ਜਗਰਾਓਂ ਦੀ ਕਿਸਾਨ ਮਹਾਂਪੰਚਾਇਤ ਭਾਜਪਾ ਨੂੰ ਪਾ ਦੇਵੇਗੀ ਭਾਜੜਾਂ: ਸੰਯੁਕਤ ਕਿਸਾਨ ਮੋਰਚਾ
ਜਗਰਾਓਂ: ਅੱਜ ਸੰਯੁਕਤ ਕਿਸਾਨ ਮੋਰਚੇ ਦੀ ਲੋਕਲ ਪ੍ਰਬੰਧਕ ਕਮੇਟੀ ਦੀ ਸਥਾਨਕ ਦਾਣਾ ਮੰਡੀ ਵਿਖੇ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ 21 ਮਈ ਦੀ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਹੋਣ ਬਾਰੇ ਜਾਣਕਾਰੀ ਦਿੱਤੀ।
ਮਹਾਂਪੰਚਾਇਤ ਦੀ ਲੋਕਲ ਪ੍ਰਬੰਧਕੀ ਕਮੇਟੀ ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ, ਮਨਪ੍ਰੀਤ ਸਿੰਘ ਗੋਂਦਵਾਲ ਅਤੇ ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ 21 ਮਈ ਦੀ ਕਿਸਾਨ ਮਹਾਂਪੰਚਾਇਤ ਭਾਜਪਾ ਨੂੰ ਭਾਜੜਾਂ ਪਾ ਦੇਵੇਗੀ। ਆਗੂਆਂ ਨੇ ਦੱਸਿਆ ਕਿ ਇਸ ਮਹਾਂਪੰਚਾਇਤ ਦੀਆਂ ਤਿਆਰੀਆਂ ਲਈ ਵੱਖ-ਵੱਖ ਜਥੇਬੰਦੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਮਈ ਦੀ ਮਹਾਂਪੰਚਾਇਤ ਲਈ ਇੱਕ ਲੋਕਲ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਬੀਕੇਯੂ ਡਕੌਂਦਾ ਬੁਰਜਗਿੱਲ ਦੇ ਮਹਿੰਦਰ ਸਿੰਘ ਕਮਾਲਪੁਰ, ਲਖਬੀਰ ਸਿੰਘ ਸਮਰਾ, ਬੀਕੇਯੂ ਲੱਖੋਵਾਲ ਦੇ ਜੁਗਿੰਦਰ ਸਿੰਘ ਮਲਸੀਆਂ ਬਾਜਣ, ਹਰੀ ਸਿੰਘ ਕੋਟ ਮਾਨਾਂ, ਬੀਕੇਯੂ ਡਕੌਂਦਾ ਧਨੇਰ ਦੇ ਇੰਦਰਜੀਤ ਸਿੰਘ ਜਗਰਾਓਂ, ਜਗਤਾਰ ਸਿੰਘ ਦੇੜਕਾ, ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟ ਉਮਰਾ, ਗੁਰਮੇਲ ਸਿੰਘ ਰੂਮੀ, ਬੀਕੇਯੂ ਰਾਜੇਵਾਲ ਦੇ ਮਨਪ੍ਰੀਤ ਸਿੰਘ ਗੋਂਦਵਾਲ, ਰਣਬੀਰ ਸਿੰਘ ਬੋਪਾਰਾਏ, ਕਿਰਤੀ ਕਿਸਾਨ ਯੂਨੀਅਨ ਪੰਜਾਬ ਕਰਮਜੀਤ ਸਿੰਘ ਕਾਉਂਕੇ ਕਲਾਂ, ਬੂਟਾ ਸਿੰਘ ਚੀਮਨਾ,ਕੁਲ ਹਿੰਦ ਕਿਸਾਨ ਸਭਾ ਦੇ ਮਨਜੀਤ ਸਿੰਘ ਮਨਸੂਰਾਂ, ਜਸਮੇਲ ਸਿੰਘ ਮੋਹੀ, ਬੀਕੇਯੂ ਤੋਤੇਵਾਲ ਦੇ ਕੇਵਲ ਸਿੰਘ ਖਹਿਰਾ ਅਤੇ ਤਜਿੰਦਰ ਸਿੰਘ ਸਿੱਧਵਾਂਬੇਟ, ਕੁਲ ਹਿੰਦ ਕਿਸਾਨ ਸਭਾ ਹਨਨ ਮੁੱਲਾ ਦੇ ਕਰਨੈਲ ਸਿੰਘ ਭੂੰਦੜੀ, ਬੂਟਾ ਸਿੰਘ ਹਾਂਸ ਕਲਾਂ, ਬੀਕੇਯੂ ਕਾਦੀਆਂ ਦੇ ਗੁਰਜੀਤ ਸਿੰਘ ਬੁਰਜ ਹਰੀ ਸਿੰਘ ਅਤੇ ਸੁਖਵਿੰਦਰ ਸਿੰਘ ਗਿੱਲ ਬੱਸੀਆਂ ਦਾ ਨਾਮ ਸ਼ਾਮਲ ਕੀਤਾ ਗਿਆ ਹੈ।
ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਕਿਸਾਨ ਮਹਾਂ ਪੰਚਾਇਤ ਦੀ ਮਨਜੂਰੀ ਲੈਣ ਲਈ ਮਾਰਕਿਟ ਕਮੇਟੀ ਜਗਰਾਓਂ ਦੇ ਦਫਤਰ ਅਰਜੀ ਦੇ ਦਿੱਤੀ ਗਈ ਹੈ ਅਤੇ ਪ੍ਰਬੰਧਕ ਕਮੇਟੀ ਅਤੇ ਲੋਕਲ ਕਮੇਟੀ ਦੀ ਅਗਲੀ ਮੀਟਿੰਗ 19 ਮਈ ਨੂੰ ਸਵੇਰੇ 11 ਵਜੇ ਦਾਣਾ ਮੰਡੀ ਜਗਰਾਓਂ ਵਿਖੇ ਰੱਖੀ ਗਈ ਹੈ। ਆਗੂਆਂ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਵੀ ਕਿਹਾ ਕੇ ਮਹਾਂਪੰਚਾਇਤ ਲਈ ਸਾਰੀਆਂ ਜਥੇਬੰਦੀਆਂ ਆਪੋ-ਆਪਣੇ ਵਲੰਟੀਅਰਾਂ ਦੀ 10-10 ਬੰਦਿਆਂ ਦੀਆਂ ਲਿਸਟਾਂ ਤੇ ਮੋਬਾਇਲ ਨੰਬਰ ਲਿਖ ਕੇ ਪ੍ਰਬੰਧਕੀ ਕਮੇਟੀ ਕੋਲ 18 ਮਈ ਤੱਕ ਪਹੁੰਚਦੇ ਕਰ ਦੇਣ ਤਾਂ ਕੇ ਸਮੇਂ ਸਿਰ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾ ਸਕਣ,ਇਸ ਮੌਕੇ ਮਨਦੀਪ ਸਿੰਘ ਮੰਨਾ, ਨਿਰਮਲ ਸਿੰਘ ਬੱਡੂਵਾਲਾ, ਮਨਜੀਤ ਸਿੰਘ, ਮਨਦੀਪ ਸਿੰਘ ਰਿੰਕੂ, ਗੁਰਜੀਤ ਸਿੰਘ ਗਿੱਲ, ਅਮਰ ਸਿੰਘ ਤਲਵੰਡੀ ਹਾਜਰ ਸਨ।

Comments
Post a Comment