ਜਥੇਬੰਦੀਆਂ ਨੇ ਦਲ ਬਦਲੂ ਰਿੰਕੂ ਵਾਪਸ ਜਾਓ ਦਾ ਨਾਅਰੇ ਲਗਾਏ
ਫਿਲੌਰ: ਅੱਜ ਇਥੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਆਮਦ ’ਤੇ ਕਿਸਾਨ ਜਥੇਬੰਦੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਹ ਪਹਿਲਾ ਆਪਣੇ ਚੋਣ ਦਫ਼ਤਰ ਪੁੱਜੇ ਮਗਰੋਂ ਗੜ੍ਹਾ ਰੋਡ ’ਤੇ ਇੱਕ ਸਮਾਗਮ ’ਚ ਪੁੱਜੇ। ਜਿਥੇ ਸੜਕ ਕਿਨਾਰੇ ਕਿਸਾਨ ਜਥੇਬੰਦੀਆਂ ਨੇ ਨਾਅਰੇਬਾਜ਼ੀ ਆਰੰਭ ਕਰ ਦਿੱਤੀ। ਇਸ ਦੌਰਾਨ ਹੀ ਜਥੇਬੰਦੀਆਂ ਦੇ ਬੁਲਾਰੇ ਸੰਬੋਧਨ ਕਰਨ ਲੱਗੇ। ਆਗੂਆਂ ਨੇ ਕਿਹਾ ਕਿ ਭਾਜਪਾ ਵਲੋਂ ਕਿਸਾਨਾਂ ਨਾਲ ਜਿਆਦਤੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਭਾਜਪਾ ਨੂੰ ਸਵਾਲ ਕਰਕੇ ਇਸ ਦੇ ਕਾਰਨ ਪੁੱਛੇ ਜਾ ਰਹੇ ਹਨ। ਇਸ ਮੌਕੇ ਬੀਕੇਯੂ ਕਾਦੀਆ, ਬੀਕੇਯੂ ਦੋਆਬਾ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਆਗਵਾਈ ਕੀਤੀ। ਪ੍ਰਦਰਸ਼ਨ ਦੀ ਅਗਵਾਈ ਕੁਲਦੀਪ ਫਿਲੌਰ, ਐਡਵੋਕੇਟ ਅਜੈ ਫਿਲੌਰ, ਤਰਸੇਮ ਸਿੰਘ ਢਿੱਲੋਂ, ਕਮਲਜੀਤ ਸਿੰਘ, ਹਰਜੀਤ ਸਿੰਘ ਢੇਸੀ, ਰਵਿੰਦਰ ਸਿੱਧੂ, ਮੱਖਣ ਕੰਦੋਲਾ, ਜੋਗਾ ਸਿੰਘ, ਜਰਨੈਲ ਫਿਲੌਰ, ਮੱਖਣ ਸੰਗਰਾਮੀ, ਬਲਜੀਤ ਸਿੰਘ, ਮਾ. ਹੰਸ ਰਾਜ ਆਦਿ ਨੇ ਕੀਤੀ। ਇਸ ਦੌਰਾਨ ਦਲਬਦਲੂ ਰਿੰਕੂ ਵਾਪਸ ਜਾਓ ਦੇ ਨਾਅਰੇ ਵੀ ਲੱਗੇ। ਇਸ ਮੌਕੇ ਵੱਡੀ ਗਿਣਤੀ ਚ ਪੁਲੀਸ ਅਤੇ ਹੋਰ ਸੁਰੱਖਿਆ ਦਸਤੇ ਮੌਜੂਦ ਸਨ।

Comments
Post a Comment