ਜਮੂਹਰੀ ਕਿਸਾਨ ਸਭਾ ਪੰਜਾਬ ਵਲੋਂ ਪੁਲੀਸ ਪ੍ਰਸ਼ਾਸਨ ਅਜਨਾਲਾ ਵਿਰੁੱਧ ਧਰਨਾ 29 ਨੂੰ



ਅਜਨਾਲਾ: ਅੱਜ ਇੱਥੇ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਤਰਸੇਮ ਸਿੰਘ ਕਾਮਲਪੁਰਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਿਸ ਮਗਰੋਂ ਪ੍ਰਧਾਨ ਤਰਸੇਮ ਸਿੰਘ ਕਾਮਲਪੁਰਾ ਨੇ ਦੱਸਿਆ ਕਿ 18 ਮਈ ਨੂੰ ਕਿਸਾਨ ਸਭਾ ਦੇ  ਆਗੂ ਸੁਖਰਾਜ ਸਿੰਘ ਭੋਏਵਾਲੀ ਦਾ ਬੇਟਾ ਸਰਤਾਜ ਸਿੰਘ ਉਸ ਦੇ ਦੋ ਸਾਥੀ ਅਜਨਾਲੇ ਤੋਂ ਦੁਪਹਿਰੇ ਵਾਪਿਸ ਕਾਰ ’ਤੇ ਆ ਰਹੇ ਸਨ ਜਦੋਂ ਉਹ ਭੱਖਾ ਤਾਰਾ ਸਿੰਘ ਨੇੜੇ ਐੱਮਆਰ ਪੈਲਸ ਸਾਹਮਣੇ ਪਹੁੰਚੇ ਤਾਂ ਉਥੇ ਸੜਕ ’ਤੇ ਖਲੋਤੇ ਸਾਹਮਣੇ  ਕੁੱਝ ਧਾੜਵੀ ਨੌਜਵਾਨ ਜਿਸ ਦੀ ਅਗਵਾਈ ਲਵਲੀ ਕੁਮਾਰ, ਹਨੀ ਕੁਮਾਰ, ਜਸ਼ਨ ਕੁਮਾਰ, ਹਰਜਿੰਦਰ  ਕੁਮਾਰ ਤੇ ਸੁਰਿੰਦਰ ਕੁਮਾਰ ਪਿੰਡ ਉਗਰ ਔਲਖ ਕਰ ਰਹੇ ਸਨ। ਇਹਨਾਂ ਨੇ ਕਥਿਤ ਤੌਰ ’ਤੇ ਲਲਕਾਰੇ ਮਾਰਦਿਆਂ ਉਹਨਾਂ ਦੀ ਕਾਰ ਘੇਰ ਲਈ ਤੇ ਸੁਰਤਾਜ ਸਿੰਘ ਨੂੰ ਖਿੱਚ-ਧੂਹ ਕਰਕੇ ਬਾਹਰ ਕੱਢ ਲਿਆ ਤੇ ਉਸ ਨੂੰ ਲਵਲੀ ਕੁਮਾਰ ਨੇ ਕਿਰਚ ਮਾਰਕੇ  ਜਾਨਲੇਵਾ ਹਮਲਾ ਕਰ ਦਿੱਤਾ ਅਤੇ ਬਾਕੀਆਂ ਨੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ। ਇਹ ਰੌਲਾ ਸੁਣ ਕੇ ਪੈਲੇਸ  ਸਾਹਮਣੇ ਖੜੇ ਲੋਕਾਂ ਨੇ ਉਹਨਾਂ ਨੂੰ ਲੱਠਮਾਰਾ ਤੋਂ ਛੁਡਾਇਆ ਅਤੇ ਗੰਭੀਰ ਹੋਏ ਸਰਤਾਜ ਸਿੰਘ ਨੂੰ ਹਰਤੇਜ ਹਸਪਤਾਲ ਪੁਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਥੇਬੰਦੀ ਨੇ ਆਪਣੇ ਸਿਰ ਕੱਢ ਨਿਹਾਇਤ ਸ਼ਰੀਫ਼ ਸੁਖਰਾਜ ਸਿੰਘ ਨਾਲ ਇੱਕਮੁਠਤਾ ਜਾਹਰ ਕੀਤੀ। ਮੀਟਿੰਗ ’ਚ ਵਿਸੇਸ਼ ਤੌਰ ’ਤੇ ਪਹੁੰਚੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੀਤਲ ਸਿੰਘ  ਤਲਵੰਡੀ ਨੇ ਇਸ ਸਾਰੀ ਜਾਨਲੇਵਾ ਘਟਨਾ ਸਬੰਧੀ ਡੀਐੱਸਪੀ ਅਜਨਾਲਾ ਨੂੰ ਕਿਹਾ ਕਿ ਉਕਤ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖਤ ਧਾਰਾਵਾਂ ਲਾਕੇ ਪਰਚਾ ਦਰਜ ਕੀਤਾ ਜਾਵੇ ਪ੍ਰੰਤੂ ਡੀਐੱਸਪੀ ਅਜਨਾਲਾ ਨੇ ਲਾਰਾਲੱਪਾ ਲਾਈ ਰੱਖਿਆ। ਉਲਟਾ ਗੰਭੀਰ ਜ਼ਖਮੀ ਸਰਤਾਜ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ ਅਤੇ ਹੋਰਨਾ ਉੱਪਰ ਜੋ ਉੱਥੇ ਹਾਜਰ ਵੀ ਨਹੀਂ ਸਨ, ਉਹਨਾਂ ਵਿਰੁੱਧ ਸਖ਼ਤ ਧਾਰਾਵਾਂ 307, 323, 324, 148, 149 ਆਦਿ ਲਾਕੇ ਸਿਆਸੀ ਦਬਾਅ ਥੱਲੇ ਪਰਚਾ ਦਰਜ ਕਰ ਦਿੱਤਾ।

ਜਿਸ ਦੀ ਨਿਖੇਧੀ ਕਰਦਿਆਂ ਜਥੇਬੰਦੀ ਨੇ ਗੰਭੀਰ ਨੋਟਿਸ ਲੈਦਿਆਂ ਪੁਲੀਸ ਦੀ ਇਸ ਮਨਮਾਨੀ ਕਾਰਵਾਈ ਵਿਰੁੱਧ ਤੁਰੰਤ ਫੈਸਲਾ ਲੈਂਦਿਆਂ 29 ਮਈ ਨੂੰ ਪੁਲੀਸ ਪ੍ਰਸ਼ਾਸਨ ਵਿਰੁੱਧ ਰੋਸ ਧਰਨਾ ਲਾਇਆ ਜਾਵੇਗਾ। ਦਿਹਾਤੀ ਮਜ਼ਦੂਰ ਸਭਾ ਦੇ ਪ੍ਮੱਖ ਆਗੂ ਗੁਰਨਾਮ ਸਿੰਘ ਉਮਰਪੁਰਾ ਨੇ ਮੀਟਿੰਗ ’ਚ ਬੋਲਦਿਆਂ ਕਿਹਾ ਕਿ ਜਥੇਬੰਦੀ ਕੋਲ ਧਰਨਾ  ਲਾਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਭੂਰੇ ਗਿੱਲ, ਪਰੇਮ ਸਿੰਘ, ਦਿਲਬਾਗ ਸਿੰਘ, ਬੂਟਾ ਸਿੰਘ ਤਿੰਨੇ ਭੋਏਵਾਲੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗ, ਸਤਵਿੰਦਰ ਸਿੰਘ ਓਠੀਆਂ ਗਾਇਕ, ਗੁਰਪਾਲ ਗਿੱਲ ਸੈਦਪੁਰ, ਪਲਵਿੰਦਰ ਸਿੰਘ ਰਿਆੜ, ਸੁਖਦੇਵ ਸਿੰਘ ਡੱਲਾ ਰਾਜਪੂਤਾਂ, ਹਰਨੇਕ ਸਿੰਘ ਨੇਪਾਲ, ਬਿੱਲਾ ਸਿੰਘ ਭੋਏਵਾਲੀ  ਆਦਿ ਨੇ ਵੀ ਮੀਟਿੰਗ ’ਚ ਆਪਣੇ ਵਿਚਾਰ ਪੇਸ਼ ਕਰਦਿਆਂ ਧਰਨੇ ਨੂੰ ਕਾਮਯਾਬ ਕਰਨ ਦਾ ਪ੍ਣ ਲਿਆ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ