21 ਮਈ ਦੀ ਕਿਸਾਨ ਮਹਾ ਪੰਚਾਇਤ ਲਈ ਡਿਊਟੀਆਂ ਲਗਾਈਆਂ
ਜਗਰਾਉਂ: ਸਥਾਨਕ ਨਵੀਂ ਦਾਨਾ ਮੰਡੀ ਵਿਖੇ 21 ਮਈ ਨੂੰ ਹੋਣ ਜਾ ਰਹੀ ਮਹਾ ਪੰਚਾਇਤ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਲੰਟੀਅਰਾਂ ਦੀਆਂ ਡਿਊਟੀਆਂ ਦੀ ਵੰਡ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਨੇ ਦੱਸਿਆ ਕਿ 21 ਮਈ ਨੂੰ ਇਤਿਹਾਸਿਕ ਰੈਲੀ ਹੋਣ ਜਾ ਰਹੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਸ਼ੈੱਡਾਂ ਥੱਲੇ ਕੂੜੇ ਦੇ ਢੇਰ ਹਾਲੇ ਤੱਕ ਪਏ ਹਨ, ਜਿਸ ਨੂੰ ਚੁੱਕਿਆ ਨਹੀਂ ਜਾ ਰਿਹਾ। ਸਫਾਈ ਕਰਨ ਵਾਲੀਆਂ ਮਸ਼ੀਨਾਂ ਹੋਣ ਦੇ ਬਾਵਜੂਦ ਵੀ ਸਫਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਇਹ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਾਸਤੇ ਕੱਲ੍ਹ ਕਿਸਾਨ ਜਥੇਬੰਦੀਆਂ ਦੀ ਲੋਕਲ ਕਮੇਟੀ ਦੀ 4 ਵਜੇ ਸ਼ਾਮ ਨੂੰ ਦਾਣਾ ਮੰਡੀ ਵਿੱਚ ਮੀਟਿੰਗ ਕਰਕੇ ਸਾਰੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ।
ਇਸ ਮੌਕੇ ਜਗਦੀਸ਼ ਸਿੰਘ ਸਦਰਪੁਰਾ, ਮਾਸਟਰ ਗੁਰਮੇਲ ਸਿੰਘ ਰੂਮੀ, ਭਰਪੂਰ ਸਿੰਘ ਸਵੱਦੀ, ਅਮਨਾ ਚੌਂਕੀਮਾਨ, ਮੇਜਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬੀਰਮੀ, ਭੋਲਾ ਸਿੰਘ ਕਾਉਂਕੇ ਸਰਪੰਚ, ਸਰਬਜੀਤ ਸਿੰਘ ਸ਼ੇਰਪੁਰਾ ਪੰਚ, ਜਗਦੇਵ ਸਿੰਘ ਖਹਿਰਾ, ਰਣਜੀਤ ਸਿੰਘ ਤੇ ਮਨਜੀਤ ਸਿੰਘ ਗੋਰਸੀਆਂ ਖਾਨ ਮੁਹੰਮਦ ਆਦਿ ਆਗੂ ਹਾਜ਼ਰ ਸਨ।

Comments
Post a Comment