ਅੱਡਾ ਮੱਲੀਆਂ ਤੇ ਹੋਰ ਅੱਡਿਆਂ ‘ਚ ਕੀਤੀ ਅਪੀਲ
ਨਕੋਦਰ: ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਦੁਕਾਨਦਾਰਾਂ ਸਮੇਤ ਹੋਰਨਾ ਵਪਾਰਿਕ ਅਦਾਰਿਆਂ ਨੂੰ ਅਪੀਲ ਕੀਤੀ।
ਜਮਹੂਰੀ ਕਿਸਾਨ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਮੱਲੀਆਂ ਕਲਾਂ, ਟੁੱਟ ਕਲਾਂ, ਉੱਘੀ ਆਦਿ ਅੱਡਿਆਂ ਦੀਆਂ ਦੁਕਾਨਾਂ ’ਤੇ ਜਾ ਕੇ ਅਪੀਲ ਕੀਤੀ।
ਇਸ ਸਬੰਧੀ ਮਨੋਹਰ ਗਿੱਲ ਨੇ ਦੱਸਿਆ ਕਿ ਭਾਰਤ ਬੰਦ ਨੂੰ ਲੈ ਕੇ ਜਥੇਬੰਦੀਆਂ ਉਤਸ਼ਾਹ ’ਚ ਹਨ। ਉਨ੍ਹਾਂ ਕਿਹਾ ਕਿ ਵਪਾਰਕ ਅਦਾਰਿਆਂ ਨੇ ਬੰਦ ਨੂੰ ਕਾਮਯਾਬ ਕਰਨ ਲਈ ਯਕੀਨ ਵੀ ਦਵਾਇਆ।

Comments
Post a Comment