ਵਾਤਾਵਰਣ ਨੂੰ ਬਚਾਉਣ ਹਿਤ ਕਿਸਾਨ ਜਥੇਬੰਦੀਆਂ ਸਮੇਤ ਹੋਰ ਜਥੇਬੰਦੀਆਂ ਨੇ ਕੀਤਾ ਧਰਨਾ ਪ੍ਰਦਰਸ਼ਨ



ਭੂੰਦੜੀ: ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁਲਾਰਿਆ ਹਰਪ੍ਰੀਤ ਸਿੰਘ ਹੈਪੀ, ਗੁਰਜੀਤ ਸਿੰਘ, ਤੇਜਿੰਦਰ ਸਿੰਘ,ਅਮਰੀਕ ਸਿੰਘ ਰਾਮਾ, ਮਨਜਿੰਦਰ ਸਿੰਘ ਖੇੜੀ, ਜਗਤਾਰ ਸਿੰਘ, ਭਿੰਦਰ ਸਿੰਘ, ਗੁਰਮੀਤ ਸਿੰਘ, ਬਾਬਾ ਸੁਚਾ ਸਿੰਘ, ਰਛਪਾਲ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ ਬਬੀ ਦੀ ਅਗਵਾਈ ’ਚ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੁੱਧ ਭੂੰਦੜੀ ਵਿਖੇ ਰੋਹ ਭਰਪੂਰ ਰੈਲੀ ਹੋਈ। ਜਿਸ ਵਿਚ ਪੰਜਾਬ ਦੀਆ ਸ਼ੰਘਰਸ਼ੀਲ ਜਥੇਬੰਦੀਆਂ, ਇਲਾਕਾ ਨਿਵਾਸੀਆ ਤੇ ਪਿੰਡ ਦੇ ਹਾਜ਼ਰਾਂ ਲੋਕਾਂ ਨੇ ਹਿਸਾ ਲਿਆ।

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੌਜਵਾਨ ਭਾਰਤ ਸਭਾ ਦੇ ਸੂਰਜ, ਕਾਰਖਾਨਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਦੇ ਸੁਰਜੀਤ ਸਿੰਘ ਦੌਧਰ, ਜਮਹੂਰੀ ਅਧਿਕਾਰ ਸਭਾ ਚੰਡੀਗੜ੍ਹ ਦੀ ਆਗੂ ਸਾਥੀ ਅਮਨਦੀਪ ਕੌਰ ਐਡਵੋਕੇਟ, ਬੀਕੇਯੂ ਉਗਰਾਹਾ ਦੇ ਬੀਬੀ ਅਮਰਜੀਤ ਕੌਰ ਮਾਜਰੀ, ਚਰਨਜੀਤ ਸਿੰਘ ਨੂਰਪੁਰਾ, ਸੁਦਾਗਰ ਸਿੰਘ  ਘੁਡਾਣੀ, ਬਲਵੰਤ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਡਕੌਦਾ-ਧਨੇਰ ਦੇ ਜਗਤਾਰ ਸਿੰਘ ਦੇਹੜਕਾ ਤੇ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ, ਜਮਹੂਰੀ ਕਿਸਾਨ ਸਭਾ ਦੇ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਰਣਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜਸਪਾਲ ਜੱਸਾ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਪ੍ਰਦੂਸ਼ਿਤ ਗੈਸ ਫੈਕਟਰੀ, ਸਰਕਾਰ ਵਲੋਂ ਪੂੰਜੀਪਤੀ ਘਰਾਣਿਆ ਨੂੰ ਉਨ੍ਹਾਂ ਦੇ ਮੁਨਾਫਿਆਂ ਵਾਸਤੇ ਲੋਕਾਂ ਦੀਆ ਜਾਨਾਂ ਨਾਲ ਖੇਡਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਨੇੜੇ ਦੇ ਸਕੂਲ ਦੇ ਵਿਦਿਆਰਥੀਆ ਦੀ ਸਿਹਤ ਦਾ ਕੋਈ ਫਿਕਰ ਨਹੀਂ ਹੈ। ਗੰਦਾ ਬਦਬੂਦਾਰ ਪਾਣੀ ਤੇ ਹਵਾ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ। ਜੇ ਗੈਸ ਫੈਕਟਰੀ ’ਚੋਂ ਜਹਿਰੀਲੀ ਗੈਸ ਲੀਕ ਹੋ ਗਈ ਤਾਂ ਸਾਰੇ ਜਿਉਂਦੇ ਜੀਵਾਂ ਨੂੰ ਤਬਾਹ ਕਰ ਦੇਵੇਗੀ।

ਜਥੇਬੰਦੀਆ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਫੈਕਟਰੀ ਬੰਦ ਨਾ ਕੀਤੀ ਤਾਂ ਪੂਰਾ ਪੰਜਾਬ ਇਥੇ ਤਿੱਖਾ ਸ਼ੰਘਰਸ਼ ਵਿਢੇਗਾ। ਲੋਕ ਸੰਗੀਤ ਮੰਡਲੀ ਜੀਦਾ ਵਲੋ ਬਹੁਤ ਹੀ ਪਾਏਦਾਰ ਗੀਤ ਗਾ ਲੋਕਾਂ ਨੂੰ ਜੋਸ਼ਖਰੋਸ਼ ਨਾਲ ਭਰ ਦਿੱਤਾ। ਸਾਥੀ ਰਾਮ ਸਿੰਘ ਹਠੂਰ, ਮੇਵਾ ਸਿੰਘ ਨੇ ਵੀ ਲੋਕਪੱਖੀ ਗੀਤ-ਸੰਗੀਤ ਗਾਏ। ਜਨਚੇਤਨਾ ਵਲੋਂ ਲੋਕਾਂ ਦੇ ਗਿਆਨ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਪੁਸਤਕ ਪ੍ਰਦਰਸ਼ਨੀ ਲਾਈ ਗਈ।

ਪਿੰਡ ਅਤੇ ਇਲਾਕੇ ਦੇ ਨੌਜਵਾਨਾਂ ਨੇ ਟਰੈਕਟਰ ਮਾਰਚ ਕੱਢਿਆ ਤੇ ਰੈਲੀ ’ਚ ਪਹੁੰਚੇ। ਲੰਗਰ ਦੀ ਸੇਵਾ ਭਰੋਵਾਲ ਕਲਾਂ ਦੇ ਵੀਰਾਂ ਪ੍ਰਧਾਨ ਦੇਵਿੰਦਰ ਸਿੰਘ, ਬਸੰਤ ਸਿੰਘ ਸੂਰਜ, ਗੁਰਦੀਪ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਗੁਰਮੀਤ ਸਿੰਘ ਮੋਨੀ, ਮਹਿੰਦਰ ਸਿੰਘ ਮਿੰਦੀ, ਗੁਰਪ੍ਰੀਤ ਸਿੰਘ ਅਜੀਤਵਾਲ, ਕੇਵਲ ਸਿੰਘ, ਚਰਨਜੀਤ ਸਿੰਘ ਸੁਖਦੇਵ ਸਿੰਘ, ਦਰਸ਼ਨ ਸਿੰਘ ਪਟਵਾਰੀ, ਸੁਖਪਾਲ ਸਿੰਘ, ਅਮਨਾ ਭਰੋਵਾਲ, ਰਮਨਜੋਤ, ਦੀਪ ਮਹਿਰਾ, ਰਮਨਜੀਤ ਸਿੰਘ, ਬਾਬਾ ਲਾਗਰੀ ਤੇਜਾ ਸਿੰਘ, ਜਗਮੋਹਨ ਸਿੰਘ, ਮਨਮੋਹਨ ਸਿੰਘ ਗਿੱਲ, ਸਨਦੀਪ  ਸਿੰਘ, ਰਛਪਾਲ ਸਿੰਘ ਤੂਰ, ਦਲਜੀਤ ਸਿੰਘ ਤੂਰ ਆਦਿ ਨੇ ਨਿਭਾਈ। ਇਲਾਕੇ ’ਚੋਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਵਰਕਰਾਂ ਨੇ ਜ਼ੋਰ ਸ਼ੋਰ ਨਾਲ ਹਿੱਸਾ ਲਿਆ।

ਸਟੇਜ ਸਕੱਤਰ ਦੀ ਭੂਮਿਕਾ ਡਾ. ਸੁਖਦੇਵ ਸਿੰਘ ਜਥੇਬੰਦਕ ਸਕੱਤਰ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਨੇ ਨਿਭਾਈ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ