ਸੰਯੁਕਤ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਨੇ ਰੋਸ ਵਜੋਂ ਟਰੈਕਟਰ ਖੜਾਏ ਸੜਕਾਂ ਕਿਨਾਰੇ


 

ਸਿੱਧਵਾਂ ਬੇਟ: ਇੱਥੋਂ ਭੂੰਦੜੀ ਹੰਬੜਾਂ ਰੋਡ ’ਤੇ ਜਮਹੂਰੀ ਕਿਸਾਨ ਸਭਾ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ  ’ਤੇ ਤਹਿਸੀਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ, ਤਹਿਸੀਲ ਸੈਕਟਰੀ ਕਿਰਪਾਲ ਸਿੰਘ ਕੋਟ ਮਾਨਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਅਤੇ ਖੱਟਰ ਸਰਕਾਰ ਵੱਲੋਂ ਸ਼ੰਬੂ ਅਤੇ ਖਨੋਰੀ ਬਾਰਡਰ ’ਤੇ ਕਿਸਾਨਾਂ ਉਪਰ ਜੁਲਮ ਦੀ ਇੰਤਹਾ ਕਰ ਦਿੱਤੀ ਹੈ। ਕਿਸਾਨਾਂ ਵੱਲੋਂ ਟਰੈਕਟਰਾਂ ਨੂੰ ਸੜਕ ਕਿਨਾਰੇ ਖੜਾ ਕੇ ਰੋਸ ਕੀਤਾ ਗਿਆ l ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਅਤੇ ਖਜ਼ਾਨਚੀ ਮਾਸਟਰ ਗੁਰਮੇਲ ਸਿੰਘ ਰੂਮੀ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਤੇ ਖੱਟਰ ਸਰਕਾਰ ਨੇ ਜੁਲਮਾਂ ਦੀ ਹਨੇਰੀ ਚਲਾਈ ਹੈ ਇਸ ਦਾ ਖਮਿਆਜਾ ਕਿਸਾਨ ਮਜ਼ਦੂਰ ਮੁਲਾਜ਼ਮ ਵਰਗ ਪਾਰਲੀਮੈਂਟ ਦੀ ਚੋਣ ’ਚ ਭੁਗਤਾਏਗਾ। ਉਹਨਾਂ ਕਿਹਾ ਕਿ ਦੁਨੀਆ ਭਰ ਦਾ ਕਿਸਾਨ ਅੱਜ ਡਬਲਯੂ ਟੀ ਓ ਦੀਆਂ ਨੀਤੀਆਂ ਖਿਲਾਫ ਖੜ ਗਿਆ ਹੈ ਯੂਰਪ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਯੂਰਪ ਯੂਨੀਅਨ ਦੀਆਂ ਸਰਕਾਰਾਂ ਉਹਨਾਂ ਦੇ ਨਾਲ ਟੇਬਲ ਟੌਕ ਕਰ ਰਹੀਆਂ ਹਨ। ਆਪਣੇ ਹੀ ਮੁਲਕ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਮਜ਼ਦੂਰਾਂ ਤੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਗੋਲੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜੇ ਕਰਦਿਆਂ ਕਿਹਾ ਕਿ 200 ਤੋਂ ਵੱਧ ਕਿਸਾਨਾਂ ਨੂੰ ਜ਼ਖਮੀ ਕਰਨ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲਿਆਂ ’ਤੇ ਕੋਈ ਪਰਚੇ ਦਰਜ ਨਾ ਕਰਕੇ ਜ਼ੁਲਮ ਕਰਨ ਵਾਲਿਆਂ ਦੀ ਲਾਈਨ ਵਿੱਚ ਹੀ ਖੜੀ ਨਜ਼ਰ ਆ ਰਹੀ ਹੈ। 

ਇਸ ਮੌਕੇ ਗੁਰਮੀਤ ਸਿੰਘ ਸਾਬਕਾ ਸਰਪੰਚ ਭੂੰਦੜੀ, ਨੰਬਰਦਾਰ ਹਰਨਾਮ ਸਿੰਘ ਗੋਰਸੀਆਂ ਖਾਣ ਮੁਹੰਮਦ, ਕਸ਼ਮੀਰ ਸਿੰਘ ਅਕੂਵਾਲ, ਅਮਰਜੀਤ ਸਿੰਘ, ਦੀਵਾਨ ਸਿੰਘ ਕੋਟਉਮਰਾ, ਬਲਦੇਵ ਸਿੰਘ ਕੋਟ ਉਮਰਾ, ਹਰਬੰਸ ਸਿੰਘ ਕੋਟ ਮਾਨਾ ਅਤੇ ਹੋਰ ਕਿਸਾਨ ਟਰੈਕਟਰਾਂ ਸਮੇਤ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ