ਰੁੜਕਾ ਕਲਾਂ ‘ਚ ਭਾਜਪਾ ਉਮੀਦਵਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਗੁਰਾਇਆ: ਪਿੰਡ ਰੁੜਕਾ ਕਲਾਂ ਵਿਖੇ ਅੱਜ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਹਲਕਾ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੁੜਕਾ ਕਲਾਂ ਦੇ ਬੱਸ ਅੱਡੇ ‘ਤੇ ਇਕੱਠੇ ਹੋਏ ਕਿਸਾਨ ਕਾਰਕੁਨਾਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਸੁਸ਼ੀਲ ਰਿੰਕੂ ਨੇ ਕੀਤੀ ਮੀਟਿੰਗ ‘ਚ ਕਿਹਾ ਕਿ ਉਨ੍ਹਾਂ ਨੇ ਜਿੱਤਣਾ ਵੀ ਹੈ ਅਤੇ ਸਰਕਾਰ ਵੀ ਬਣਨੀ ਹੈ, ਜਿਸ ਕਾਰਨ ਕਿਸਾਨ ਉਨ੍ਹਾਂ ਨਾਲ ਮਿਲ ਕੇ ਚੱਲਣ ਤਾਂ ਹੀ ਉਹ ਕਿਸਾਨਾਂ ਦੇ ਮਸਲੇ ਹੱਲ੍ਹ ਕਰਵਾ ਸਕਣਗੇ।

Comments
Post a Comment