਅਮਰਦੇਵ ਸਿੰਘ ਢਿੱਲੋ, ਸਵਰਨ ਸਿੰਘ, ਹਰਨੇਕ ਸਿੰਘ, ਮੇਜਰ ਸਿੰਘ (ਸਾਰੇ ਆਸੀ ਕਲਾਂ) ਰਣਜੀਤ ਸਿੰਘ ਸਾਇਆ, ਕਾਕਾ ਜੜਤੌਲੀ, ਤਰਲੋਚਨ ਸਿੰਘ ਘੁੰਗਰਾਣਾ, ਬਲਵੀਰ ਸਿੰਘ ਭੁੱਟਾ, ਅਮਰਜੀਤ ਸਿੰਘ ਸਹਿਜਾਦ, ਸਿਕੰਦਰ ਸਿੰਘ ਹਿਮਾਯੂਪੁੱਰ, ਜਗਮੇਲ ਸਿੰਘ ਬੀਲਾ, ਦਰਸਣ ਸਿੰਘ ਕਿਲ੍ਹਾ ਰਾਏਪੁਰ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ