ਅਜਨਾਲਾ ਰਿਹਾ ਬੰਦ, ਮੁਖ ਚੌਂਕ ‘ਚ ਲਗਾਇਆ ਧਰਨਾ
ਅਜਨਾਲਾ: ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨ ਤੇ ਭਰਾਤਰੀ ਜਨਤਕ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਅਜਨਾਲਾ ਸ਼ਹਿਰ ਪੂਰਨ ਤੌਰ ਤੇ ਬੰਦ ਰਿਹਾ। ਸਾਰੇ ਸਰਕਾਰੀ ਤੇ ਗੈਰ ਸਰਕਾਰੀ ਬੈਂਕ ਤੇ ਹੋਰ ਵਪਾਰਿਕ ਅਦਾਰੇ ਸਮੂੱਚੇ ਤੌਰ ’ਤੇ ਬੰਦ ਰਹੇ। ਪੇੰਡੂ ਖੇਤਰ ਵਿਚ ਕੋਈ ਵੀ ਖੇਤੀ ਦਾ ਕਾਰੋਬਾਰ ਨਹੀਂ ਹੋਇਆ। ਇਸ ਤਰ੍ਹਾਂ ਅਜਨਾਲਾ ਤਹਿਸੀਲ ਦੇ ਕਸਬੇ ਚਮਿਆਰੀ, ਗੱਗੋਮਾਹਿਲ, ਭਲਾ ਪਿੰਡ ਵੀ ਸਮੁੱਚੇ ਤੌਰ ’ਤੇ ਬੰਦ ਰਹੇ। ਪਿੰਡਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ, ਖੇਤ ਮਜਦੂਰ, ਮੁਲਾਜ਼ਮ, ਨੌਜਵਾਨ, ਔਰਤਾਂ ਤੇ ਹੋਰ ਛੋਟੇ ਕਾਰੋਬਾਰੀ ਆਪਣੇ ਹੱਥਾਂ ’ਚ ਝੰਡੇ ਮਾਟੋ ਲੈਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਹਰੇ ਮਾਰਦੇ ਮੇਨ ਚੌਕ ਵਿੱਚ ਲਗਾਏ ਧਰਨੇ ਵਿਚ ਸ਼ਾਮਿਲ ਹੋਏ।
ਇਸ ਰੋਹ ਭਰੇ ਠਾਠਾ ਮਾਰਦੇ ਧਰਨੇ ਨੂੰ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁਖ ਆਗੂ ਤੇ ਸੂਬਾ ਪ੍ਰਧਾਨ ਜਮੂਹਰੀ ਕਿਸਾਨ ਸਭਾ ਪੰਜਾਬ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸੁੱਚਾ ਸਿੰਘ ਤੇੜਾ ਤੇ ਵਿਜੇ ਸਾਹ ਧਾਰੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਵੈਟਰਨ ਆਗੂ ਅਵਤਾਰ ਸਿੰਘ ਜੱਸੜ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਸੈਂਸਰਾਂ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾਈ ਵਿਤ ਸਕੱਤਰ ਗੁਰਦੀਪ ਸਿੰਘ ਬਾਜਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੀਤ ਪ੍ਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਆਗੂ ਜੱਗਾ ਸਿੰਘ ਡੱਲਾ, ਅਜਨਾਲਾ ਦੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਜ਼ੋਰਾਵਰ ਸਿੰਘ ਤੇ ਦੀਪਕ ਅਰੋੜਾ, ਬਲਜਿੰਦਰ ਸਿੰਘ ਮਾਹਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮੰਗਲ ਸਿੰਘ ਧਰਮਕੋਟ, ਸੰਯੁਕਤ ਕਿਸਾਨ ਭਲਾਈ ਸੰਸਥਾ ਦੇ ਮਨਜੀਤ ਸਿੰਘ ਬਾਠ ਅਤੇ ਕਾਬਲ ਸਿੰਘ ਸਾਹਪੁਰ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਦੁਧਰਾਏ, ਪੇੰਡੂ ਮਜ਼ਦੂਰ ਯੂਨੀਅਨ ਦੇ ਸੈਮੂਏਲ ਮਸੀਹ, ਟੀਐੱਸਯੂ ਦੇ ਸਰਕਲ ਸਕੱਤਰ ਨਵਦੀਪ ਸਿੰਘ, ਔਰਤ ਮੁਕਤੀ ਮੋਰਚਾ ਦੇ ਪ੍ਰਧਾਨ ਅਜੀਤ ਕੌਰ ਕੋਟ ਰਜਾਦਾ ਅਤੇ ਮੁਕਤੀ ਮੋਰਚਾ ਦੀ ਆਗੂ ਬਲਜੀਤ ਕੌਰ ਚੈਨਪੁਰ, ਨਾਨ ਗਜਟਿਡ ਫਾਰੈਸਟ ਯੂਨੀਅਨ ਸੁਖਦੀਪ ਸਿੰਘ ਤੇ ਰਾਜਬੀਰ ਸਿੰਘ, ਟੈਂਪੂ ਯੂਨੀਅਨ ਦੇ ਸਾਹਿਬ ਸਿੰਘ ਮੱਲੂਨੰਗਲ ਤੇ ਹਰਪਾਲ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਰਿੰਦਰ ਚਮਿਆਰੀ ਤੇ ਕਾਰਜ ਸਿੰਘ ਬੁੱਟਰ ਅਤੇ ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਸੀਤਲ ਸਿੰਘ ਤਲਵੰਡੀ ਥੇ ਗੁਰਨਾਮ ਸਿੰਘ ਉਮਰਪੁਰਾ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜਦੂਰਾਂ ਸਿਰ ਚੜਿਆ ਸਮੂੱਚਾ ਕਰਜਾ ਰੱਦ ਕੀਤਾ ਜਾਵੇ। ਖੇਤੀ ਕਿੱਤਾ ਤੇ ਲੋਕਾਂ ਦੀ ਰੋਟੀ ਨੂੰ ਬਚਾਉਣ ਲਈ ਸਮੂਹ ਫਸਲਾਂ ਦੀ ਐਮਐੱਸਪੀ ਦੀ ਖਰੀਦ ਗਰੰਟੀ ਕੀਤੀ ਜਾਵੇ, ਜਿਸ ਨਾਲ ਦੁਕਾਨਦਾਰਾ ਤੇ ਹੋਰ ਛੋਟੇ ਕਾਰੋਬਾਰੀਆਂ ਦਾ ਬਜ਼ਾਰ ਗਰਮ ਹੋਵੇਗਾ।
ਉਹਨਾਂ ਅੱਗੇ ਕਿਹਾ ਕਿ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਜਿਹੜੇ ਚਾਰ ਕੋਡ ਤੁਰੰਤ ਰੱਦ ਕੀਤੇ ਜਾਣ ਅਤੇ ਮਜਦੂਰ ਦੀ ਘੱਟੋਘੱਟ ਤਨਖ਼ਾਹ ਛੱਬੀ ਹਜਾਰ ਰੁਪਏ ਮਹੀਨਾ ਕੀਤੀ ਜਾਵੇ, ਮਨਰੇਗਾ ਦੇ ਕਾਮਿਆਂ ਨੂੰ ਦੋ ਸੋ ਦਿਨ ਕੰਮ ਦਿੱਤਾ ਜਾਵੇ ਤੇ ਦਿਹਾੜੀ ਸੱਤ ਸੋ ਰੁਪਏ ਦਿੱਤੀ ਜਾਵੇ ਤੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ, ਪੇੰਡੂ ਤੇ ਬਾਰਡਰ ਏਰੀਆ ਭੱਤਾ ਬਹਾਲ ਕੀਤਾ ਜਾਵੇ। ਸਮੂਹ ਆਗੂਆਂ ਨੇ ਪੁਰਜੋਰ ਮੰਗ ਕੀਤੀ ਕਿ ਅਸਿਧਾ ਟੈਕਸ ਜੀ ਐੱਸ ਟੀ ਦੀ ਬਜਾਏ ਸਿੱਧੀ ਟੈਕਸ ਪ੍ਣਾਲੀ ਲਾਗੂ ਕੀਤੀ ਜਾਵੇ ਅਜਿਹਾ ਕਰਦਿਆਂ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆ ਤੇ ਟੈਕਸ 22 ਪ੍ਤੀਸ਼ਤ ਦੀ ਬਜਾਏ 33 ਫੀਸਦੀ ਕੀਤਾ ਜਾਵੇ ਅਤੇ ਮੋਦੀ ਸਰਕਾਰ ਵੱਲੋਂ ਇਹਨਾਂ ਘਰਾਣਿਆ ਨੂੰ ਵੈਲਥ ਟੈਕਸ ਤੋਂ ਦਿੱਤੀ ਛੋਟ ਬਹਾਲ ਕੀਤਾ ਜਾਵੇ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸੋਮਨਾਥ ਮੁਰਵਾਹਾ, ਪ੍ਰਦੀਪ ਸਿੰਘ ਜਲ ਸਪਲਾਈ , ਸੁਮਨ ਰਾਣੀ, ਰਮੇਸ਼ ਚੰਦਰ, ਬਲਕਾਰ ਸਿੰਘ ਬਾਜਵਾ, ਪ੍ਰਭਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Comments
Post a Comment