ਅੰਮ੍ਰਿਤਸਰ ਵੱਲ ਹੋਵੇਗਾ ਟਰੈਕਟਰ ਮਾਰਚ
ਚੇਤਨਪੁਰਾ: ਜਮਹੂਰੀ ਕਿਸਾਨ ਸਭਾ ਏਰੀਆ ਕਮੇਟੀ ਚੇਤਨਪੁਰਾ ਦੀ ਮੀਟਿੰਗ ਗੁਰਜੀਤ ਸਿੰਘ ਦਬੁਰਜੀ ਤੇ ਸੁਖਦੇਵ ਸਿੰਘ ਸੰਤੂ ਨੰਗਲ ਦੀ ਪ੍ਰਧਾਨਗੀ ਵਿੱਚ ਗੁਰਦੁਆਰਾ ਮੇਹਰ ਦਾਸ ਵਿਖੇ ਹੋਈ। ਵੱਖ ਵੱਖ ਪਿੰਡਾਂ ਦੇ ਕਿਸਾਨ ਆਗੂ ਸ਼ਾਮਿਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂ ਨੰਗਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਨੂੰ ਅੱਗੇ ਤੋਰਨ ਲਈ ਅਤੇ ਰਹਿੰਦੀਆਂ ਮੰਗਾ ਮਨਵਾਉਣ ਲਈ ਪੂਰੇ ਭਾਰਤ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਫੈਸਲਾ ਕੀਤਾ ਹੈ। ਮੋਦੀ ਸਰਕਾਰ ਆਏ ਦਿਨ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ। ਸਬਸਿਡੀ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਤੇ ਨਾਲ ਦੀ ਨਾਲ ਬੇਰਜਗਾਰੀ ਤੇ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਪਰ ਸਰਕਾਰ ਲੋਕਾਂ ਨੂੰ ਧਰਮ ਦਾ ਚਸ਼ਮਾ ਲਗਾ ਕੇ ਇਹ ਸਭ ਕੁਝ ਦੇਖਣਾ ਬੰਦ ਕਰ ਦੇਣਾ ਚਾਹੁਦੀ ਹੈ।
ਇਸ ਮੌਕੇ ਫੈਸਲਾ ਕੀਤਾ ਗਿਆ ਕਿ ਜਮਹੂਰੀ ਕਿਸਾਨ ਸਭਾ ਵਲੋ ਸੈਂਕੜੇ ਟਰੈਰ ਪਿੰਡ ਦਬੁਰਜੀ ਵਿੰਚ ਇਕੱਠੇ ਹੋ ਕਿ ਅੰਮ੍ਰਿਤਸਰ ਨੂੰ ਰਵਾਨਾ ਹੋਣਗੇ।
ਇਸ ਮੌਕੇ ਉਂਕਾਰ ਸਿੰਘ ਸੰਤੁ ਨੰਗਲ, ਸਤਨਾਮ ਸਿੰਘ, ਅਜਮੇਰ ਸਿੰਘ, ਇੰਦਰਜੀਤ ਸਿੰਘ, ਬਲਰਾਜ ਸਿੰਘ ਸੰਤੂ ਨੰਗਲ, ਟਹਿਲ ਸਿੰਘ ਚੇਤਨਪੁਰਾ, ਦਿਲਜੀਤ ਸਿੰਘ, ਕੁਲਵੰਤ ਸਿੰਘ ਜਗਦੇਵ ਕਲਾਂ, ਕਾਬਲ ਸਿੰਘ ਮੱਲੂ ਨੰਗਲ, ਨਿਸ਼ਾਨ ਸਿੰਘ, ਬਲਕਾਰ ਸਿੰਘ ਕਦੋਵਾਲੀ, ਜੱਗਾ ਸਿੰਘ ਸੰਗਤਰਾ, ਸੁਖਨਿਦਰ ਸਿੰਘ ਆਦਿ ਹਾਜ਼ਰ ਸਨ।

Comments
Post a Comment