ਵਿਲੱਖਣ ਤੇ ਇਤਿਹਾਸਿਕ ਹੋਵੇਗੀ ਕਿਸਾਨ ਮਹਾ ਪੰਚਾਇਤ: ਕੋਟ ਉਮਰਾ
ਸਿੱਧਵਾਂ ਬੇਟ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਨੇ ਆਪਣੇ ਸਾਥੀਆਂ ਨਾਲ ਅੱਜ ਬੇਟ ਇਲਾਕੇ ਦੇ ਵੱਖ-ਵੱਖ ਪਿੰਡਾਂ ਮੱਦੇਪੁਰਾ, ਖਰਸ਼ਦਪੁਰ, ਅਕੂਵਾਲ, ਗੋਰਸੀਆ ਖਾਨ ਮੁਹੰਮਦ, ਕੋਟ ਮਾਨਾ, ਕੋਟ ਉਮਰਾ, ਰਾਮਪੁਰਾ, ਤਲਵੰਡੀ ਨੋ ਆਬਾਦ ਪਿੰਡਾਂ ਦਾ ਦੌਰਾ ਕਰਦਿਆਂ 21 ਮਈ ਨੂੰ ਜਗਰਾਉਂ ਵਿਖੇ ਹੋ ਰਹੀ ਕਿਸਾਨ ਮਹਾ ਪੰਚਾਇਤ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਲਾਮ ਬੰਦ ਕਰਦਿਆਂ ਕਿਹਾ ਕਿ ਅੱਜ ਦਿੱਲੀ ਦੇ ਤਖਤ ਤੋਂ ਤਾਨਾਸ਼ਾਹ ਨੂੰ ਲਾਹੁਣ ਦਾ ਮੌਕਾ ਆ ਗਿਆ ਹੈ, ਜੋ ਅਜ਼ਾਈ ਨਹੀਂ ਜਾਣਾ ਚਾਹੀਦਾ ਕਿਉਂਕਿ ਇਸਨੇ ਸਮੁੱਚੇ ਦੇਸ਼ ਦਾ ਧਨ ਦੌਲਤ ਅਤੇ ਕੀਮਤੀ ਜਾਇਦਾਦ ਰੇਲਾਂ, ਜਹਾਜ਼, ਏਅਰਪੋਰਟ, ਬੈਂਕਾਂ, ਕੋਇਲੇ ਦੀਆਂ ਖਾਨਾ, ਥਰਮਲ ਪਲਾਂਟ ਆਦਿ ਸਭ ਲੁਟਵਾ ਦਿੱਤੀਆਂ ਹਨ।
ਨੋਟਬੰਦੀ ਅਤੇ ਕਰੋਨਾ ਮਹਾਂਮਾਰੀ ਵਿੱਚ ਲੋਕਾਂ ਨੂੰ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਕੋਈ ਸਹਾਇਤਾ ਨਾ ਕੀਤੀ। ਇਥੋਂ ਤੱਕ ਕਿ ਫੌਜ ਵਿੱਚ ਵੀ ਵਿਦੇਸ਼ੀ ਕੰਪਨੀਆਂ ਦੀ ਦਖਲ ਅੰਦਾਜੀ ਕਰਵਾ ਦਿੱਤੀ ਹੈ ਅਜਿਹੇ ਤਾਨਾਸ਼ਾਹ ਦੇ ਰਾਜ ਵਿੱਚ ਔਰਤਾਂ ’ਤੇ ਬੇਇੰਤਹਾ ਜ਼ੁਲਮ ਕੀਤੇ ਗਏ। ਮਨੀਪੁਰ ਵਰਗੀਆਂ ਉਦਾਹਰਨਾ ਸਭ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੇ ਹਰ ਵਰਗਾਂ ਦੇ ਲੋਕਾਂ ਨੂੰ ਹੱਕਾਂ ਹਕੂਕਾਂ ਪ੍ਰਤੀ ਜਾਗਰੂਕ ਕਰਨ ਲਈ ਮਹਾਂ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ, ਜਿਸ ’ਚ ਸਭ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਉਹਨਾਂ ਨਾਲ ਮਾਸਟਰ ਗੁਰਮੇਲ ਸਿੰਘ ਰੂਮੀ, ਗੁਰਮੀਤ ਸਿੰਘ ਮੀਤਾ, ਡਾਕਟਰ ਲਖਵਿੰਦਰ ਸਿੰਘ, ਕਿਰਪਾਲ ਸਿੰਘ, ਦੀਵਾਨ ਸਿੰਘ, ਵਜ਼ੀਰ ਸਿੰਘ, ਰਣਜੀਤ ਸਿੰਘ, ਥਾਰਾ ਸਿੰਘ, ਜੋਗਿੰਦਰ ਸਿੰਘ, ਤਾਰਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Comments
Post a Comment