ਫਿਲੌਰ ਵਿਖੇ 16 ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਸਾਨ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਆਯੋਜਿਤ
ਫਿਲੌਰ: ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਹਮਾਇਤ ਕਰਦਿਆਂ ਅੱਜ ਇਥੇ ਕਿਸਾਨ ਅਤੇ ਜਨਤਕ ਜਥੇਬੰਦੀ ਦੀ ਸਾਂਝੀ ਮੀਟਿੰਗ ਹੋਈ। ਜਿਸ ‘ਚ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆ, ਭਾਰਤੀ ਕਿਸਾਨ ਯੂਨੀਅਨ ਦੋਆਬਾ, ਦਿਹਾਤੀ ਮਜ਼ਦੂਰ ਸਭਾ, ਪਸਸਫ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਭਾਗ ਲਿਆ।
ਇਸ ਮੀਟਿੰਗ ਦੌਰਾਨ 16 ਫਰਵਰੀ ਦੇ ਭਾਰਤ ਬੰਦ ਲਈ ਵਿਉਂਤਬੰਦੀ ਕੀਤੀ ਗਈ। ਇਸ ਦੌਰਾਨ ਫੈਸਲਾ ਕੀਤਾ ਕਿ ਟਰੱਕ ਤੇ ਟੈਂਪੂ ਯੂਨੀਅਨਾਂ, ਅੜ੍ਹਤੀਆਂ ਤੇ ਕਰਿਆਨਾ ਐਸੋਸੀਏਸ਼ਨਾਂ ਸਮੇਤ ਹੋਰ ਵਪਾਰਿਕ ਸੰਸਥਾਵਾਂ ਨੂੰ ਅਪੀਲ ਕਰਨ ਲਈ ਸਾਂਝੀ ਮੁਹਿੰਮ ਚਲਾਈ ਜਾਵੇਗੀ।
ਕਸਬਿਆਂ ‘ਚ ਗਰੁੱਪ ਬਣਾ ਕੇ ਅਪੀਲ ਕਰਨ ਦੀ ਇਹ ਮੁਹਿੰਮ 11 ਫਰਵਰੀ ਤੋਂ ਆਰੰਭ ਕੀਤੀ ਜਾਵੇਗੀ, ਜਿਸ ਲਈ ਸਥਾਨਕ ਬਾਬਾ ਦੀਪ ਸਿੰਘ ਗੁਰਦੁਆਰਾ ਨੂਰਮਹਿਲ ਰੋਡ ਇਕੱਠੇ ਹੋਇਆ ਜਾਵੇਗਾ।
ਇਸ ਮੀਟਿੰਗ ‘ਚ ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਜਰਨੈਲ ਫਿਲੌਰ, ਮੱਖਣ ਸੰਗਰਾਮੀ, ਸੁਖਜਿੰਦਰ ਸਿੰਘ, ਕੁਲਦੀਪ ਕੌੜਾ, ਅਮਰੀਕ ਸਿੰਘ ਭਾਰ ਸ਼ਿੰਘ ਪੁਰੀ, ਮੇਜਰ ਫਿਲੌਰ, ਕਸ਼ਮੀਰ ਸਿੰਘ ਜੰਡਿਆਲਾ, ਸੰਤੋਖ ਸਿੰਘ ਸੰਧੂ, ਦਰਸ਼ਨ ਪਾਲ ਬੰਡਾਲਾ, ਮੱਖਣ ਸਿੰਘ ਲੇਹਲਾ, ਹਰਜੀਤ ਸਿੰਘ ਮੰਡੀ, ਭੁਪਿੰਦਰ ਸਿੰਘ ਬਿਲਗਾ, ਇਕਬਾਲ ਸਿੰਘ ਢਾਡੀ, ਬਲਵਿੰਦਰ ਸਿੰਘ ਸਾਬੀ, ਬਲਜੀਤ ਸਿੰਘ ਮਾਹਲ ਅਮ੍ਰਿੰਤ ਨੰਗਲ ਆਦਿ ਆਗੂ ਹਾਜ਼ਰ ਸਨ।

Comments
Post a Comment