ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦਵਾਇਆ
ਫਾਜਲਿਕਾ : ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਚਲਦੇ ਸੰਘਰਸ਼, ਜਿਸ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਵੀ ਹਾਸਲ ਹੈ, ਦੌਰਾਨ ਅਬਾਦਕਾਰ ਭਪਿੰਦਰ ਸਿੰਘ ਪੁੱਤਰ ਮੋਰਚੇ ਦੌਰਾਨ ਸੇਵਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਸ਼ਹਾਦਤ ਉਪਰੰਤ ਪਰਿਵਾਰ ਨੂੰ ਮੁਆਵਜ਼ਾ ਦਵਾਉਣ ਲਈ ਕਿਸਾਨਾਂ ਨੇ ਸੰਘਰਸ਼ ਕੀਤਾ। ਜਿਸ ਤੇ ਸਰਕਾਰ ਵਲੋਂ 7 ਲੱਖ ਸਮੇਤ ਕੁਲ 10 ਲੱਖ ਪਰਿਵਾਰ ਨੂੰ ਦਵਾਇਆ ਗਿਆ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਫਾਜਿਲਕਾ ਦੇ ਸਕੱਤਰ ਕੁਲਵੰਤ ਸਿੰਘ ਕਿਰਤੀ ਨੇ ਦੱਸਿਆ ਕਿ ਸ਼ਹੀਦ ਦੇ ਦੋਨੋਂ ਬੱਚਿਆਂ ਨੂੰ 21 ਸਾਲ ਦੀ ਉਮਰ ਤੱਕ ਚਾਰ-ਚਾਰ ਹਾਜ਼ਾਰ ਰੁਪਏ ਪ੍ਰਤੀ ਮਹੀਨਾ ਸਕਾਲਸ਼ਿੱਪ ਦਿੱਤਾ ਜਾਵੇਗਾ ਅਤੇ ਉਸ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇਗਾ।

Comments
Post a Comment