ਪਾਵਰਕੌਮ ਦੇ ਦਫ਼ਤਰ ਅੱਗੇ ਧਰਨਾ ਲਗਾਇਆ



ਅਜਨਾਲਾ: ਬਿਜਲੀ ਦਾ ਢਾਂਚਾ ਦੁਰੱਸਤ ਕਰਵਾਉਣ, ਸੜੇ ਟਰਾਂਸਫਾਰਮਰਾਂ ਨੂੰ 48 ਘੰਟੇ ’ਚ ਬਦਲਾਉਣ, ਓਵਰਲੋਡ ਟਰਾਂਸਫਾਰਮਰ ਨੂੰ ਡੀਲੋਡ ਕਰਵਾਉਣ ਅਤੇ ਚਿੱਪ ਮੀਟਰ ਲਗਾਉਣ ਦੀ ਲੋਕ ਵਿਰੋਧੀ ਸਕੀਮ ਨੂੰ ਵਾਪਿਸ ਕਰਵਾਉਣ ਲਈ ਕਿਸਾਨਾਂ, ਮਜ਼ਦੂਰਾਂ ਨੇ ਜਮੂਹਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਉਪਮੰਡਲ ਅਫਸਰ ਪਾਵਰਕਾਮ ਜਸਤਰਵਾਲ ਦੇ ਦਫ਼ਤਰ ਸਾਹਮਣੇ ਰੋਹ ਭਰਿਆ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਪ੍ਰਮੁਖ ਆਗੂ ਸੰਯੁਕਤ ਕਿਸਾਨ ਮੋਰਚਾ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਗਰੀਬਾਂ ਤੋਂ ਬਿਜਲੀ ਖੋਹਣ ਵਾਲਾ ਬਿਜਲੀ ਬਿੱਲ 2020 ਰੱਦ ਕੀਤਾ ਜਾਵੇ ਤੇ ਬਿਜਲੀ ਦੇ ਚਿੱਪ ਮੀਟਰ ਲਗਾਉਣੇ ਬੰਦ ਕੀਤਾ ਜਾਣ। ਉਹਨਾਂ ਅੱਗੇ ਕਿਹਾ ਕਿ ਸੜੇ ਟਰਾਂਸਫਾਰਮਰ ਬਦਲਾਉਣ ਤੇ ਡੀਲੋਡ ਕਰਵਾਉਣ ਲਈ ਵੱਡੇ ਪੱਧਰ ’ਤੇ ਬਿਜਲੀ ਦੇ ਕਰਮਚਾਰੀ ਅਤੇ ਅਧਿਕਾਰੀ ਵੱਢੀ ਲੈਣ ਤੋਂ ਬਗੈਰ ਕੰਮ ਨਹੀਂ ਕਰਦੇ ਜਦੋਂ ਕਿ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਨਹੀਂ ਥੱਕਦੀ ਕਿ ਸਾਡਾ ਕੋਈ ਅਧਿਕਾਰੀ ਅਜਿਹੇ ਪੈਸੇ ਨਹੀਂ ਲਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਓਠੀਆਂ, ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ, ਬਲਬੀਰ ਸਿੰਘ ਕੱਕੜ ਤੇ ਨੌਜਵਾਨ ਸਭਾ ਦੇ ਆਗੂਆਂ ਜੱਗਾ ਸਿੰਘ ਡੱਲਾ ਤੇ ਸੁੱਚਾ ਸਿੰਘ ਘੋਗਾ ਨੇ ਧਰਨੇ ਨੂੰ ਸੰਬੋਧਨ ਕਰਦੇ ਦੱਸਿਆ ਕਿ ਬਿਜਲੀ ਮਹਿਕਮੇ ਦੇ ਅਧਿਕਾਰੀ ਲੋਕਾਂ ਨੂੰ ਬਹੁਤ ਖਰਾਬ ਕਰਦੇ ਹਨ ਅਤੇ ਪੈਸੇ ਲੈਣ ਤੋਂ ਬਗੈਰ ਕੋਈ ਕੰਮ ਨਹੀਂ ਕਰਦੇ।

ਆਗੂਆਂ ਨੇ ਦੋਸ਼ ਲਗਾਇਆ ਕਿ ਐਸਡੀਓ ਜਸਤਰਵਾਲ ਲੋਕਾਂ ਨੂੰ ਜੁਵਾਬਦੇਹ ਹੋਣ ਦੀ ਬਿਜਾਏ ਦਫ਼ਤਰ ਵਿੱਚ ਹਾਜ਼ਰ ਨਹੀਂ। ਧਰਨੇ ਦੇ ਰੋਹ ਤੇ ਜਾਇਜ਼ ਮੰਗਾਂ ਨੂੰ ਸਮਝਦਿਆਂ ਸੀਨੀਅਰ ਐਸਡੀਓ ਕੁਲਵਿੰਦਰ ਸਿੰਘ ਨੇ ਧਰਨੇ ਚੇ ਪਹੁੰਚਕੇ ਮੰਗ ਪੱਤਰ ਲਿਆ ਅਤੇ ਯਕੀਨ ਦਿਵਾਇਆ ਕਿ ਇੱਕ ਹਫ਼ਤੇ ਵਿੱਚ ਮੰਗਾਂ ਮੰਨ ਲਈਆਂ ਜਾਣਗੀਆਂ ਅਤੇ ਓਠੀਆਂ ਪਿੰਡ ਦੇ ਦਲਬੀਰ ਸਿੰਘ ਦੇ ਨਾਮ ’ਤੇ ਜੋ ਟਰਾਂਸਫਾਰਮਰ ਓਵਰਲੋਡ ਚੱਲ ਰਿਹਾ ਹੈ ਉਹ ਵੀ  ਪਹਿਲਾ ਦੇ ਅਧਾਰ ’ਤੇ ਡੀਲੋਡ ਕਰ ਦਿੱਤਾ ਜਾਵੇਗਾ।

ਧਰਨੇ ’ਚ ਦੇਸਾ ਸਿੰਘ ਭਿੰਡੀ ਔਲਖ, ਨਰਿੰਦਰ ਸਿੰਘ ਸ਼ਹੂਰਾ ਜੰਗ ਬਹਾਦਰ ਸਿੰਘ ਮਟੀਆ, ਗਾਇਕ ਗੁਰਪਾਲ ਗਿੱਲ ਸੈਦਪੁਰ, ਲਖਬੀਰ ਸਿੰਘ  ਤੱਲੇ, ਬਿਕਰਮਜੀਤ ਸਿੰਘ ਕੋਹਾਲੀ, ਬੇਅੰਤ ਸਿੰਘ ਤੇ ਸੰਤੋਖ ਸਿੰਘ ਮੱਲੂਨੰਗਲ, ਕਰਨੈਲ ਸਿੰਘ ਭਿੰਡੀ ਸੈਦਾਂ, ਬਲਕਾਰ ਸਿੰਘ ਜੌਂਸ, ਪ੍ਰਗਟ ਸਿੰਘ ਉਮਰਪੁਰਾ, ਦਲਬੀਰ ਸਿੰਘ ਛੀਨਾਂ ਰਾਏਪੁਰ ਆਦਿ ਵੀ ਧਰਨੇ ਵਿੱਚ ਸ਼ਾਮਲ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ