ਐੱਸਕੇਐੱਮ ਦੇ ਸੱਦੇ ‘ਤੇ ਫਿਲੌਰ ’ਚ ਅੱਜ ਮਨਾਇਆ ਕਾਲਾ ਦਿਵਸ
ਫਿਲੌਰ: ਖਨੌਰੀ ਅੰਤਰਰਾਜੀ ਬਾਰਡਰ ’ਤੇ ਹੋਈ ਗੋਲੀਬਾਰੀ ਕਾਰਨ ਮਾਰੇ ਗਏ ਕਿਸਾਨ ਦੇ ਰੋਸ ਵਜੋਂ ਅੱਜ ਇਥੇ ਪੁਤਲਾ ਫੂਕਿਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 23 ਫਰਵਰੀ ਦੀ ਥਾਂ ਅੱਜ ਇਥੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ, ਬੀਕੇਯੂ ਕਾਦੀਆ ਦੇ ਕੁਲਦੀਪ ਸਿੰਘ ਕਤਪਾਲੋਂ, ਜੋਗਾ ਸਿੰਘ ਕਤਪਾਲੋਂ ਨੇ ਅਗਵਾਈ ਕੀਤੀ। ਨਾਅਰੇਬਾਜ਼ੀ ਕਰਦਿਆ ਕਿਸਾਨਾਂ ਨੇ ਸ਼ਹੀਦ ਹੋਏ ਕਿਸਾਨ ਦੇ ਕਤਲ ਦਾ ਕੇਸ ਦਰਜ਼ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ 26 ਫਰਵਰੀ ਨੂੰ ਜੀਟੀ ਰੋਡ ’ਤੇ ਟਰੈਕਟਰ ਖੜੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਮੇਜਰ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਕੁਲਜੀਤ ਫਿਲੌਰ, ਤਰਜਿੰਦਰ ਧਾਲੀਵਾਲ ਕੁਲਵੰਤ ਖਹਿਰਾ, ਜਸਬੀਰ ਸਿੰਘ ਭੋਲੀ, ਬਲਜੀਤ ਸਿੰਘ ਪੀਤੂ, ਮਾ. ਹੰਸ ਰਾਜ ਆਦਿ ਵੀ ਹਾਜ਼ਰ ਸਨ।

Comments
Post a Comment