ਮੋਦੀ ਹਰਾਓ ਕਾਰਪੋਰੇਟ ਭਜਾਓ ਦੇ ਨਾਅਰੇ ਹੇਠ ਜੋਧਾਂ ਰਤਨ ਬਾਜ਼ਾਰ ਰਿਹਾ ਮੁਕੰਮਲ ਬੰਦ



ਜੋਧਾਂ:  ਸੁੰਯਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜੋਧਾਂ ਰਤਨ ਬਾਜ਼ਾਰ ਵਿੱਚ ਦੁਕਾਨਦਾਰਾਂ ਦੇ ਸਹਿਯੋਗ ਨਾਲ ਬਜਾਰ ਵਿੱਚ ਸਵੇਰੇ 10 ਵਜੇ ਤੋਂ ਸਾਮ ਚਾਰ ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ 12 ਵਜੇ ਤੋਂ 4 ਵਜੇ ਤੱਕ ਆਵਾਜਾਈ ਠੱਪ ਰਹੀ। 

ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਡਾ ਜਸਵਿੰਦਰ ਸਿੰਘ ਕਾਲਖ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂਆਂ ਕੁਲਦੀਪ ਸਿੰਘ ਐਡਵੋਕੇਟ, ਸੁਖਦੇਵ ਸਿੰਘ ਕਿਲਾ ਰਾਏਪੁਰ, ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਪ੍ਧਾਨ ਮਾਸਟਰ ਮਹਿੰਦਰ ਸਿੰਘ, ਮਹਿਲਾ ਆਗੂਆਂ ਪਰਮਜੀਤ ਕੌਰ ਜੋਧਾਂ, ਡਾ. ਕਮਲ ਕੌਰ ਰਤਨ ਤੇ ਲਖਵਿੰਦਰ ਕੌਰ, ਇਕਬਾਲ ਸਿੰਘ ਤੇ ਚਮਕੌਰ ਸਿੰਘ ਬਿਜਲੀ ਬੋਰਡ, ਡਾ ਅਜੀਤ ਰਾਮ ਝਾਂਡੇਂ ਸਕੱਤਰ ਜਮਹੂਰੀ ਕਿਸਾਨ ਸਭਾ ਜੋਧਾਂ, ਗੁਰਮੀਤ ਸਿੰਘ ਗਰੇਵਾਲ ਜੋਧਾਂ, ਡਾ ਪ੍ਰਦੀਪ ਜੋਧਾਂ, ਦੇਵ ਸਰਾਭਾ  ਪੱਤਰਕਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਆਗੂਆਂ ਸਿਕੰਦਰ ਸਿੰਘ ਮਨਸੂਰਾਂ, ਡਾ ਸੁਮਿਤ ਸਰਾਂ ਤੇ ਹੋਰਨਾਂ ਨੇ ਬੋਲਦਿਆਂ ਜਿੱਥੇ ਭਾਰਤ ਬੰਦ ਦੀ ਸਫਲਤਾ ਲਈ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਕਿ ਕਾਰਪੋਰੇਟ  ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ ਉਸਦਾ ਸਖਤ ਵਿਰੋਧ ਕੀਤਾ। ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਦੇਸ਼ ’ਚ ਜਮਹੂਰੀਅਤ ਨੂੰ ਬਹਾਲ ਰੱਖਣ ਲਈ ਕਾਰਪੋਰੇਟਾਂ ਤੇ ਫਿਰਕਾਪ੍ਸਤਾਂ ਨੂੰ ਭਜਾਉਣ ਲਈ ਮੋਦੀ ਸਰਕਾਰ ਨੂੰ ਮੁੜ ਸੱਤਾ ਵਿੱਚ ਆਉਣ ਤੋਂ ਰੋਕਿਆ ਜਾਵੇ।



ਇਸ ਰੋਸ ਪ੍ਰਦਰਸ਼ਨ ਵਿੱਚ ਜੋਧਾਂ ਰਤਨ ਬਜਾਰ ਦੇ ਆਗੂਆਂ ਪਰਮਜੀਤ ਪੰਮਾ ਲਲਤੋਂ, ਜਸਵੰਤ ਸਿੰਘ ਘੋਲੀ, ਹਰਪਿੰਦਰ ਪਾਲ ਜੋਧਾਂ ਬੈਲਜੀਅਮ , ਸੁਖਮੰਦਰ ਸਿੰਘ ਜੀਕੇ ਸਿੱਧੂ, ਰਾਜਾ ਸਿਲਕ ਸਟੋਰ, ਗਰੇਵਾਲ ਮੈਡੀਕਲ ਸਟੋਰ, ਬ੍ਰਦਰਜ਼ ਬੁੱਕ ਡੀਪੂ, ਸਰਾਭਾ ਰੇਡੀਮੇਡ, ਸਰਾਭਾ ਆਟੋਜ, ਬਿੰਦਰ  ਛੋਕਰਾਂ, ਪੱਪੂ ਸਬਜੀ ਵਾਲੇ, ਵਿਕਰਮਾ ਪਿ੍ਟਿੰਗ, ਰਾਜ ਹਲਵਾਈ, ਨਿਰਮਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਜੋਧਾਂ, ਸਿਕੰਦਰ ਮਨਸੂਰਾਂ, ਅਮਰਜੀਤ ਸਿੰਘ ਸਹਿਜਾਦ, ਸਿਕੰਦਰ ਹਿਮਾਯੂਪੁਰਾ, ਅਮਰਜੀਤ ਗਰੇਵਾਲ ਜੋਧਾਂ, ਕੁਲਵੰਤ ਮੋਹੀ, ਮਨਪ੍ਰੀਤ ਮੋਹੀ, ਰਜਿੰਦਰ ਸਿੰਘ ਜੋਧਾਂ, ਬਿੱਟੂ ਲਲਤੋਂ, ਜੱਸਾ ਲਲਤੋਂ, ਡਾ ਜਸਮੇਲ ਲਲਤੋਂ ਪ੍ਰਧਾਨ ਜਮਹੂਰੀ ਕਿਸਾਨ ਸਭਾ ਲਲਤੋਂ, ਸੂਬੇਦਾਰ ਰਣਜੀਤ ਸਿੰਘ, ਮਨਜਿੰਦਰ ਸਿੰਘ ਲਲਤੋਂ, ਛਿੰਦਰ ਕੌਰ, ਲਖਵਿੰਦਰ ਕੌਰ, ਹਰਬੰਸ ਕੌਰ, ਪਾਲੋ ਲੰਬੜਦਾਰਨੀ, ਲਖਵੀਰ ਸੋਨੀ ਰਤਨ, ਸਵਰਨ ਜੜਤੋਲੀ, ਗੁਰਮੇਲ ਉੱਭੀ ਜੋਧਾਂ, ਅਜੇ ਕੁਮਾਰ ਚੀਨੂ ਜੋਧਾਂ ਆਦਿ ਇਸ ਸਮੇਂ ਹਾਜਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ