ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਮੰਗ ਪੱਤਰ ਦਿੱਤਾ
ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਸੱਦੇ ‘ਤੇ ਅੱਜ ਵੱਡੀ ਗਿਣਤੀ ‘ਚ ਇਕੱਠੇ ਹੋਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਪਣੀ ਮੰਗਾਂ, ਐਸਕੇਐਮ ਆਗੂਆਂ ਵਿਰੁੱਧ ਬਣਾਏ ਕੇਂਦਰ ਵੱਲੋਂ ਬਣਾਏ ਵਾਪਸ ਕਰਾਉਣ ਅਤੇ ਕੇਂਦਰੀ ਏਜੰਸੀ ਵੱਲੋਂ ਜਾਣਬੁੱਝ ਕੇ ਅਪਰਾਧਿਕ ਮਾਮਲਿਆਂ ਚੇ ਫਸਾਉਣ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ ਗਈ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਸਕੇਐਮ ਦੇ ਵੱਖ ਵੱਖ ਆਗੂਆਂ ਨੇ ਦੱਸਿਆ ਕਿ ਦਿੱਲੀ ਦੇ ਸਫਲ ਇਤਿਹਾਸਕ ਸੰਘਰਸ਼ ਦੌਰਾਨ 9 ਦਸੰਬਰ 2021 ਨੂੰ ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਦੇ ਸੰਜੇ ਅਗਰਵਾਲ ਦੁਵਾਰਾ ਹਸਤਾਖਰ ਲਿਖਤੀ ਪੱਤਰ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਰਾਜ ਸਰਕਾਰਾਂ ਤੇ ਕੇਂਦਰ ਸਾ਼ਸਕ ਪ੍ਰਦੇਸ਼ ਦੇ ਪ੍ਬੰਧਨ ਅਤੇ ਇਸ ਦੀਆਂ ਏਜੰਸੀ ਅਤੇ ਪ੍ਸਾਸਨ ਕਿਸਾਨ ਸੰਘਰਸ਼ ਨਾਲ ਸਬੰਧਤ ਸਾਰੇ ਕੇਸ ਵਾਪਸ ਲੈਣਗੀਆਂ ਪ੍ਰੰਤ ਅਜਿਹਾ ਨਹੀਂ ਹੋਇਆ, ਜਿਸ ਉਪਰ ਡਾਢਾ ਗੁੱਸਾ ਜਾਹਿਰ ਕਰਦਿਆਂ ਅੱਗੇ ਦੱਸਿਆ ਕਿ ਰਾਜ ਸਭਾ ‘ਚ ਸਵਾਲ ਨੰਬਰ 1158, ਮਿਤੀ 19 ਦਸੰਬਰ 2022 ਦਾ ਜਵਾਬ ਦਿੰਦਿਆਂ ਸਮਕਾਲੀ ਕੇਂਦਰੀ ਖੇਤੀ ਮੰਤਰੀ ਤੋਮਰ ਨੇ ਹਾਉਸ ਵਿਚ ਕਿਹਾ ਸੀ ਕਿ ਉਹ ਸਾਰੇ ਕੇਸ ਵਾਪਸ ਲੈਣਗੇ ਤੇ ਉਨ੍ਹਾਂ ਕੋਲ 84 ਕੇਸਾਂ ਨੂੰ ਵਪਾਰ ਲੈਣ ਦਾ ਪ੍ਸਤਾਵ ਆਇਆ ਹੋਇਆ ਹੈ।
ਐਸਕੇਐਮ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜਿਹੇ ਕੇਸ ਜਲਦੀ ਵਾਪਸ ਨਾ ਲਏ ਤਾਂ ਐਸਕੇਐਮ ਦੇਸ਼ ਪੱਧਰ ‘ਤੇ ਤਿੱਖਾ ਸੰਘਰਸ਼ ਲਾਮਬੰਦ ਕਰੇਗਾ।
ਇਸ ਉਪਰੰਤ ਡੀਸੀ ਦੀ ਤਰਫ਼ੋ ਏਡੀਸੀ ਜਨਰਲ ਹਰਪ੍ਰੀਤ ਸਿੰਘ ਆਈਏਐੱਸ ਨੇ ਮੰਗ ਪੱਤਰ ਲਿਆ ਤੇ ਭਰੋਸਾ ਦਿਵਾਇਆ ਕਿ ਇਸ ਨੂੰ ਮਾਨਯੋਗ ਰਾਸ਼ਟਰਪਤੀ ਨੂੰ ਯੋਗ ਪ੍ਨਾਲੀ ਰਾਹੀ ਭੇਜ ਦਿੱਤਾ ਜਾਵੇਗਾ। ਮੰਗ ਪੱਤਰ ਦੇਣ ਸਮੇਂ ਹੋਰਨਾਂ ਤੋਂ ਇਲਾਕਾ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ,,ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਆਗੂ ਕੁਲਵੰਤ ਸਿੰਘ ਮੱਲੂਨੰਗਲ, ਟਹਿਲ ਸਿੰਘ ਚੇਤਨਪੁਰਾ, ਕੁਲ ਹਿੰਦ ਸਭਾ (ਅਜੈਭਵਨ) ਦੇ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨੇਜਾਮਪੁਰਾ, ਬਲਦੇਵ ਸਿੰਘ ਵੇਰਕਾ ਤੇ ਗੁਰਲਾਲ ਸਿੰਘ ਵਡਾਲੀ, ਕਿਰਤੀ ਕਿਸਾਨ ਯੁਨੀਅਨ ਪੰਜਾਬ ਦੇ ਸੂਬਾਈ ਸੀਨੀਅਰ ਆਗੂ ਧਨਵੰਤ ਸਿੰਘ ਕਤਰਾਏ ਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ, ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਮਾ. ਸਵਿੰਦਰ ਸਿੰਘ ਮੀਰਾਕੋਟ, ਅਜਾਦ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸਾਂਗਣਾਂ, ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਬੀਰ ਸਿੰਘ ਮੂਧਲ ਤੇ ਭੁਪਿੰਦਰ ਸਿੰਘ ਪ੍ਰਧਾਨ ਸਬਜੀ ਉਤਪਾਦਕ ਜਥੇਬੰਦੀ ਸ਼ਾਮਲ ਸਨ।

Comments
Post a Comment