ਚੌਂਕੀਮਾਨ ਟੋਲ ਪਲਾਜ਼ਾ ਤੀਸਰੇ ਦਿਨ ਵੀ ਕਿਸਾਨਾਂ ਵੱਲੋਂ ਕੀਤਾ ਗਿਆ ਫ੍ਰੀ
ਜਗਰਾਉਂ: ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਅਨੁਸਾਰ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਚੌਂਕੀਮਾਨ ਟੋਲ ਪਲਾਜ਼ਾ ਤੀਸਰੇ ਦਿਨ ਵੀ ਫਰੀ ਕੀਤਾ ਗਿਆ। ਚੌਂਕੀਮਾਨ ਟੋਲ ਪਲਾਜੇ ਤੇ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਰਜਿਸਟਰਡ ਜਮਹੂਰੀ ਕਿਸਾਨ ਸਭਾ ਪੰਜਾਬ ਬੀਕੇਯੂ ਲੱਖੋਵਾਲ ਬੀਕੇਯੂ ਡਕੌਂਦਾ ਧਨੇਰ, ਆਲ ਇੰਡੀਆ ਕਿਸਾਨ ਸਭਾ ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਜਿਹਨਾਂ ਵਿੱਚ ਅਵਤਾਰ ਸਿੰਘ ਬਿੱਲੂ ਬਲੈਤੀਆ, ਬਲਰਾਜ ਸਿੰਘ ਕੋਟ ਉਮਰਾ, ਹਰਨੇਕ ਸਿੰਘ ਗੁੱਜਰਵਾਲ, ਗੁਰਮੇਲ ਸਿੰਘ ਰੂਮੀ, ਸੁਰਜੀਤ ਸਿੰਘ ਸੀਲੋ, ਕੈਪਟਨ ਨਛੱਤਰ ਸਿੰਘ, ਬਲਵੀਰ ਸਿੰਘ ਭੁੱਟਾ, ਬੂਟਾ ਸਿੰਘ ਹਾਂਸ ਕਲਾਂ ਨੇ ਜੰਮ ਕੇ ਮੋਦੀ ਹਕੂਮਤ ਦੀ ਨਿੰਦਿਆ ਕੀਤੀ ਅਤੇ ਬਾਰਡਰਾਂ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਕੀਤੇ ਫੈਸਲਿਆਂ ਤੇ ਪੂਰਾ ਪਹਿਰਾ ਦੇਵਾਂਗੇ ਅਤੇ ਮੋਦੀ ਹਕੂਮਤ ਨੂੰ ਅਸੀਂ ਪਹਿਲਾਂ ਵਾਂਗ ਹੀ ਸ਼ਾਂਤਮਈ ਸੰਘਰਸ਼ ਕਰਕੇ ਝੁਕਾਵਾਂਗੇ ਬੁਲਾਰਿਆਂ ਵਿੱਚ ਮਾਸਟਰ ਗੁਰਮੇਲ ਸਿੰਘ ਰੋਮੀ, ਸੁਰਿੰਦਰ ਸਿੰਘ ਲੀਹਾ, ਰਣਜੀਤ ਸਿੰਘ ਗੁੜੇ, ਮਲਕੀਤ ਸਿੰਘ ਤਲਵੰਡੀ, ਅਵਤਾਰ ਸਿੰਘ ਤਲਵੰਡੀ, ਇੰਦਰਜੀਤ ਬੋਪਾਰਾਏ, ਉਜਾਗਰ ਸਿੰਘ ਬੱਦੋਵਾਲ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।

Comments
Post a Comment