ਜਮਹੂਰੀ ਕਿਸਾਨ ਸਭਾ ਨੇ ਸ਼ਹਿਰ ‘ਚ ਮਾਰਚ ਕਰਕੇ ਡੀ ਸੀ ਸੰਗਰੂਰ ਨੂੰ ਸੌਂਪਿਆ ਮੰਗ ਪੱਤਰ



ਸੰਗਰੂਰ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਸਾਥੀਆ ਨੇ ਜ਼ਿਲ੍ਹਾ ਪ੍ਰਧਾਨ ਊਧਮ ਸਿੰਘ ਸੰਤੋਖਪੁਰਾ ਦੀ ਅਗਵਾਈ ਹੇਠ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਨਹਿਰੀ ਪਾਣੀ ਹਰੇਕ ਖੇਤ ਤੱਕ ਪੁੱਜਦਾ ਕਰਨ ਦੀ ਮੰਗ ਅਤੇ ਹਰ ਸਾਲ ਘੱਗਰ ਦਰਿਆ ਨਾਲ ਆਉਂਦੇ ਹੜ੍ਹਾਂ ਨੂੰ ਰੋਕਣ ਦੀ ਮੰਗ ਨੂੰ ਲੈਕੇ ਸੰਗਰੂਰ ਸ਼ਹਿਰ ਵਿੱਚ ਮਾਰਚ ਕਰਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਲਾਭ ਸਿੰਘ ਨਮੋਲ ਨੇ ਆਖਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਧਰਤੀ ਹੇਠਲਾ ਪਾਣੀ ਜਿੱਥੇ ਹਰ ਰੋਜ ਡੂੰਘਾ ਹੋ ਰਿਹਾ ਹੈ, ਉੱਥੇ ਆਲੇ ਦੁਆਲੇ ਫ਼ੈਕਟਰੀਆਂ ਦਾ ਦੂਸ਼ਤ ਕੀਤਾ ਪਾਣੀ ਬਿਨਾਂ ਟਰੀਟ ਕੀਤੇ ਧਰਤੀ ਅਤੇ ਦਰਿਆਵਾਂ ਵਿੱਚ ਸੂਟਿਆਂ ਜਾ ਰਿਹਾ ਹੈ। ਜਿਸ ਨਾਲ ਪਾਣੀ ਵਰਤੋਂ ਯੋਗ ਨਹੀ ਰਿਹਾ। ਉਹਨਾਂ ਆਖਿਆ ਕਿ ਖੇਤੀ ਲਈ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪੁੱਜਦਾ ਕੀਤਾ ਜਾਵੇ। ਜਿਸ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਬਚੇਗਾ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ। ਨਾਲ ਦੀ ਨਾਲ ਦਰਿਆਵਾਂ ਦੇ ਪਾਣੀ ਦੀ ਯੋਗ ਵਰਤੋਂ ਵੀ ਹੋ ਸਕੇਗੀ। ਉਹਨਾਂ ਆਖਿਆ ਕਿ ਨਹਿਰਾਂ ਵਿੱਚ ਪਾਣੀ ਵੱਧ ਮਾਤਰਾ ਵਿੱਚ ਛੱਡਿਆ ਜਾਵੇ। ਨਹਿਰਾਂ, ਸੂਇਆਂ, ਕੱਸੀਆਂ ਤੇ ਖਾਲਾ ਦੀ ਸਫਾਈ ਤੇ ਮੁਰੰਮਤ ਸਮੇਂ ਸਿਰ ਕੀਤੀ ਜਾਵੇ।

ਆਗੂਆਂ ਨੇ ਮੰਗ ਕੀਤੀ ਝੋਨੇ ਦੇ ਸੀਜਨ ਲਈ ਬਿਜਲੀ ਸਪਲਾਈ ਦਾ ਅਗਾਊ ਪ੍ਰਬੰਧ ਕੀਤਾ ਜਾਵੇ। ਢਿੱਲੀਆਂ ਤਾਰਾਂ, ਟ੍ਰਾਸਫਾਰਮਾਂ ਦੀ ਰੀਪੇਅਰ, ਉਵਰਲੋਡ ਟ੍ਰਾਸਫਾਰਮ ਬਦਲੇ ਜਾਣ। ਪਿੰਡਾਂ ਸ਼ਹਿਰਾਂ ਵਿੱਚ ਚਿੱਪ ਵਾਲੇ ਮੀਟਰ ਨਾ ਲਗਾਏ ਜਾਣ। ਆਗੂਆਂ ਨੇ ਆਖਿਆ ਕਿ ਹਰ ਸਾਲ ਬਾਰਸ਼ ਦੇ ਮੌਸਮ ਵਿੱਚ ਘੱਗਰ ਦਰਿਆ ਇਲਾਕੇ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਲਈ ਸਮਾ ਰਹਿੰਦੇ ਘੱਗਰ ਦਰਿਆ ਦੇ ਬੰਨਾਂ ਨੂੰ ਪਹਿਲਾਂ ਹੀ ਮਜ਼ਬੂਤ ਕਰਕੇ ਉਸ ਦੀ ਸਫਾਈ ਕੀਤੀ ਜਾਵੇ। ਨਾਲ਼ਿਆਂ ਦੀ ਸਫਾਈ ਕੀਤੀ ਜਾਵੇ। ਤਾਂ ਜੋ ਹੜਾ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ।

ਇਸ ਮੌਕੇ ਹੋਰਨਾ ਤੋਂ ਇਲਾਵਾ ਹਰਮਿੰਦਰ ਸਿੰਘ, ਬੀਰਬਲ ਸਿੰਘ ਲੇਹਲਕਲਾਂ, ਹਰਜੀਤ ਸਿੰਘ ਜਲਾਣ, ਜਗਤਾਰ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਭਲਵਿੰਦਰ ਸਿੰਘ, ਨਾਥ ਬੇਨੜਾ, ਬਲਵੀਰ ਘਨੋੜ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ