ਤਰਨਤਾਰਨ ਹਰੀਕੇ ਰੋਡ ’ਤੇ ਟਰੈਕਟਰ ਲੈਕੇ ਜਮਹੂਰੀ ਕਿਸਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ
ਪੱਟੀ: ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਜਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਤੇ ਹਰਭਜਨ ਚੂਸਲੇਵੜ ਦੀ ਅਗਵਾਈ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਟਰੈਕਟਰ ਲੈਕੇ ਪਿੰਡ ਮਹਰਾਣਾ, ਨੱਥੂ ਪੁਰ, ਜੌਣੇਕੇ ਨਜ਼ਦੀਕ ਕਿਸਾਨੀ ਮੰਗਾਂ ਅਤੇ ਮੋਦੀ ਸਰਕਾਰ ਦੀ ਸ਼ਹਿ ’ਤੇ ਖੱਟੜ ਸਰਕਾਰ ਵੱਲੋਂ ਹੱਕ ਮੰਗਦੇ ਕਿਸਾਨਾਂ ’ਤੇ ਕੀਤੇ ਬੇਤਹਾਸਾ ਜ਼ੁਲਮ ਦੇ ਰੋਸ ਵਜੋਂ ਨੈਸ਼ਨਲ ਹਾਈਵੇ 54 ਤਰਨਤਾਰਨ- ਹਰੀਕੇ ਰੋਡ ਤੇ ਪ੍ਰਦਰਸ਼ਨ ਕੀਤਾ। ਆਗੂਆਂ ਨੇ ਵਾਅਦਾ ਖਿਲਾਫੀ ਕਰਨ ਵਾਲੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਫਸਲਾਂ ਦੀ ਐਮ ਐਸ ਪੀ ਖਰੀਦ ਗਰੰਟੀ, ਸੁਭਕਰਨ ਦੇ ਕਾਤਲਾਂ ਤੇ ਪਰਚਾ, ਲਖੀਨਪੁਰ ਖੀਰੀ ਦੇ ਕਾਤਲਾਂ ਨੂੰ ਇਨਸਾਫ਼, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਦਿੱਲੀ ਕਿਸਾਨ ਅੰਦੋਲਨ ਵਿਚ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਇਸ ਮੌਕੇ ਦਿਲਬਾਗ ਸਿੰਘ ਮਹਰਾਣਾ, ਕਾਮਰੇਡ ਬਾਜ਼ ਸਿੰਘ ਗੰਡੀਵਿੰਡ, ਮੋਟਾ ਤੇ ਭਜਨ ਚੂਸਲੇਵੜ, ਬੱਬੂ ਦਿਆਲਪੁਰਾ, ਦਿਲਬਾਗ ਠੱਕਰਪੁਰਾ ਅਵਤਾਰ ਸਿੰਘ, ਹਰਜੀਤ ਸਿੰਘ, ਮਾਸਟਰ ਸੁਖਦੇਵ ਸਿੰਘ, ਲਾਭ ਸਿੰਘ, ਗੁਰਭੇਜ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ ਉਪਲ, ਜਸਬੀਰ ਸਿੰਘ ਬੱਬਾ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਸ਼ਹੀਦ ਸਿੰਘ,ਸੋਨੂ, ਨਿਸ਼ਾਨ ਸਿੰਘ, ਦਿਲਬਾਗ ਸਿੰਘ ਗੰਡੀਵਿੰਡ, ਜੀਵਨ ਸਿੰਘ, ਵਿਰਸਾ ਸਿੰਘ, ਗੁਰਪ੍ਰੀਤ ਸਿੰਘ, ਲਖਬੀਰ ਸਿੰਘ, ਅਮਰਜੀਤ ਸਿੰਘ ਆਦਿ ਵੱਖ ਵੱਖ ਟਰੈਕਟਰਾਂ ਦੇ ਕਾਫਲੇ ਲੈਕੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

Comments
Post a Comment