16 ਫਰਵਰੀ ਦੇ ਬੰਦ ਲਈ 9 ਫਰਵਰੀ ਨੂੰ ਹੋਵੇਗਾ ਪ੍ਰਦਰਸ਼ਨ
ਅਜਨਾਲਾ: 16 ਫਰਵਰੀ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਆੜ੍ਹਤੀਆਂ, ਕਰਿਆਨਾ, ਵਪਾਰ ਮੰਡਲ, ਟ੍ਰਾਂਸਪੋਰਟ ਤੇ ਸਾਬਕਾ ਸੈਨਿਕ ਤੇ ਮੁਲਾਜਮ ਜਥੇਬੰਦੀਆਂ ਦਾ ਭਰਵਾਂ ਸਮਰਥਨ ਹਾਸਲ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵੱਲੋਂ 16 ਫਰਵਰੀ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜੋਰ - ਸੋ਼ਰ ਨਾਲ ਤਿਆਰੀ ਲਈ ਅੱਜ ਇਥੇ ਵੱਖ-ਵੱਖ ਜਥੇਬੰਦੀਆਂ ਦੇ ਪ੍ਰਮੁਖ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ‘ਚ ਸੀਤਲ ਸਿੰਘ ਤਲਵੰਡੀ ਪ੍ਰਧਾਨ ਜਮੂਹਰੀ ਕਿਸਾਨ ਸਭਾ ਅਜਨਾਲਾ, ਕਾਬਲ ਸਿੰਘ ਛੀਨਾ ਸੀਨੀਅਰ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਅਵਤਾਰ ਸਿੰਘ ਜੱਸੜ ਪ੍ਰਮੁਖ ਆਗੂ ਕਿਰਤੀ ਕਿਸਾਨ ਯੂਨੀਅਨ, ਰਮੇਸ਼ ਕੁਮਾਰ ਪ੍ਰਧਾਨ ਰਿਟੇਲ ਕਰਿਆਨ ਮਰਚੈਟ ਐਸੋਸੀਏਸ਼ਨ, ਸੁਰਜੀਰ ਸਿੰਘ ਦੁਧਰਾਏ ਦਿਹਾਤੀ ਮਜਦੂਰ ਸਭਾ, ਲਹੌਰਾ ਸਿੰਘ ਆਗੂ ਕੁੱਲ ਹਿੰਦ ਕਿਸਾਨ ਸਭਾ, ਗੁਰਮੀਤ ਸਿੰਘ ਪ੍ਰਧਾਨ ਵਪਾਰ ਮੰਡਲ ਅਜਨਾਲਾ, ਮਨਜੀਤ ਸਿੰਘ ਬਾਠ ਪ੍ਰਧਾਨ ਸੰਯੁਕਤ ਕਿਸਾਨ ਭਲਾਈ ਸੰਸਥਾ, ਲਖਬੀਰ ਸਿੰਘ ਤੇੜਾ ਪੰਜਾਬ ਕਿਸਾਨ ਯੂਨੀਅਨ, ਹਰਵਿੰਦਰ ਸਿੰਘ ਸਾ਼ਹ ਪ੍ਰਧਾਨ ਤੇ ਗੁਰਦੇਵ ਸਿੰਘ ਨਿੱਝਰ ਸਾਬਕਾ ਪ੍ਰਧਾਨ ਆੜਤੀ ਐਸੋਸੀਏਸ਼ਨ, ਗੁਰਦੀਪ ਸਿੰਘ ਬਾਜਵਾ ਪ੍ਰਧਾਨ ਪ. ਸ.ਸ. ਫ. ਤੇ ਗੌਰਮਿੰਟ ਟੀਚਰਜ਼ ਯੂਨੀਅਨ, ਨੰਦ ਕਿਸ਼ੋਰ ਸਾਬਕਾ ਪ੍ਰਧਾਨ ਰਿਟੇਲ ਕਰਿਆਨ ਮਰਚੈਟ ਐਸੋਸੀਏਸ਼ਨ, ਪਰਵੀਨ ਕੁਮਾਰ ਟ੍ਰਾਂਸਪੋਰਟ ਯੂਨੀਅਨ, ਨਰਿੰਦਰ ਪਾਲ ਸਿੰਘ ਭੰਗੂ ਸੀਨੀਅਰ ਐਡਵਾਜੀਅਰ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ, ਅਜੀਤ ਕੌਰ ਪ੍ਰਧਾਨ ਔਰਤ ਮੁਕਤੀ ਮੋਰਚਾ, ਕੁਲਵੰਤ ਸਿੰਘ ਮੱਲੂਨੰਗਲ ਸੂਬਾ ਮੀਤ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਸਾਹਿਬ ਸਿੰਘ ਪ੍ਰਧਾਨ ਆਟੋ ਯੂਨੀਅਨ ਰਾਜਾਸਾਸੀ ਦੀ ਨੇ ਭਾਗ ਲਿਆ। ਕਰੀਬ 32 ਜਥੇਬੰਦੀਆਂ ਦੀ ਸ਼ਮੂਲੀਅਤ ਵਾਲੀ ਇਸ ਮੀਟਿੰਗ ਵਿੱਚ ਵੱਖ -ਵੱਖ ਆਗੂਆਂ ਵੱਲੋਂ ਵਿਚਾਰ ਚਰਚਾ ਉਪਰੰਤ ਜਾਰੀ ਪ੍ਰੈੱਸ ਬਿਆਨ ਰਾਹੀਂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਭਾਰਤ ਬੰਦ ਦੇਸ਼ ਦੇ ਖੇਤੀ ਖੇਤਰ ਟ੍ਸਪੋਰਟ, ਬਿਜਲੀ, ਸਿੱਖਿਆ, ਸਿਹਤ, ਸਨਅਤੀ ਖੇਤਰ, ਵਪਾਰ-ਪ੍ਚੂਨ ਦੇ ਖੇਤਰ ਆਦਿ ਉਪਰ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਅਤੇ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਨੂੰ ਭਜਾਉਣ ਦੇ ਰੋਹ ਦਾ ਪ੍ਰਗਟਾਵਾ ਕਰੇਗਾ। ਪ੍ਰਧਾਨਗੀ ਮੰਡਲ ਦੇ ਬੁਲਾਰਿਆਂ ਤੋਂ ਇਲਾਵਾ ਸੁਖਦੇਵ ਸਿੰਘ ਸੈਸਰਾਂ , ਸੁੱਚਾ ਸਿੰਘ ਤੇੜਾ ਤੇ ਸਤਵਿੰਦਰ ਸਿੱਖ ਉਠੀਆਂ ਨੇ ਜ਼ੋਰ ਦਿੱਤਾ ਕਿ 16 ਫਰਵਰੀ ਬੰਦ ਦਾ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਗਲੀ -ਗਲੀ ’ਚ ਹੋਕਾ ਦਿੱਤਾ ਜਾਵੇ ਅਤੇ ਇਸ ਕਾਰਜ ਸਫਲ ਬਣਾਉਣ ਲਈ 9 ਫਰਵਰੀ ਅਜਨਾਲਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਪਰਦਰਸ਼ਨ ਤੇ ਮਾਰਚ ਕੀਤਾ ਜਾਵੇਗਾ।

Comments
Post a Comment