ਨਹਿਰੀ ਮਹਿਕਮੇ ਨਾਲ ਸਬੰਧਿਤ ਮੰਗਾਂ ਦੇ ਹੱਲ ਲਈ ਮਿਲਿਆ ਵਫ਼ਦ
ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ’ਚ ਕਿਸਾਨ ਦਾ ਇਕ ਵਫ਼ਦ ਆਸ਼ੂਤੋਸ਼ ਕੁਮਾਰ ਨਿਗਰਾਨ ਇੰਜੀਨੀਅਰ ਸਰਹੰਦ ਨਹਿਰ ਹਲਕਾ ਲੁਧਿਆਣਾ ਨੂੰ ਮਿਲਿਆ। ਵਫ਼ਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਬਲਜਿੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਗਰੇਵਾਲ ਨੇ ਕੀਤੀ।
ਇਸ ਮੌਕੇ ਸਭਾ ਦੇ ਸੀਨੀਅਰ ਆਗੂ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਪੱਖੋਵਾਲ ਦੇ ਰਜਵਾਹੇ ਤੇ ਸਭਾ ਦੇ ਦਖਲ ਨਾਲ ਮਨਜ਼ੂਰ ਹੋਇਆ ਓਵਰਫਲੋ ਗੇਟ ਜੋ ਪਿੰਡ ਕਾਲਖ ਦੇ ਨੇੜੇ ਬਣਨਾ ਹੈ, ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਅਧਿਕਾਰੀਆਂ ਤੋਂ ਕੀਤੀ। ਉਹਨਾਂ ਕਿਹਾ ਕਿ ਪੱਖੋਵਾਲ ਦਾ ਰਜਵਾਹਾ ਪਿੰਡ ਫੱਲੇਵਾਲ ਤੋਂ ਅੱਗੇ ਬੰਦ ਪਿਆ ਹੈ। ਉਸ ਨੂੰ ਚਾਲੂ ਕੀਤਾ ਜਾਵੇ। ਨਹਿਰੀ ਪਾਣੀ ਨੂੰ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ। ਸੂਏ, ਕੱਸੀਆਂ ਤੇ ਖਾਲਾ ਦੀ ਸਾਫ ਸਫ਼ਾਈ ਕਰਨ ਦੀ ਮੰਗ ਵੀ ਅਧਿਕਾਰੀਆਂ ਕੋਲ ਰੱਖੀ। ਇੰਜਨੀਅਰ ਆਸ਼ੂਤੋਸ਼ ਕੁਮਾਰ ਨੇ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਹਨਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਦਫਤਰ ਸਕੱਤਰ ਕੈਪਟਨ ਨਛੱਤਰ ਸਿੰਘ, ਮਾਸਟਰ ਭੁਪਿੰਦਰ ਸਿੰਘ, ਭਜਨ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

Comments
Post a Comment