ਫੌਜਦਾਰੀ ਕਾਨੂੰਨਾਂ ਖਿਲਾਫ ਜਨਤਕ ਜਥੇਬੰਦੀਆਂ ਆਈਆਂ ਮੈਦਾਨ ਵਿੱਚ, ਰਾਸ਼ਟਰਪਤੀ ਨੂੰ ਡੀਸੀ ਲੁਧਿਆਣਾ ਰਾਹੀਂ ਭੇਜਿਆ ਮੈਮੋਰੰਡਮ



ਲੁਧਿਆਣਾ: ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੀਆਂ ਜਨਤਕ ਜਮਹੂਰੀ, ਕਿਸਾਨ, ਮਜ਼ਦੂਰ, ਮੁਲਾਜ਼ਮਾਂ ਦੀਆਂ ਤਿੰਨ ਦਰਜਨ ਤੋਂ ਵੱਧ  ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਪਹਿਲੀ ਜੁਲਾਈ ਨੂੰ ਲਾਗੂ ਕੀਤੇ ਜਾ ਰਹੇ ਤਿੰਨ ਲੋਕ ਵਿਰੋਧੀ ਫੌਜਦਾਰੀ ਕਾਨੂੰਨਾਂ ਖਿਲਾਫ ਅਤੇ ਉੱਘੇ ਸਮਾਜ ਚਿੰਤਕਾਂ ਅਰੁੰਧਤੀ ਰਾਏ ਸਮੇਤ ਪ੍ਰੋ ਸ਼ੇਖ ਸੌਕਤ ਹੁਸੈਨ ਵਿਰੁਧ, ਕੇਸ ਚਲਾਉਣ ਲਈ ਦਿੱਤੀ ਮਨਜੂਰੀ ਖਿਲਾਫ ਸੂਬੇ ਭਰ ਵਿੱਚ ਆਵਾਜ ਉਠਾਉਦਿਆਂ  ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਰੋਸ ਰੈਲੀ ਕਰਨ ਉਪਰੰਤ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਜਿਸ ਉਪਰੰਤ ਦੇਸ਼ ਦੇ ਰਾਸ਼ਟਰ ਪਤੀ ਦੇ ਨਾਂ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮੈਮੋਰੰਡਮ ਵੀ ਦਿੱਤਾ ਗਿਆ, ਜਿਸ ਵਿੱਚ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਉੱਤੇ ਯੂ ਏ ਪੀ ਏ ਤਹਿਤ ਕੇਸ ਦਰਜ ਕਰਨ ਦੀ ਮਨਜੂਰੀ ਵਾਪਸ ਲੈਣ ਅਤੇ ਲਾਗੂ ਕੀਤੇ ਤਿੰਨ ਫੌਜਦਾਰੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।

ਇਸ ਸਮੇਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਕਿਹਾ ਕਿ ਜਦੋਂ  ਸਰਕਾਰਾਂ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ ਤਾਂ ਉਹ ਲੋਕਾਂ ਦੀ ਹੱਕੀ ਆਵਾਜ ਦਬਾਉਣ ਲਈ ਅਜਿਹੇ ਕਾਨੂੰਨਾਂ ਦਾ ਸਹਾਰਾ ਲੈਂਦੀਆਂ ਹਨ। ਉਹਨਾਂ ਇਹਨਾਂ ਕਾਨੂੰਨਾਂ ਦੀ ਤੁਲਣਾ ਅੰਗਰੇਜ ਰਾਜ ਦੇ ਰੌਲਟ ਐਕਟ ਨਾਲ ਕਰਦਿਆਂ ਸਪਸਟ ਕੀਤਾ ਕਿ ਇਹ ਸਰਕਾਰ ਅਸਲ ਵਿੱਚ ਅੰਗਰੇਜ ਰਾਜ ਦੇ ਕਾਨੂੰਨਾਂ ਨੂੰ ਖਤਮ ਕਰਨ ਦੇ ਨਾਂ ਹੇਠ ਉਹਨਾਂ ਨੂੰ ਹੋਰ ਖਤਰਨਾਕ ਬਣਾਕੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਪਿੱਛਲੇ ਦਿਨੀਂ ਟ੍ਰੱਕ ਡਰਾਈਵਰਾਂ ਅਤੇ ਹੋਰ ਟ੍ਰਾਂਸਪੋਰਟਾਂ ਵੱਲੋਂ ਕੀਤੀ ਦੇਸ਼ ਵਿਆਪੀ ਹੜਤਾਲ ਸਮੇਂ ਜਿਹੜੇ ਕਾਨੂੰਨ ਵਾਪਸ ਲੈਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ, ਉਹ ਵੀ ਇਹਨਾਂ ਕਾਨੂੰਨਾਂ ਰਾਹੀਂ ਲਾਗੂ ਕਰ ਕੇ ਵਾਅਦਾ ਖਿਲਾਫੀ ਕੀਤੀ ਹੈ।ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਉੱਪਰ 14 ਸਾਲ ਪਹਿਲਾਂ ਦੇ ਨਿਰ ਅਧਾਰ ਕੇਸ ਚਲਾਉਣ ਦੀ ਮਨਜੂਰੀ ਦੇਣਾ ਵੀ ਲੋਕ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਜੇਲ੍ਹੀਂ ਡੱਕਣ ਦਾ ਇੱਕ ਬਹਾਨਾ ਹੈ।

ਹੋਰ ਬੁਲਾਰਿਆਂ ਨੇ ਵੀ ਕੇਂਦਰ ਸਰਕਾਰ ਨੂੰ ਅੰਗਰੇਜਾਂ ਦੇ ਹੀ ਪਦ ਚਿੰਨ੍ਹਾਂ ਤੇ ਚੱਲਣ ਵਾਲੀ ਸਰਕਾਰ ਗਰਦਾਨਦਿਆਂ ਇਸ ਖਿਲਾਫ ਪੰਜਾਬ ਪੱਧਰ ਹੀ ਨਹੀਂ ਸਗੋਂ ਦੇਸ਼ ਪੱਧਰ ਤੇ ਜੱਥੇਬੰਦਕ ਲੜਾਈ ਸੜਨ ਦਾ ਸੱਦਾ ਦਿੱਤਾ।

ਇਸ ਸਮੇਂ ਜਮਹੂਰੀ ਕਿਸਾਨ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ - ਲੁਧਿਆਣਾ , ਜਮਹੂਰੀ ਅਧਿਕਾਰ ਸਭਾ ਪੰਜਾਬ - ਲੁਧਿਆਣਾ, ਟੈਕਸਟਾਈਲ ਹੌਜਰੀ ਕਾਮਾਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਕਾਰਖਾਨਾ ਮਜਦੂਰ ਯੂਨੀਅਨ, ਮੋਲਡ ਐਂਡ ਸਟੀਲ ਵਰਕਰਜ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਰਾਂਤੀਕਾਰੀ ਮਜਦੂਰ ਸੈਂਟਰ, ਲੋਕ ਏਕਤਾ ਸੰਗਠਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ, ਪੰਜਾਬ ਬਚਾਓ ਮੰਚ, ਟੈਕਨੀਕਲ ਸਰਵਿਸ ਯੂਨੀਅਨ ਨੇ ਸ਼ਮੂਲੀਅਤ ਕੀਤੀ।

ਹੋਰ ਆਗੂ ਜਿਹਨਾਂ ਵਿੱਚ ਰਘਵੀਰ ਸਿੰਘ ਬੈਨੀਪਾਲ, ਜਗਦੀਸ਼, ਹਰਜਿੰਦਰ ਸਿੰਘ, ਮਾ ਚਰਨਜੀਤ ਫਲੇਵਾਲ, ਪ੍ਰਭਾਕਰ, ਬਾਪੂ ਬਲਕੌਰ ਸਿੰਘ, ਸ਼ਮੀਰ ਹੁਸੈਨ ਨੇ ਸੰਬੋਧਨ ਕੀਤਾ। ਲਖਵਿੰਦਰ ਸਿੰਘ,  ਬਲਵਿੰਦਰ ਸਿੰਘ, ਪ੍ਰਮਜੀਤ ਸਿੰਘ, ਹਰਨੇਕ ਗੁੱਜਰਵਾਲ, ਪ੍ਰਿੰਸੀਪਲ ਅਜਮੇਰ ਦਾਖਾ, ਡਾ ਸੁਰਜੀਤ ਸਿੰਘ, ਗੱਲਰ ਚੌਹਾਨ, ਸੰਜੂ ਸ਼ਾਮਲ ਸਨ। ਸਟੇਜ ਸੰਚਾਲਨ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਨਿਭਾਇਆ। 21 ਜੁਲਾਈ ਨੂੰ ਇਸ ਮਾਮਲੇ ਸਬੰਧੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਖੇ ਹੋ ਰਹੀ ਪੰਜਾਬ ਪੱਧਰੀ ਕਨਵੈਨਸ਼ਨ ਕਰਨ ਉਪਰੰਤ ਰੋਸ ਮੁਜਾਹਰਾ ਕਰਨ ਲਈ ਵੀ ਸਾਰੀਆਂ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ