ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਰੋਹ ਪ੍ਰਗਟਾਇਆ
ਮੌੜ ਮੰਡੀ: ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਨਵੇਂ ਕਾਨੂੰਨਾਂ ਖ਼ਿਲਾਫ਼ ਅੱਜ ਇਥੇ ਜਨਤਕ ਤੌਰ ’ਤੇ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਇਹ ਲੋਕ ਮਾਰੂ ਨੀਤੀਆਂ ਤੇ ਬਣੇ ਕਾਨੂੰਨ ਵਾਪਸ ਨਾ ਕੀਤੇ ਗਏ ਤਾਂ ਉਹਨਾਂ ਕਾਨੂੰਨਾਂ ਦਾ ਆਉਣ ਵਾਲੇ ਦਿਨਾਂ ਵਿੱਚ ਜਬਰਦਸਤ ਵਿਰੋਧ ਕੀਤਾ ਜਾਵੇਗਾ। ਆਪਣੇ ਰੋਹ ਦਾ ਪ੍ਰਗਟਾਵਾ ਕਰਦੇ ਹੋਏ ਜਥੇਬੰਦੀਆਂ ਦੇ ਕਾਰਕੁੰਨਾ ਵਲੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਅੱਜ ਦੇ ਰੋਸ ਧਰਨੇ ਵਿੱਚ ਬੀਕੇਯੂ ਡਕੌਂਦਾ ਬੁਰਜ ਗਿੱਲ ਤੇ ਰਾਜ ਮਹਿੰਦਰ ਸਿੰਘ ਕੋਟ ਭਾਰਾ ਤੇ ਮੇਜਰ ਸਿੰਘ ਬਲਾਕ ਆਗੂ ਤੇ ਬਲਕਰਨ ਸਿੰਘ ਸੀਨੀਅਰ ਮੀਤ ਪ੍ਰਧਾਨ ਜਮਹੂਰੀ ਕਿਸਾਨ ਸਭਾ ਸੁਖਮੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਤੇ ਸੁਰਜੀਤ ਸਿੰਘ ਲੀਲਾ ਬਲਾਕ ਪ੍ਰਧਾਨ ਤਾਰਾ ਜਿਲ੍ਹਾ ਆਗੂ ਤੇ ਰਾਜੂ ਔਲਖ ਜਮਹੂਰੀ ਕਿਸਾਨ ਸਭਾ ਤੇ ਹਾਜਰ ਟਰੇਡ ਯੂਨੀਅਨ ਗੁਰਮੇਲ ਸਿੰਘ ਅਮਰੀਕ ਸਿੰਘ ਤੇ ਬਾਲਾਰਿਆ ਨੇ ਸੰਬੋਧਨ ਕੀਤਾ।।

Comments
Post a Comment