26 ਨਵੰਬਰ ਨੂੰ ਸੰਗਰੂਰ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਲਈ ਹੋਵੇਗਾ ਰਵਾਨਾ
ਸੰਗਰੂਰ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਊਧਮ ਸਿੰਘ ਸੰਤੋਖਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜ਼ਿਲ੍ਹਾ ਸਕੱਤਰ ਲਾਭ ਸਿੰਘ ਨਮੋਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਮਜ਼ਦੂਰ ਅੰਦੋਲਨ ਦੀ ਵਰ੍ਹੇ ਗੰਢ ਮੌਕੇ 26 ਤੋਂ 28 ਨਵੰਬਰ ਨੂੰ ਸਾਰਿਆਂ ਸੂਬਿਆ ਦੀਆਂ ਰਾਜਧਾਨੀਆ ਵਿੱਚ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਧਰਨੇ ਲਗਾਏ ਜਾਣਗੇ। ਇਸੇ ਕੜੀ ਤਹਿਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਧਰਨੇ ਦੀ ਤਿਆਰੀ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨਾਂ ਦੀਆਂ ਟਰਾਲੀਆਂ ਅਤੇ ਬੰਦਿਆਂ ਦੀ ਵੰਡ ਕਰਕੇ ਡਿਊਟੀਆਂ ਲਗਾ ਦਿੱਤੀਆਂ ਹਨ। ਜਿਸ ਲਈ ਕਿਸਾਨਾਂ ਵਿੱਚ ਇਸ ਧਰਨੇ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਉਹ ਇਸ ਅੰਦੋਲਨ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜਿਮੇਵਾਰੀ ਕੇਂਦਰ ਤੇ ਸੂਬਾ ਸਰਕਾਰ ਦੀ ਹੋਵੇਗੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਭੀਮ ਸਿੰਘ ਆਲਮਪੁਰ, ਬੀਰਬਲ ਸਿੰਘ ਲੇਹਲ ਕਲਾਂ, ਜਗਬੀਰ ਸਿੰਘ ਲੇਹਲ ਕਲਾਂ, ਜਗਤਾਰ ਸਿੰਘ ਸ਼ੇਰਗੜ੍ਹ, ਮਲਕੀਤ ਸਿੰਘ, ਭਰਪੂਰ ਸਿੰਘ, ਮਿੱਤ ਸਿੰਘ ਰਾਮਗੜ੍ਹ, ਕੁਲਦੀਪ ਕੁਮਾਰ, ਮੁਕੰਦ ਸਿੰਘ ਮੀਮਸਾ, ਨਾਥ ਸਿੰਘ ਬੇਨੜਾ, ਸਰਬਜੀਤ ਸਿੰਘ, ਪ੍ਰੇਮ ਸਿੰਘ ਅਲੀ ਸ਼ੇਰ, ਦਰਬਾਰਾ ਸਿੰਘ ਆਦਿ ਹਾਜ਼ਰ ਸਨ।

Comments
Post a Comment