16 ਫਰਵਰੀ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਬਜਾਰਾਂ ’ਚ ਮਾਰਚ ਕੀਤਾ
ਅਜਨਾਲਾ: ਦੇਸ਼ ਦੇ ਸੰਵਿਧਾਨ, ਲੋਕਤੰਤਰ, ਧਰਮਨਿਰਪੱਖਤਾ ਤੇ ਫੈਡਰਲ ਢਾਂਚੇ ਨੂੰ ਕੇਂਦਰ ਸਰਕਾਰ ਲਗਾਤਾਰ ਕਮਜ਼ੋਰ ਕਰ ਰਹੀ ਹੈ ਜਿਸ ਕਾਰਨ ਦੇਸ਼ ਦੀ ਏਕਤਾ ਤੇ ਪ੍ਭੂਸਤਾ ਖੇਤਰ ਵਿੱਚ ਹੈ। ਅਜਿਹੀ ਤਬਾਹੀ ਤੋਂ ਬਚਾਉਣ ਅਤੇ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ, ਵਪਾਰੀਆਂ, ਆੜ੍ਹਤੀਆਂ ਤੇ ਹੋਰ ਛੋਟੇ ਕਾਰੋਬਾਰੀਆਂ ਦੀਆਂ ਭਖਦੀਆਂ ਮੰਗਾਂ ਤੇ ਮਸਲੇ ਹੱਲ ਕਰਵਾਉਣ ਖਾਤਰ 16 ਫਰਵਰੀ ਦੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਇਤਿਹਾਸਕ ਲੋਕ ਪੱਖੀ ਬੰਦ ਨੂੰ ਵਿਆਪਕ ਬਣਾਉਣ ਤੇ ਇਸ ਦਾ ਸੁਨੇਹਾ ਹਰ ਘਰ ਤੇ ਹਰੇਕ ਦੁਕਾਨਦਾਰ ਤੱਕ ਪਹੁੰਚਾਉਣ ਲਈ ਇਥੋਂ ਦੇ ਮੁੱਖ ਬਜਾਰਾਂ ਵਿੱਚ ਜਮੂਹਰੀ ਕਿਸਾਨ ਸਭਾ ਦੇ ਆਗੂ ਕੁਲਵੰਤ ਸਿੰਘ ਮੱਲੂਨੰਗਲ ਤੇ ਸਤਨਾਮ ਸਿੰਘ ਚੱਕ ਔਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਹਰਪਾਲ ਸਿੰਘ ਛੀਨਾ ਤੇ ਵਿਜੇ ਸਾ਼ਹ ਧਾਰੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਸੈਸਰਾਂ ਤੇ ਬਲਜਿੰਦਰ ਸਿੰਘ ਪੰਜਗਰਾਈਆਂ, ਕੁਲਹਿੰਦ ਕਿਸਾਨ ਸਭਾ ਦੇ ਆਗੂ ਨਰਿੰਦਰਪਾਲ ਚਮਿਆਰੀ ਤੇ ਲਹੋਰਾ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਪ੍ਧਾਨ ਸੁਰਜੀਤ ਸਿੰਘ ਦੁਧਰਾਏ ਤੇ ਸੰਤੋਖ ਸਿੰਘ ਮੱਲੂਨੰਗਲ, ਤਰਸੇਮ ਸਿੰਘ ਟਪਿਆਲਾ ਪ੍ਰਧਾਨ ਮਨਰੇਗਾ, ਅਜੀਤ ਕੌਰ ਕੌਟਰਜਾਦਾ ਪ੍ਰਧਾਨ ਔਰਤ ਮੁਕਤੀ ਮੋਰਚਾ ਤੇ ਕਸ਼ਮੀਰ ਕੌਰ ਦੁਧਰਾਏ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਰਾਜਪੂਤਾਂ ਤੇ ਗਾਇਕ ਗੁਰਪਾਲ ਗਿੱਲ ਸੈਦਪੁਰ ਦੀ ਅਗਵਾਈ ਚੇ ਲੰਬਾ ਤੇ ਵਿਸਾਲ ਮਾਰਚ ਕੀਤੀ ਗਿਆ, ਜਿਸ ਵਿਚ ਸੈਕੜੇ ਮੋਟਰਸਾਇਕਲ ਤੇ ਹੋਰ ਵਾਹਨਾਂ ’ਤੇ ਸਵਾਰ ਪ੍ਰਦਸ਼ਨਕਾਰੀ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਅਸਮਾਨ ਗਜਾਊ ਨਾਹਰੇ ਮਾਰਦੇ ਦੁਕਾਨਦਾਰਾਂ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਇਹਨਾਂ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਮੰਗਾਂ ਦੀਆਂ ਤਖਤੀਆਂ ਤੇ ਝੰਡੇ ਫੜੇ ਹੋਏ ਸਨ। ਇਹ ਮਾਰਚ ਸਥਾਨਕ ਬੱਸ ਅੱਡੇ ਤੋਂ ਸ਼ੁਰੂ ਹੋਕੇ ਸਾਰੇ ਬਜਾਰਾਂ ਵਿੱਚ 16 ਫਰਵਰੀ ਭਾਰਤ ਬੰਦ ਦਾ ਸੁਨੇਹਾ ਦਿੰਦਾ ਹੋਇਆ ਅਜਨਾਲਾ ਦੇ ਮੇਨ ਚੌਕ ਵਿੱਚ ਪਹੁੰਚਿਆ ਜਿਥੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਮੁੱਖ ਆਗੂ ਡਾ: ਸਤਨਾਮ ਸਿੰਘ ਅਜਨਾਲਾ, ਜਥੇਬੰਦੀਆਂ ਦੇ ਮੁੱਖ ਆਗੂ ਸੁਖਦੇਵ ਸਿੰਘ ਸੈ਼ਸਰਾ ਤੇ ਹਰਪਾਲ ਸਿੰਘ ਛੀਨਾਂ ਨੇ ਮਾਰਚਕਾਰੀਆਂ ਤੇ ਦੁਕਾਨਦਾਰਾਂ ਨੂੰ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਰਤੀਆਂ ਦੀ ਲਹੂ ਪਸੀਨੇ ਦੀ ਕਮਾਈ ਦੇਸ਼ ਅਤੇ ਵਿਦੇਸ਼ ਦੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰੀ ਜਾ ਰਹੀ ਹੈ ਇਹ ਕਾਰਪੋਰੇਟ ਅਦਾਰੇ ਲੋਕਾਂ ਦੀ ਅੰਨੀ ਲੁੱਟ ਕਰ ਰਹੇ ਹਨ, ਜਿਸ ਕਾਰਨ ਬੇਰੁਜ਼ਗਾਰੀ, ਮਹਿਗਾਈ ਤੇ ਭਰਿਸ਼ਟਾਚਾਰ ਜੋਰਾਂ ’ਤੇ ਹੈ। ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਅਜਿਹੀ ਲੁੱਟ ਦੇ ਵਿਰੁੱਧ ਜਿਹੜੀ ਅਵਾਜ਼ ਤੇ ਸੰਘਰਸ਼ ਉਠ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਇਹਨਾਂ ਨੂੰ ਦਬਾਉਣ ਲਈ ਲੋਕਾਂ ਨੂੰ ਫਿ਼ਰਕਿਆਂ, ਜਾਤਾਂ-ਪਾਤਾਂ, ਧਰਮਾਂ ਅਤੇ ਇਲਾਕਿਆਂ ਚੇ ਵੰਡਾਂ ਪਾ ਰਹੀ ਹੈ। ਇਥੋਂ ਤੱਕ ਕਿ ਫਿਰਕੂ ਫਾਸ਼ੀਵਾਦ ਰਾਹੀਂ ਲੋਕਾਂ ਦਾ ਗਲਾ ਘੁੱਟਣ ਤੱਕ ਜਾ ਰਹੀ ਹੈ ਅਜਿਹੀ ਸਥਿਤੀ ’ਚ ਲੋਕਾਂ ਦਾ ਏਕਾ ਉਸਾਰਨ ਤੇ ਉਹਨਾਂ ਦੇ ਮਸਲੇ ਹੱਲ ਕਰਵਾਉਣ ਲਈ 16 ਫਰਵਰੀ ਦਾ ਭਾਰਤ ਬੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਸਫਲ ਬਣਾਉਣ ਲਈ ਦੇਸ਼ ਦੇ ਹਰ ਵਾਸੀ ਨੂੰ ਅੱਗੇ ਆਉਣ ਚਾਹੀਦਾ ਹੈ।

Comments
Post a Comment