21 ਮਈ ਦੀ ਤਿਆਰੀ ਲਈ ਮੀਟਿੰਗ ਕੀਤੀ
ਮਹਿਤਪੁਰ: ਜਮਹੂਰੀ ਕਿਸਾਨ ਸਭਾ ਪੰਜਾਬ ਬਲਾਕ ਮਹਿਤਪੁਰ ਦੀ ਮੀਟਿੰਗ ਸਾਥੀ ਮੇਜਰ ਸਿੰਘ ਸੂਬਾ ਕਮੇਟੀ ਮੈਂਬਰ, ਸਾਥੀ ਗੁਰਿੰਦਰ ਸਿੰਘ ਪੱਡਾ ਬਲਾਕ ਪ੍ਰਧਾਨ, ਸਾਥੀ ਜਗਨਿੰਦਰ ਸਿੰਘ ਚਤਰਥ ਬਲਾਕ ਸਕੱਤਰ ਦੀ ਅਗਵਾਈ ਹੇਠ ਸਾਬਕਾ ਸਰਪੰਚ ਅਮਰਜੀਤ ਸਿੰਘ ਦੀ ਮੋਟਰ ’ਤੇ ਹੋਈ।
ਇਸ ਮੀਟਿੰਗ ’ਚ 21 ਮਈ ਦੀ ਜਗਰਾਉਂ ਮਹਾ ਪੰਚਾਇਤ ਦੀ ਤਿਆਰੀ ਵਿਚਾਰ ਚਰਚਾ ਹੋਈ। ਇਸ ਮਹਾ ਪੰਚਾਇਤ ਨੂੰ ਕਾਮਯਾਬ ਕਰਨ ਵਾਸਤੇ ਜਮਹੂਰੀ ਕਿਸਾਨ ਸਭਾ ਪੰਜਾਬ ਮਹਿਤਪੁਰ ਪੂਰਾ ਜੋਰ ਲਗਾਏਗੀ। ਵਧ ਤੋਂ ਵਧ ਸਾਥੀ ਲੈ ਕੇ ਜਮਹੂਰੀ ਕਿਸਾਨ ਸਭਾ ਦੇ ਝੰਡੇ ਲਗਾ ਕੇ ਮਹਾ ਪੰਚਾਇਤ ਨੂੰ ਕਾਮਯਾਬ ਕਰਨ ਵਾਸਤੇ ਪੁੱਜਣਗੇ।
ਇਸ ਮੀਟਿੰਗ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕੀ ਪਿੰਡਾਂ ਵਿਚ ਨਸ਼ਾ ਬਹੁਤ ਵਧ ਗਿਆ ਹੈ, ਨਜਾਇਜ਼ ਮਾਈਨਿੰਗ ਬਹੁਤ ਵਧ ਗਈ ਹੈ। ਗੁੰਡਾਗਰਦੀ ਵਧ ਗਈ ਹੈ, ਜਿਸ ਨੂੰ ਨੱਥ ਪਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੇ ਨਾ ਨੱਥ ਪਾਈ ਗਈ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।
ਇਸ ਮੀਟਿੰਗ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਾਥੀ ਮੇਜਰ ਸਿੰਘ ਸੂਬਾ ਕਮੇਟੀ ਮੈਂਬਰ, ਸਾਥੀ ਜਗਨਿੰਦਰ ਸਿੰਘ ਚਤਰਥ ਬਲਾਕ ਸਕੱਤਰ, ਸਾਥੀ ਗੁਰਿੰਦਰ ਸਿੰਘ ਪੱਡਾ ਬਲਾਕ ਪ੍ਰਧਾਨ, ਸਾਥੀ ਜਸਕਰਨ ਸਿੰਘ, ਸਾਥੀ ਹਰਪ੍ਰੀਤ ਸਿੰਘ, ਸਾਥੀ ਅਵਤਾਰ ਸਿੰਘ ਪ੍ਰੈੱਸ ਸਕੱਤਰ, ਸਾਥੀ ਸਰਬਜੀਤ ਸਿੰਘ, ਸਾਥੀ ਗੁਰਪਾਲ ਸਿੰਘ, ਸਾਥੀ ਸਾਬਕਾ ਸਰਪੰਚ ਅਮਰਜੀਤ ਸਿੰਘ, ਸਾਥੀ ਹਰਮਨਦੀਪ ਸਿੰਘ, ਸਾਥੀ ਚਰਨਜੀਤ ਸਿੰਘ, ਸਾਥੀ ਦਰਬਾਰਾ ਸਿੰਘ, ਸਾਥੀ ਸੁਖਵਿੰਦਰ ਸਿੰਘ ਤੇ ਹੋਰ ਵੀ ਸਾਥੀ ਮੌਜੂਦ ਸਨ।

Comments
Post a Comment