ਪੁਲੀਸ ਵਲੋਂ ਯਕੀਨ ਦਵਾਉਣ ’ਤੇ ਧਰਨਾ ਕੀਤਾ ਮੁਲਤਵੀ
ਅਜਨਾਲਾ: ਪਿਛਲੇ ਦਿਨੀਂ ਸੁਰਤਾਜ ਸਿੰਘ, ਅਮਨਦੀਪ ਸਿੰਘ ਤੇ ਵਰਿੰਦਰ ਸਿੰਘ ਦੀ ਕਾਰ ਰੋਕ ਕੇ ਉਹਨਾਂ ਤੇ ਹਮਲਾ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਪੀੜ੍ਹਤ ਧਿਰ ਤੇ ਕੇਸ ਦਰਜ ਕਰਨ ਦੇ ਵਿਰੋਧ ਚ ਰੋਸ ਪ੍ਰਗਟਾਉਣ ਲਈ ਧਰਨਾ ਦਿੱਤਾ ਗਿਆ। ਪੁਲੀਸ ਦੀ ਅਜਿਹੀ ਘਿਣਾਉਣੀ ਕਾਰਵਾਈ ਵਿਰੁੱਧ ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਅਤੇ ਜਨਤਕ ਜਥੇਬੰਦੀਆਂ ਵੱਲੋਂ ਅਜਨਾਲੇ ਦੇ ਮੁੱਖ ਬਜਾਰਾਂ ਵਿੱਚ ਅੱਤ ਦੀ ਗਰਮੀ ਤੇ ਤਿਖੜ ਦੁਪਹਿਰੇ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਨੇ ਪੁਲੀਸ ਵਿਰੁੱਧ ਨਾਅਰੇ ਮਾਰਦਿਆਂ ਪ੍ਰਦਰਸ਼ਨ ਕੀਤਾ ਅਤੇ ਥਾਣੇ ਅੱਗੇ ਵਿਸ਼ਾਲ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ, ਸੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਟਹਿਲ ਸਿੰਘ ਚੇਤਨਪੁਰਾ, ਸੁਰਜੀਤ ਸਿੰਘ ਦੁਧਰਾਏ, ਸਤਵਿੰਦਰ ਸਿੰਘ ਉਠੀਆਂ ਚੇਅਰਮੈਨ ਗੁਰਨਾਮ ਸਿੰਘ ਸੈਦੋਗਾਜੀ ਤੇ ਜੱਗਾ ਸਿੰਘ ਡੱਲਾ ਨੇ ਜ਼ੋਰਦਾਰ ਮੰਗ ਕੀਤੀ ਕਿ ਪੀੜ੍ਹਤ ਸੁਰਤਾਜ ਸਿੰਘ ਵਿਰੁੱਧ ਕੇਸ ਵਾਪਿਸ ਲਿਆ ਜਾਵੇ ਅਤੇ ਹਮਲਾਵਰਾਂ ਵਿਰੁੱਧ ਸਖ਼ਤ ਧਾਰਾਵਾਂ ਲਾਕੇ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਧਰਨਾ ਲੱਗਣ ਤੋਂ ਕੁੱਝ ਚਿਰ ਬਾਅਦ ਹੀ ਡੀਐਸਪੀ ਅਜਨਾਲਾ ਰਾਜ ਕੁਮਾਰ ਵੱਲੋਂ ਗੱਲਬਾਤ ਦਾ ਸੱਦਾ ਆਇਆ। ਪੀੜ੍ਹਤ ਪਰਿਵਾਰ ਦੇ ਮੁਖੀ ਸੁਖਰਾਜ ਸਿੰਘ ਭੋਏਵਾਲੀ ਸਮੇਤ ਪੰਜ ਮੈਂਬਰੀਂ ਵਫ਼ਦ ਨੇ ਗੱਲਬਾਤ ਕੀਤੀ। ਵਫ਼ਦ ਦੀ ਗੱਲਬਾਤ ਸੁਨਣ ਉਪਰੰਤ ਡੀਐਸਪੀ ਨੇ ਵਫ਼ਦ ਨੂੰ ਯਕੀਨ ਦਵਾਉਂਦਿਆ ਕਿਹਾ ਕਿ ਮੰਗਾਂ ਜਾਇਜ਼ ਹਨ ਜੋ ਕਿ ਜਲਦੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ।
ਵਫ਼ਦ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਨੇ ਯਕੀਨ ਦਵਾਇਆ ਕਿ ਇਸ ਕੇਸ ਤੋਂ ਇਲਾਵਾ ਮੋਹਨ ਭਡਾਰੀਆਂ ਦੀਆਂ ਮੱਝਾਂ ਤੇ ਹੋਰ ਸਮਾਨ ਆਦਿ ਦੀ ਚੋਰੀ ਦੀ ਬਰਾਮਦੀ ਵੀ ਜਲਦੀ ਕਰ ਲਈ ਜਾਵੇਗੀ। ਵਫ਼ਦ ਵੱਲੋਂ ਧਰਨਾਕਾਰੀਆਂ ਨਾਲ ਮੰਗਾਂ ਦੀ ਸਹਿਮਤੀ ਉਪਰੰਤ ਡੀਐਸਪੀ ਅਜਨਾਲਾ ਨੇ ਧਰਨੇ ਵਿੱਚ ਪਹੁੰਚ ਕੇ ਮੰਗਾਂ ਦਾ ਜਲਦੀ ਹੱਲ ਕਰਨ ਦਾ ਯਕੀਨ ਦਵਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਸਮੂਹ ਸੰਗਤਾਂ ਨੂੰ ਬਾਬੇ ਦੀ ਕੁੱਲੀ ਵਾਲਿਆਂ ਨੇ ਲੰਗਰ ਛਕਾਇਆ। ਧਰਨਾਕਾਰੀਆਂ ਵਿੱਚ ਉਕਤ ਪ੍ਰਮੁਖ ਆਗੂਆਂ ਤੋਂ ਇਲਾਵਾ ਦੇਸ਼ ਭਗਤ ਬੀਬੀ ਹਰਜੀਤ ਕੌਰ ਭੋਏਵਾਲੀ, ਰਾਣਾਪ੍ਰਤਾਪ ਸਿੰਘ ਭੋਏਵਾਲੀ, ਨਰੰਜਣ ਸਿੰਘ ਦਬੁਰਜੀ, ਸੁਰਜੀਤ ਸਿੰਘ ਭੂਰੇਗਿੱਲ, ਅਜੀਤ ਕੌਰ ਕੋਟਰਜਾਦਾ, ਪ੍ਰੀਤ ਕੌਰ ਪਠਾਨ ਨੰਗਲ, ਸਾਹਿਬ ਸਿੰਘ ਮੱਲੂਨੰਗਲ, ਕਰਨੈਲ ਸਿੰਘ ਭਿੰਡੀ ਸੈਦਾਂ, ਦੇਸਾ ਸਿੰਘ ਭਿੰਡੀ ਔਲਖ, ਦਿਲਜੀਤ ਕੌਰ, ਮੋਹਨ ਭੰਡਾਰੀਆ, ਬਲਕਾਰ ਸਿੰਘ ਜੋਸ਼, ਜੰਗ ਬਹਾਦਰ ਸਿੰਘ ਮਟੀਆ, ਗਾਇਕ ਗੁਰਪਾਲ ਗਿੱਲ ਸੈਦਪੁਰ, ਡਾ. ਬਲਵਿੰਦਰ ਸਿੰਘ ਕੋਟਲਾ ਸੁਰਾਜ ਲੁਹਾਰ, ਹਰਨੇਕ ਸਿੰਘ ਨੇਪਾਲ, ਸੁਖਦੇਵ ਸਿੰਘ ਉਰਫ ਘੁੱਦਾ ਡੱਲਾ ਰਾਜਪੂਤਾਂ ਆਦਿ ਹਾਜ਼ਰ ਸਨ।

Comments
Post a Comment