ਚੇਤਨਪੁਰਾ ਇਲਾਕੇ ‘ਚੋਂ ਜਥਾ ਹੋਇਆ ਰਵਾਨਾ
ਚੇਤਨਪੁਰਾ: ਭਾਜਪਾ ਹਰਾਓ ਕਾਰਪੋਰੇਟ ਭਜਾਓ ਦੇ ਨਾਅਰੇ ਹੇਠ ਜੁਗਰਾਓਂ ਵਿਖੇ ਹੋ ਰਹੀ ਕਿਸਾਨ ਮਜ਼ਦੂਰ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਏਰੀਆ ਕਮੇਟੀ ਮੱਲੂ ਨੰਗਲ ਅਤੇ ਚੇਤਨਪੁਰਾ ਦੇ ਏਰੀਆ ਪ੍ਰਧਾਨ ਗੁਰਜੀਤ ਸਿੰਘ ਦਬੁਰਜੀ ਅਤੇ ਸਕੱਤਰ ਸੁਖਦੇਵ ਸਿੰਘ ਸੰਤੂ ਨੰਗਲ ਦੀ ਅਗਵਾਈ ਹੇਠ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੈਂਕੜੇ ਸਾਥੀਆਂ ਦਾ ਜਥਾ ਰਵਾਨਾ ਹੋਇਆ। ਜਥੇ ਨੂੰ ਰਵਾਨਾ ਹੋਣ ਸਮੇਂ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂ ਨੰਗਲ ਨੇ ਕਿਹਾ ਕਿ ਜਗਰਾਉਂ ਵਿਖੇ ਹੋਣ ਵਾਲੀ ਕਿਸਾਨ ਮਜ਼ਦੂਰ ਮਹਾ ਪੰਚਾਇਤ ਭਾਜਪਾ ਨੂੰ ਵੋਟ ਦੀ ਚੋਟ ਦਾ ਸੱਦਾ ਦੇਵੇਗੀ ਅਤੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਸੁਨੇਹਾ ਦੇਵੇਗੀ ਮੋਦੀ ਸਰਕਾਰ ਦੇਸ਼ ਅੰਦਰ ਫਿਰਕੂ ਫਾਸ਼ੀਵਾਦੀ ਕਿਸਮ ਦਾ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ। ਦੇਸ਼ ਦੇ ਘੱਟ ਗਿਣਤੀ ਅਤੇ ਦਲਿਤਾਂ ਨੂੰ ਦੇਸ਼ ਦੇ ਦੋ ਨੰਬਰ ਦੇ ਸ਼ਹਿਰੀ ਸਾਬਤ ਧਰਨਾ ਚਾਹੁੰਦੀ ਹੈ ਅਤੇ ਦੇਸ਼ ਦੀਆਂ ਸਰਕਾਰੀ ਸੰਸਥਾਵਾਂ ਤੇ ਪੂਰਨ ਤੌਰ ’ਤੇ ਕਬਜ਼ਾ ਕਰਕੇ ਹਰ ਹੀਲੇ ਲੋਕ ਸਭਾ ਦੀਆਂ ਚੋਣਾਂ ਜਿੱਤਣਾ ਚਾਹੁੰਦੇ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਮੋਦੀ ਦੀਆਂ ਇਹਨਾਂ ਚਾਲਾਂ ਵਿੱਚ ਨਹੀਂ ਆਉਣਗੇ ਅਤੇ ਦੇਸ਼ ਅੰਦਰੋਂ ਇਸ ਕਾਰਪੋਰੇਟ ਸਰਕਾਰ ਦਾ ਸਫਾਇਆ ਕਰਨਗੇ।
ਇਸ ਮੌਕੇ ਟਹਿਲ ਸਿੰਘ ਚੇਤਨਪੁਰ, ਨਿਰੰਜਨ ਸਿੰਘ ਦਬੁਰਜੀ, ਦਲਜੀਤ ਸਿੰਘ ਚੇਤਨਪੁਰਾ, ਸਾਥੀ ਸੰਤੋਖ ਸਿੰਘ, ਸਾਹਿਬ ਸਿੰਘ, ਅਵਤਾਰ ਸਿੰਘ ਮੱਲੂ ਨੰਗਲ ਨਰਿੰਦਰ ਸਿੰਘ, ਗੁਰਮੇਲ ਸਿੰਘ ਅਦਲੀਵਾਲ, ਓਂਕਾਰ ਸਿੰਘ, ਅਜਮੇਰ ਸਿੰਘ, ਨਿਸ਼ਾਨ ਸਿੰਘ ਸੰਤੂ ਨੰਗਲ ਜਥੇ ਵਿੱਚ ਸ਼ਾਮਿਲ ਹੋਏ। ਰਵਾਨਾ ਹੋਣ ਮੌਕੇ ਜਥੇ ਲਈ ਲੰਗਰ ਦਾ ਪ੍ਰਬੰਧ ਜਥੇਦਾਰ ਦਲੇਰ ਸਿੰਘ ਚੇਤਨਪੁਰਾ ਅਤੇ ਉਸਦੇ ਸਾਥੀਆਂ ਨੇ ਕੀਤਾl

Comments
Post a Comment