ਨਿਊਜਕਲਿਕ ਮਾਮਲਾ: ਅਣ ਐਲਾਨੀ ਐਮਰਜੈਂਸੀ ਦਾ ਵਿਰੋਧ ਕਰੇਗਾ ਸੰਯੁਕਤ ਕਿਸਾਨ ਮੋਰਚਾ

 


ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਰੋਸ ਮਾਰਚ ਕਰਨ ਤੋਂ ਬਾਅਦ ਡੀਸੀ ਦਫ਼ਤਰ ਸਾਹਮਣੇ ਨਿਊਜ਼ ਕਲਿਕ ਵਿਰੁੱਧ ਹੋਈ ਐਫਆਈਆਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਰੋਸ ਮਾਰਚ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਵਲੋਂ ਪ੍ਰੇਮ ਸਿੰਘ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ ਘੋ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਵਲੋਂ ਸਤਿਆਦੇਵ ਦੇਵ ਸੈਣੀ, ਕਿਰਤੀ ਕਿਸਾਨ ਯੂਨੀਅਨ ਵਲੋਂ ਮੁਖਤਾਰ ਸਿੰਘ ਨੇ ਕੀਤੀ।ਮਾਮਲੇ ਬਾਰੇ ਗੱਲ ਕਰਦਿਆਂ ਆਗੂਆਂ ਨੇ ਦਸਿਆ ਕਿ ਨਿਊਜਕਲਿਕ ਮਾਮਲਾ ਅਣ ਐਲਾਨੀ ਐਮਰਜੈਂਸੀ ਵਾਂਗ ਹੈ। ਲੋਕ ਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਅਜਾਦੀ ਨੂੰ ਦਬਾਉਣਾ ਭਾਜਪਾ ਦੇ ਖਤਰਨਾਕ ਇਰਾਦਿਆਂ ਨੂੰ ਦਰਸਾਉਂਦਾ ਹੈ। ਨਿਊਜਕਲਿਕ ਗੋਦੀ ਮੀਡੀਆ ਦੇ ਉਲਟ ਗੋਡੇ ਟੇਕਣ ਤੋਂ ਇਨਕਾਰ ਕਰਕੇ ਭਾਜਪਾ ਆਰਐਸਐਸ ਦੇ ਇਰਾਦਿਆਂ ਦਾ ਸੱਚ ਲੋਕਾਂ ਸਾਹਮਣੇ ਲਿਆ ਰਿਹਾ ਸੀ। ਇਸ ਸੱਚ ਨੂੰ ਦਬਾਉਣ ਲਈ ਨਿਊਜਕਲਿਕ ਤੇ ਐਫਆਈਆਰ ਦਰਜ ਕੀਤੀ ਗਈ ਹੈ। ਗੁਪਤ ਸੂਚਨਾ ਨੂੰ ਆਧਾਰ ਬਣਾ ਕੇ 37 ਪਤਰਕਾਰਾਂ ਤੇ ਐਂਕਰਾ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੇ ਇਲੈਕਟ੍ਰਾਨਿਕ ਉਪਕਰਨ ਜਬਤ ਕਰ ਲਏ। ਦਫਤਰ ਸੀਲ ਕਰ ਦਿੱਤਾ।ਸਰਕਾਰ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਤੋਂ ਬੁਖਲਾਈ ਹੋਈ ਹੈ ਉਸਨੂੰ ਬਦਨਾਮ ਕਰਨ ਲਈ ਸਾਜਸ਼ਾਂ ਕਰ ਰਹੀ ਹੈ। ਨਿਊਜਕਲਿਕ ਕਲਿਕ ਦੀ ਇਸ ਘਟਨਾ ਵਿਰੁੱਧ ਜਨ ਸੈਲਾਬ ਉਬਾਰਿਆ ਹੈ।ਪ੍ਰੈਸ ਕਲੱਬ ਆਫ ਇੰਡੀਆ ਨੇ ਇਸਦੀ ਕੜੀ ਨਿਦਿਆ ਕੀਤੀ ਹੈ ਅਤੇ ਇਸਨੂੰ ਪ੍ਰੈਸ ਦੀ ਅਜਾਦੀ ਤੇ ਹਮਲਾ ਕਰਾਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਘਟਨਾ ਦੀ ਨਿਦਿਆ ਕਰਦਿਆਂ ਐਫ ਆਈ ਆਰ ਦੀਆਂ ਕਾਪੀਆਂ ਸਾੜੀਆ। 

ਇਸ ਵੇਲੇ ਉਹਨਾਂ ਨਾਲ ਪਰਸ਼ੋਤਮ ਕੁਮਾਰ, ਹਰਬੰਸ ਲਾਲ, ਸੁਭਾਸ਼ ਚੰਦ, ਕੇਵਲ ਕਾਲੀਆ, ਬਲਬੀਰ ਬੇਹੜਿਆ, ਨਿਰੰਜਨ ਸਿੰਘ, ਬਲਦੇਵ ਰਾਜ ਬੋਦਰਾਜ, ਬਾਲ ਕ੍ਰਿਸ਼ਨ, ਵਿਜੈ ਕੁਮਾਰ, ਕੁਲਬੀਰ ਸਿੰਘ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ