ਨਿਊਜ ਕਲਿੱਕ ਦੇ ਮਾਮਲੇ ‘ਚ ਐਫਆਈਆਰ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਹ ਦਾ ਪ੍ਰਗਟਾਵਾ

 


ਫਿਲੌਰ: ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਨਿਊਜ ਕਲਿੱਕ ‘ਤੇ ਹੋਈ ਐਫਆਈਆਰ ਦੀਆਂ ਕਾਪੀਆਂ ਸਾੜ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਜਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾ ਨੇ ਪਹਿਲਾ ਡਾ. ਅੰਬੇਡਕਰ ਚੌਕ ਨੇੜੇ ਇਕੱਠੇ ਹੋ ਕੇ ਸ਼ਹਿਰ ‘ਚ ਮਾਰਚ ਕੀਤਾ। ਇਸ ਮੌਕੇ ਸੰਤੋਖ ਸਿੰਘ ਬਿਲਗਾ, ਗੁਰਨਾਮ ਸਿੰਘ ਤੱਗੜ, ਨਿਰਮਲ ਸਿੰਘ ਤੱਗੜ, ਜਸਵਿੰਦਰ ਸਿੰਘ ਢੇਸੀ, ਗੁਰਕਮਲ ਸਿੰਘ, ਕੁਲਦੀਪ ਫਿਲੌਰ, ਸਰਬਜੀਤ ਢੰਡਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਿਊਜ ਕਲਿੱਕ ‘ਤੇ ਐਫਆਈਆਰ ਕਰਕੇ ਪੱਤਰਕਾਰੀ ‘ਤੇ ਸਿੱਧਾ ਹਮਲਾ ਕੀਤਾ ਹੈ, ਇਸ ਬਹਾਨੇ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਕੁਚਲਣ ਦਾ ਯਤਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹਾਕਮ ਧਿਰ ਦੀਆਂ ਕੋਝੀਆਂ ਹਰਕਤਾਂ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਅਜਿਹੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ, ਜਦੋਂ ਤੱਕ ਇਸ ਐਫਆਈਆਰ ਨੂੰ ਰੱਦ ਨਹੀਂ ਕੀਤਾ ਜਾਂਦਾ। ਮਗਰੋਂ ਸਥਾਨਕ ਕਚਿਹਰੀ ਚੌਂਕ ‘ਚ ਐਫਆਈਆਰ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਕੁਲਵੰਤ ਖਹਿਰਾ, ਜਰਨੈਲ ਫਿਲੌਰ, ਕੁਲਜਿੰਦਰ ਸਿੰਘ ਤਲਵਣ, ਤਰਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਨੰਬਰਦਾਰ, ਮੇਜਰ ਫਿਲੌਰ, ਮਨਜੀਤ ਸੂਰਜਾ, ਮੱਖਣ ਸੰਗਰਾਮੀ, ਪ੍ਰਸ਼ੋਤਮ ਫਿਲੌਰ, ਮਾ. ਹੰਸ ਰਾਜ, ਅਰਸ਼ਪ੍ਰੀਤ ਗੁਰੂ ਆਦਿ ਵੀ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ