Posts

Showing posts from December, 2023

गणतंत्र दिवस पर एसकेएम द्वारा 500 जिलों में ट्रैक्टर परेड निकाला जाएगा

Image
नई दिल्ली: संयुक्त किसान मोर्चा (एसकेएम) की अखिल भारतीय आम सभा की बैठक में 2024 में किसानों और खेत मजदूरों की प्रमुख मांग, सभी फसलों की खरीद के लिए सी2+50% की दर से एमएसपी की कानूनी गारंटी, ऋण माफी के जरिए किसानों को कर्ज मुक्ति, बिजली के निजीकरण को रोकना, केंद्रीय गृह राज्य मंत्री अजय मिश्रा टेनी, जो कि किसानों के लखीमपुर खीरी नरसंहार के मुख्य साजिशकर्ता हैं, को बर्खास्त करना और उनके खिलाफ मुकदमा चलाना, सहित अन्य को हासिल करने के लिए संघर्ष को तेज करने का आह्वान किया गया। 10 जनवरी 2024 से 20 जनवरी 2024 तक 20 राज्यों में एसकेएम की राज्य इकाइयां घर-घर जाकर और पर्चा वितरित करके बड़े पैमाने पर *जन जागरण अभियान* चलाएंगी। इस जन अभियान का उद्देश्य भाजपा के नेतृत्व वाली मोदी सरकार की कॉर्पोरेट समर्थक आर्थिक नीतियों को उजागर करना है, जो किसानों, श्रमिकों और आम जनता के हितों के खिलाफ है, जिससे बड़े पैमाने पर बेरोजगारी, अनियंत्रित महंगाई, गरीबी, ऋणग्रस्तता और बेलगाम गांव से शहर का पलायन जैसी समस्याएं पैदा हो रही हैं। यह अभियान जीडीपी दर पर निर्भर कॉरपोरेट राज आधारित विकास और भारत के तीन ट्रिलियन...

Tractor Parade by SKM on Republic Day at 500 Districts

Image
New Delhi: All-India General Body meeting of Samyukta Kisan Morcha (SKM) has called for intensifying struggle of farmers and farmworkers in 2024 to achieve the main demands MSP@C2+50% for all crops and procurement, freedom from debt-trap through loan waiver, halting privatisation of electricity, dismissal and prosecution of Union Minister of State for Home Affairs Ajay Mishra Teni (the and the main conspirator behind the Lakhimpur Kheri massacre of farmers) etc. SKM State Units in 20 states shall conduct massive Jana Jagaran Campaign from 10th to 20th January 2024 across India through door-to-door visits and distribution of leaflets. The aim of this mass campaign is to expose the pro-corporate economic policies of the BJP led Modi Government, detrimental to the interest of farmers, workers and people at large, causing large scale unemployment, uncontrolled price rise, poverty, indebtedness and unbridled rural to urban migration. The Campaign is against the Modi Governments’ narrative o...

500 ਜ਼ਿਲ੍ਹਿਆਂ ਵਿੱਚ ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਟਰੈਕਟਰ ਪਰੇਡ ਹੋਵੇਗਾ

Image
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ (SKM) ਦੀ ਆਲ-ਇੰਡੀਆ ਜਨਰਲ ਬਾਡੀ ਮੀਟਿੰਗ ਨੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਗਰੰਟੀ ਨਾਲ ਖ੍ਰੀਦ ਯਕੀਨੀ ਬਣਾਉਣ, ਬਿਜਲੀ ਦੇ ਨਿੱਜੀਕਰਨ ਨੂੰ ਰੋਕਣ ਅਤੇ ਕਿਸਾਨਾਂ ਦੀ ਕਰਜ਼ੇ ਦੇ ਜਾਲ ਤੋਂ ਮੁਕਤੀ ਅਤੇ ਹੋਰ ਮੁੱਖ ਮੰਗਾਂ ਦੀ ਪ੍ਰਾਪਤੀ ਲਈ 2024 ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ।  ਇਹਨਾਂ ਮੰਗਾਂ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ (ਕਿਸਾਨਾਂ ਦੇ ਲਖੀਮਪੁਰ ਖੇੜੀ ਕਤਲੇਆਮ ਦਾ ਮੁੱਖ ਸਾਜ਼ਿਸ਼ਕਰਤਾ) ਦੀ ਬਰਖਾਸਤਗੀ ਅਤੇ ਮੁਕੱਦਮਾ ਚਲਾਉਣਾ ਵੀ ਮੁੱਖ ਤੌਰ 'ਤੇ ਸ਼ਾਮਲ ਹੈ। 20 ਰਾਜਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਸੂਬਾਈ ਇਕਾਈਆਂ 10 ਤੋਂ 20 ਜਨਵਰੀ 2024 ਤੱਕ ਪੂਰੇ ਭਾਰਤ ਵਿੱਚ ਘਰ-ਘਰ ਜਾ ਕੇ ਅਤੇ ਪਰਚੇ ਵੰਡ ਕੇ ਵਿਸ਼ਾਲ ਜਨ ਜਾਗਰਣ ਮੁਹਿੰਮ ਚਲਾਉਣਗੀਆਂ। ਇਸ ਜਨ ਮੁਹਿੰਮ ਦਾ ਉਦੇਸ਼ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦਾ ਪਰਦਾਫਾਸ਼ ਕਰਨਾ ਹੈ, ਜੋ ਕਿ ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਦੇ ਹਿੱਤਾਂ ਲਈ ਹਾਨੀਕਾਰਕ ਹਨ। ਇਹ ਮੁਹਿੰਮ ਮੋਦੀ ਸਰਕਾਰ ਦੀਆਂਂ ਕਾਰਪੋਰੇਟ ਨੀਤੀਆਂ ਖ਼ਿਲਾਫ਼ ਹੋਵੇਗੀ।ਕਿਸਾਨ-ਮਜ਼ਦੂਰ ਘਰ-ਘਰ ਜਾ ਕੇ ਪਰਚੇ ਵੰਡਣਗੇ ਅਤੇ ਆਰ.ਐਸ.ਐਸ.-ਭਾਜਪਾ ਹਕੂਮਤ ਦੀ ਸਰਪ੍ਰਸਤੀ ਹੇਠ ਹੋ ਰਹੀ ਕਾਰਪੋਰੇਟ ਲੁੱਟ ਵਿਰੁੱਧ ਅਗਾਮੀ ਸਾਂਝੇ ਅਤੇ ਤਾਲਮੇਲ ਵਾਲੇ...

ਕਿਲ੍ਹਾ ਰਾਏਪੁਰ ਦੇ ਰੇਲਵੇ ਸਟੇਸ਼ਨ ਉਪਰ ਯਾਤਰੀ ਗੱਡੀਆਂ ਰੋਕਣ ਦੀ ਕੀਤੀ ਮੰਗ

Image
ਡੇਹਲੋ: ਅੱਜ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕਿਲ੍ਹਾ ਰਾਏਪੁਰ ਰੇਲਵੇ ਸਟੇਸ਼ਨ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਪਹੁੰਚੇ ਡੀਆਰਐਮ ਅੰਬਾਲਾ ਸ਼੍ਰੀ ਮਨਦੀਪ ਸਿੰਘ ਭਾਟੀਆ ਨੂੰ ਇਲਾਕਾ ਨਿਵਾਸੀਆਂ ਅਤੇ ਜਮਹੂਰੀ ਕਿਸਾਨ ਸਭਾ ਦੇ ਵਫ਼ਦ  ਵਲੋਂ ਕਿਲ੍ਹਾ ਰਾਏਪੁਰ ਦੇ ਰੇਲਵੇ ਸਟੇਸ਼ਨ ਨਾਲ ਜੁੜੀਆਂ ਮੰਗਾਂ ਅਤੇ ਇਸ ਸਟੇਸ਼ਨ ਉੱਪਰ ਯਾਤਰੀ ਗੱਡੀਆਂ ਨੂੰ ਰੋਕਣ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਦੀ ਅਗਵਾਈ ਸਰਪੰਚ ਗਿਆਨ ਸਿੰਘ ਕਿਲ੍ਹਾ ਰਾਏਪੁਰ, ਕੁਲਦੀਪ ਸਿੰਘ ਕਿਲ੍ਹਾ ਰਾਏਪੁਰ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਕੈਪਟਨ ਅਜੈਬ ਸਿੰਘ ਅਤੇ ਮੋਹਣਜੀਤ ਸਿੰਘ ਗਰੇਵਾਲ ਨੇ ਕੀਤੀ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਕਿਲ੍ਹਾ ਰਾਏਪੁਰ ਇਲਾਕੇ ਦਾ ਬਹੁਤ ਹੀ ਮਹੱਤਵਪੂਰਨ ਸਟੇਸ਼ਨ ਹੈ। ਜਿਸ ਤੋਂ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਵੱਖ ਵੱਖ ਥਾਵਾਂ ਲਈ ਰੇਲ ਗੱਡੀਆਂ ਚੜਦੇ ਸਨ। ਪਰ ਹੁਣ ਕਾਫ਼ੀ ਸਮੇਂ ਤੋਂ ਇਸ ਸਟੇਸ਼ਨ ਉੱਪਰ ਯਾਤਰੀ ਰੇਲ ਗੱਡੀਆਂ ਰੁਕ ਨਹੀਂ ਰਹੀਆਂ। ਜਿਸ ਕਾਰਨ ਲੋਕਾਂ ਦੇ ਸਮੇਂ ਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਸਟੇਸ਼ਨ ਉੱਪਰ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਰੋਕਿਆ ਜਾਵੇ। ਉਹਨਾਂ ਕਿਲ੍ਹਾ ਰਾਏਪੁਰ ਰੇਲਵੇ ਸਟੇਸ਼ਨ ਦੀ ਸਾਫ ਸਫ਼ਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਫਾਟਕਾਂ...

ਜਮਹੂਰੀ ਕਿਸਾਨ ਸਭਾ ਵਲੋਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਜਾਰੀ

Image
  ਡੇਹਲੋ: ਅੱਜ ਪਿੰਡ ਸੀਲੋ ਕਲਾਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕੌਮ ਦੇ ਅਧਿਕਾਰੀਆਂ ਦਾ ਨਗਰ ਨਿਵਾਸੀ ਲੋਕਾਂ ਵੱਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ ਜੰਮ ਕੇ ਵਿਰੋਧ ਕੀਤਾ। ਜਿਸ ਵਿੱਚ ਵੱਡੀ ਗਿਣਤੀ ਔਰਤਾਂ ਦੀ ਸੀ। ਨਗਰ ਨਿਵਾਸੀਆਂ ਦੇ ਵਿਰੋਧ ਕਾਰਨ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਬਿਨ੍ਹਾਂ ਮੀਟਰ ਲਗਾਏ ਵਾਪਸ ਮੁੜਨਾ ਪਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਰਜੀਤ ਸਿੰਘ ਸੀਲੋ ਖ਼ੁਰਦ ਨੇ ਆਖਿਆ ਕਿ ਉਹਨਾਂ ਦੀ ਜਥੇਬੰਦੀ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵੇਗੀ। ਉਹਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਬਿਜਲੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਨਿੱਜੀ ਕੰਪਨੀਆਂ ਨੂੰ ਵੇਚ ਦੇਣਾ ਚਾਹੁੰਦੀਆਂ ਹਨ। ਨਿੱਜੀ ਕੰਪਨੀਆਂ ਬਿਜਲੀ ਦੇ ਮਨ ਮਰਜ਼ੀ ਦੇ ਰੇਟ ਤੈਅ ਕਰਕੇ ਲੋਕਾਂ ਦੀ ਲੁੱਟ ਕਰਨਗੀਆਂ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਉਹ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਜਾਰੀ ਰੱਖਣਗੇ। ਇਸ ਦੇ ਨਾਲ ਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਵਰਕੌਮ ਵਿੱਚ ਖਾਲੀ ਪਈਆਂ ਅਸਾਮੀ ਨੂੰ ਪੱਕੇ ਤੌਰ ‘ਤੇ ਭਰਿਆ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਿਆ ਕੀਤਾ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਰਜਿੰਦਰ ਕੌਰ, ਪਰਮਜੀਤ ਕੌਰ, ਜਗਮਿੰਦਰ ਕੌਰ, ਮਨਜਿੰਦਰ ਕੌਰ, ਸਰਬਜੀਤ ਕੌਰ, ਹਰਬੰਸ ਕੌਰ, ਜਗਪਾਲ ਕੌਰ, ਬਲਜੀਤ ਕੌਰ, ਮਨਜਿ...

ਸਾਥੀ ਪਰਮਜੀਤ ਬੋਪਾਰਾਏ ਨੂੰ ਸਦਮਾ, ਮਾਤਾ ਦਾ ਦੇਹਾਂਤ

Image
ਗੁਰਾਇਆ: ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਪਰਮਜੀਤ ਬੋਪਾਰਾਏ ਦੇ ਮਾਤਾ ਜੀ ਬੀਬੀ ਬਲਬੀਰ ਕੌਰ ਦਾ ਕੱਲ੍ਹ ਦੇਹਾਂਤ ਹੋ ਗਿਆ। ਉਨ੍ਹਾ ਦਾ ਅਤਿਮ ਸਸਕਾਰ ਮਿਤੀ 14 ਦਸੰਬਰ 2023 ਨੂੰ 3 ਵਜੇ ਪਿੰਡ ਬੋਪਾਰਾਏ ਵਿਖੇ ਹੋਵੇਗਾ। ਇਸ ਮੌਕੇ ਪਰਿਵਾਰ ਨਾਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਮਨੋਹਰ ਗਿੱਲ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਮੰਗ ਪੱਤਰ ਦਿੱਤਾ

Image
ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਸੱਦੇ ‘ਤੇ ਅੱਜ ਵੱਡੀ ਗਿਣਤੀ ‘ਚ ਇਕੱਠੇ ਹੋਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਪਣੀ ਮੰਗਾਂ, ਐਸਕੇਐਮ ਆਗੂਆਂ ਵਿਰੁੱਧ ਬਣਾਏ ਕੇਂਦਰ ਵੱਲੋਂ ਬਣਾਏ ਵਾਪਸ ਕਰਾਉਣ ਅਤੇ ਕੇਂਦਰੀ ਏਜੰਸੀ ਵੱਲੋਂ ਜਾਣਬੁੱਝ ਕੇ ਅਪਰਾਧਿਕ ਮਾਮਲਿਆਂ ਚੇ ਫਸਾਉਣ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਸਕੇਐਮ ਦੇ ਵੱਖ ਵੱਖ ਆਗੂਆਂ ਨੇ ਦੱਸਿਆ ਕਿ ਦਿੱਲੀ ਦੇ ਸਫਲ ਇਤਿਹਾਸਕ ਸੰਘਰਸ਼ ਦੌਰਾਨ 9 ਦਸੰਬਰ 2021 ਨੂੰ ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਦੇ ਸੰਜੇ ਅਗਰਵਾਲ ਦੁਵਾਰਾ ਹਸਤਾਖਰ ਲਿਖਤੀ ਪੱਤਰ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਰਾਜ ਸਰਕਾਰਾਂ ਤੇ ਕੇਂਦਰ ਸਾ਼ਸਕ ਪ੍ਰਦੇਸ਼ ਦੇ ਪ੍ਬੰਧਨ ਅਤੇ ਇਸ ਦੀਆਂ ਏਜੰਸੀ ਅਤੇ ਪ੍ਸਾਸਨ ਕਿਸਾਨ ਸੰਘਰਸ਼ ਨਾਲ ਸਬੰਧਤ ਸਾਰੇ ਕੇਸ ਵਾਪਸ ਲੈਣਗੀਆਂ ਪ੍ਰੰਤ ਅਜਿਹਾ ਨਹੀਂ ਹੋਇਆ, ਜਿਸ ਉਪਰ ਡਾਢਾ ਗੁੱਸਾ ਜਾਹਿਰ ਕਰਦਿਆਂ ਅੱਗੇ ਦੱਸਿਆ ਕਿ ਰਾਜ ਸਭਾ ‘ਚ ਸਵਾਲ ਨੰਬਰ 1158, ਮਿਤੀ 19 ਦਸੰਬਰ 2022 ਦਾ ਜਵਾਬ ਦਿੰਦਿਆਂ ਸਮਕਾਲੀ ਕੇਂਦਰੀ ਖੇਤੀ ਮੰਤਰੀ ਤੋਮਰ ਨੇ ਹਾਉਸ ਵਿਚ ਕਿਹਾ ਸੀ ਕਿ ਉਹ ਸਾਰੇ ਕੇਸ ਵਾਪਸ ਲੈਣਗੇ ਤੇ ਉਨ੍ਹਾਂ ਕੋਲ 84 ਕੇਸਾਂ ਨੂੰ ਵਪਾਰ ਲੈਣ ਦਾ ਪ੍ਸਤਾਵ ਆਇਆ ਹੋਇਆ ਹੈ। ਐਸਕੇਐਮ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜਿਹੇ ਕੇਸ ਜਲਦੀ ਵਾਪਸ ਨਾ ਲਏ ਤਾਂ ਐਸਕੇਐਮ...

ਪਿੰਡ ਝਾਂਡੇ ‘ਚ ਜਮਹੂਰੀ ਕਿਸਾਨ ਸਭਾ ਨੇ ਮੋੜਿਆ ਚਿੱਪ ਵਾਲੇ ਮੀਟਰ ਲਾਉਣ ਵਾਲਿਆਂ ਨੂੰ

Image
ਜੋਧਾਂ: ਅੱਜ ਪਿੰਡ ਝਾਂਡੇ ਵਿੱਚ ਪਾਵਰਕੌਮ ਦੇ ਅਧਿਕਾਰੀਆਂ ਨੂੰ ਜੋ ਕਿ ਪਿੰਡ ਵਿੱਚ ਚਿੱਪ ਵਾਲੇ ਮੀਟਰ ਲਾਉਣ ਆਏ ਸਨ, ਨੂੰ ਪਿੰਡ ਵਾਸੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਬਿਨ੍ਹਾਂ ਚਿੱਪ ਵਾਲੇ ਮੀਟਰ ਲਗਾਏ ਵਾਪਸ ਮੁੜਨਾ ਪਿਆ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਸਰਬਜੀਤ ਕੌਰ, ਗੁਰਸ਼ਰਨ ਸਿੰਘ ਨੀਟਾ, ਸੋਨੂੰ ਚਾਵਲਾ ਦੀ ਅਗਵਾਈ ਹੇਠ ਇਕੱਠੇ ਹੋਏ ਪਿੰਡ ਵਾਸੀਆਂ ਵੱਲੋ ਬਿਜਲੀ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਨੂੰ ਕਦੇ ਵੀ ਨਹੀਂ ਲੱਗਣ ਦੇਣਗੇ। ਜਿਸ ਕਾਰਨ ਬਿਜਲੀ ਮੁਲਾਜ਼ਮਾਂ ਨੂੰ ਵਾਪਸ ਮੁੜਨਾ ਪਿਆ। ਇਸ ਸਮੇਂ ਇਕੱਠੇ ਹੋਏ ਪਿੰਡ ਵਾਸੀਆਂ ਨੇ ਪਾਵਰਕੌਮ ਦੇ ਦਫਤਰ ਲੱਲਤੋ ਕਲਾਂ ਵਿਖੇ ਪੁੱਜ ਕੇ ਐਸਡੀਓ ਨੂੰ ਮੰਗ ਪੱਤਰ ਵੀ ਸੌਪਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਜੋਧਾਂ ਦੇ ਸਕੱਤਰ ਡਾ. ਅਜੀਤ ਰਾਮ ਸ਼ਰਮਾ ਝਾਂਡੇ ਨੇ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਨਿੱਜੀ ਕੰਪਨੀਆਂ ਦੇ ਦਬਾ ਹੇਠ ਚਿੱਪ ਵਾਲੇ ਮੀਟਰ ਲਗਾ ਕਿ ਪਾਵਰਕੌਮ ਨੂੰ ਕੋਢੀਆਂ ਦੇ ਭਾਅ ਵੇਚਣਾ ਚਾਹੁੰਦੀਆਂ ਹਨ। ਜਿਸ ਤੋਂ ਬਾਆਦ ਇਹ ਕੰਪਨੀਆਂ ਮਨ ਮਰਜ਼ੀ ਦੇ ਬਿਜਲੀ ਦੇ ਰੇਟ ਲਗਾਕੇ ਲੋਕਾਂ ਦੀ ਲੁੱਟ ਕਰਨਗੀਆਂ। ਉਹਨਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਲੋਕਾਂ ਦੇ ਸਹਿਯੋਗ ਨਾਲ ਸਰਕਾਰਾਂ ਨੂੰ ਉਹਨਾਂ ਦੇ ਗਲਤ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਰ ਮੁੜ ਪਿੰ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!