ਅਜਨਾਲਾ ਵਿਖੇ ਕਿਸਾਨਾਂ ਨੇ ਟਰੈਕਟਰਾਂ ‘ਤੇ ਕੀਤਾ ਪ੍ਰਦਰਸ਼ਨ
ਅਜਨਾਲਾ: ਦੇਸ਼ ਭਰ ਦੇ ਸੱਦੇ ’ਤੇ ਅਜਨਾਲਾ ਤੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਥਾਂ -ਥਾਂ ਆਪਣੇ ਪਿੰਡਾਂ ਦੇ ਸਾਹਮਣੇ ਸੜਕ ਮਾਰਗ ਤੇ ਕਿਸਾਨਾਂ ਨੇ ਟਰੈਕਟਰਾਂ ਦਾ ਪਰਦਰਸ਼ਨ ਕੀਤਾ ਗਿਆ। ਜਿਸ ਵਿੱਚ ਐਸਕੇਐਮ ’ਚ ਸ਼ਾਮਿਲ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਵੱਡੀ ਗਿਣਤੀ ’ਚ ਟਰੈਕਟਰਾਂ ਨਾਲ ਸ਼ਮੂਲੀਅਤ ਕੀਤੀ। ਟਰੈਕਟਰ ਪਰਦਰਸ਼ਨ ਸਮੇਂ ਐਸਕੇਐਮ ਦੇ ਪ੍ਮੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਸੂਬਾ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ ਨੇ ਟਰੈਕਟਰ ਪ੍ਦਰਸ਼ਨ ਦੇ ਮੰਤਵ ਬਾਰੇ ਦੱਸਿਆ ਕਿ ਜਿਸ ਤਰ੍ਹਾਂ ਦੇਸ਼ ਦੀ ਰੱਖਿਆ ਕਰ ਰਹੇ ਫੌਜੀਆਂ ਦਾ ਮੁੱਖ ਹਥਿਆਰ ਬੰਦੂਕ ਹੈ। ਇਸੇ ਤਰ੍ਹਾਂ ਦੇਸ਼ ਦੇ ਅਨਦਾਤੇ ਦਾ ਸਭ ਤੋਂ ਵੱਡਾ ਹਥਿਆਰ ਟਰੈਕਟਰ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਸਾਰੇ ਭਾਰਤ ਵਿੱਚ ਟਰੈਕਟਰ ਪ੍ਦਰਸ਼ਨ ਰਾਹੀਂ ਕੇਂਦਰ ਤੇ ਪੰਜਾਬ ਸਰਕਾਰਾਂ ਤੇ ਦਬਾਅ ਪਾ ਕੇ ਪੁਰਜੋਰ ਮੰਗ ਕਰ ਰਹੇ ਹਨ ਕਿ ਉਹਨਾਂ ਦੀਆਂ ਸਮੂਹ ਫਸਲਾਂ ’ਤੇ ਸੀ 2 + 50 ਪੀ੍ਸ਼ਤ ਤੇ ਐਮਐੱਸਪੀ ਖਰੀਦ ਦੀ ਕਨੂੰਨੀ ਗਰੰਟੀ ਦਿੱਤੀ ਜਾਵੇ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜਦੂਰਾਂ ਸਿਰ ਚੜਿਆ ਸਮੂੱਚਾ ਕਰਜਾ ਰੱਦ ਕੀਤਾ ਜਾਵੇ। ਉਹਨਾਂ ਅੱਗੇ ਇਹ ਵੀ ਕਿਹਾ ਕਿ ਬਿਜਲੀ ਬਿਲ 2022 ਵਾਪਿਸ ਲਿਆ ਜਾਵੇ ਤੇ ਸੰਘਰਸਾਂ ਦੌਰਾਨ ਬਣਾਏ ਸਮੁੱਚੇ ਕੇਸ ਵਾਅਦੇ ਮੁਤਾਬਕ ਵਾਪਸ ਲਏ ਜਾਣ। ਪਰਦਰਸ਼ਨ ਕਾਰੀਆਂ ਨੇ ਮੰਗ ਕੀਤੀ ਕਿ ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋਂ ਖੇਤੀ ਨੂੰ ਬਚਾਉਣ ਲਈ ਬਾਹਰ ਆਵੇ। ਉਹਨਾਂ ਅੱਗੇ ਕਿਹਾ ਕਿ ਸੰਘਰਸ਼ ਕਰਨਾ ਪੀੜਿਤ ਲੋਕਾਂ ਦਾ ਵਿਧਾਨਿਕ ਤੇ ਜਮੂਹਰੀ ਹੱਕ ਹੈ ਅਜਿਹੇ ਸੰਘਰਸ਼ ਤੇ ਸਰਕਾਰਾਂ ਵੱਲੋਂ ਕਿਸੇ ਕਿਸਮ ਦਾ ਦਮਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰਦਰਸ਼ਨ ਕਾਰੀਆਂ ਵੱਲੋਂ ਜੋਰਾ ਸਿੰਘ ਸੀਨੀਅਰ ਆਗੂ, ਕੁੱਲ ਹਿੰਦ ਕਿਸਾਨ ਸਭਾ, ਸੁਰਜੀਤ ਸਿੰਘ ਭੂਰੇਗਿੱਲ, ਤਰਸੇਮ ਸਿੰਘ ਕਾਮਲਪੁਰ , ਕਾਬਲ ਸਿੰਘ ਤੇ ਨਗੀਨ ਸਿੰਘ ਸਾ਼ਹਲੀਵਾਲ , ਹਰਨੇਕ ਸਿੰਘ ਨੇਪਾਲ , ਨੌਜਵਾਨ ਆਗੂ ਗਾਇਕ ਗੁਰਪਾਲ ਗਿੱਲ ਤੇ ਸ਼ਮਸੇਰ ਸਿੰਘ, ਰਸ਼ਪਾਲ ਸਿੰਘ ਸਾਹੋਵਾਲ , ਅਮਰਜੀਤ ਸਿੰਘ ਭਿੰਡੀ ਸੈਦਾਂ ਗੁਰਨਾਮ ਸਿੰਘ ਲਾਲਵਾਲਾ ਨੇ ਵੀ ਆਪਣੇ ਵਿਚਾਰ ਰੱਖੇ।

Comments
Post a Comment