ਡਾ. ਅਜਨਾਲਾ ਨੇ ਵੋਟ ਭੁਗਤਾਈ
ਅਜਨਾਲਾ: ਵੋਟ ਪਾਉਣ ਉਪਰੰਤ ਉਂਗਲੀ ’ਤੇ ਨਿਸ਼ਾਨ ਦਿਖਾਉਦਿਆ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਪ੍ਰਮੁੱਖ ਆਗੂ ਸੰਯੁਕਤ ਕਿਸਾਨ ਮੋਰਚਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਇਹ ਚੋਣਾਂ ਦੇਸ਼ ਦੇ ਸੰਵਿਧਾਨ, ਲੋਕਤੰਤਰ, ਧਰਮ ਨਿਰਪੱਖਤਾ ਤੇ ਸੰਘੀ ਢਾਂਚੇ ਨੂੰ ਬਚਾਉਣ ਤੇ ਕਿਸਾਨ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਦੇ ਮਸਲੇ ਹੱਲ ਕਰਵਾਉਣ ਅਤੇ ਬੇਰੁਜ਼ਗਾਰੀ ਤੇ ਮਹਿੰਗਾਈ ਆਦਿ ਦੀ ਜਿੰਮੇਵਾਰ ਮੋਦੀ ਸਰਕਾਰ ਨੂੰ ਗੱਦੀਉਂ ਲਾਉਣ ਲਈ ਪਾਈਆਂ ਜਾ ਰਹੀਆਂ ਹਨ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਖਬਰਾਂ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ ਪੁੱਜੀਆਂ ਹਨ ਕਿ ਹਰੇਕ ਬੂਥ ’ਤੇ ਵੋਟਰ ਬੀਜੇਪੀ ਨੂੰ ਦੰਡਤ ਕਰ ਰਹੇ ਹਨ। ਹੁਣ ਤੱਕ ਦੇਸ਼ ਭਰ ਦੇ ਅੰਕੜੇ ਸਾਫ ਦਸ ਰਹੇ ਹਨ ਕਿ ਬੀਜੇਪੀ ਦੋ ਸੌ ਦੇ ਅੰਕੜੇ ਦੇ ਲਾਗੇ ਬੰਨੇ ਹੀ ਰਹਿ ਰਹੀ ਹੈ।

Comments
Post a Comment