ਅੱਜ ਭੋਗ ਤੇ ਵਿਸ਼ੇਸ਼: ਆਹ! ਇੰਦਰਜੀਤ ਸਿੰਘ ਗਰੇਵਾਲ
ਮਾਸਟਰ ਪੈਲੇਸ ਸਹਿਜਾਦ ਨੇੜੇ ਜੋਧਾਂ -ਮਨਸੂਰਾਂ (ਲੁਧਿਆਣਾ ) ਦੇ ਮਾਲਕ, ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਜੋਧਾਂ ਦੇ ਪ੍ਰਧਾਨ, ਸਫ਼ਲ ਕਿਸਾਨ, ਵਾਤਾਵਰਣ ਪ੍ਰੇਮੀ, ਸਮਾਜਿਕ, ਧਾਰਮਿਕ, ਖੇਡਾਂ, ਸਿਹਤ, ਸਿੱਖਿਆ, ਅਗਾਹਵਧੂ, ਇਨਕਲਾਬੀ ਸੱਭਿਆਚਾਰਕ ਸਰਗਮੀਆਂ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ, ਸਾਊ ਸੁਭਾਅ, ਅਗਾਂਹਵਧੂ ਤੇ ਵਿਗਿਆਨਕ ਸੋਚ ਦੇ ਧਾਰਨੀ, ਸਾਫ ਸੁਥਰੇ ਅਕਸ਼ ਵਾਲੇ ਇੰਦਰਜੀਤ ਸਿੰਘ ਗਰੇਵਾਲ ਦਾ ਜਨਮ ਪੜੇ ਲਿਖੇ ਕਿਸਾਨ ਪਰਿਵਾਰ ਵਿੱਚ 12 ਸਤੰਬਰ 1982 ਨੂੰ ਮਾਤਾ ਦਲਜੀਤ ਕੌਰ ਗਰੇਵਾਲ ਦੀ ਕੁੱਖੋਂ ਪਿਤਾ ਰਜਿੰਦਰ ਸਿੰਘ ਗਰੇਵਾਲ ਗ੍ਰਹਿ ਵਿਖੇ ਹੋਇਆ। ਇੰਦਰਜੀਤ ਦਾ ਜਨਮ ਜਿੱਥੇ ਨਾਨਕੇ ਪਿੰਡ ਖੰਡੂਰ ਵਿਖੇ ਹੋਇਆ ਉੱਥੇ ਮੁੱਢਲੀ ਸਿੱਖਿਆ ਵੀ ਨਾਨਕੇ ਪਿੰਡ ਤੋਂ ਪ੍ਰਾਪਤ ਕਰਕੇ ਉਚੇਰੀ ਸਿੱਖਿਆ ਲਈ ਖ਼ਾਲਸਾ ਕਾਲਜ ਲੁਧਿਆਣਾ ਵਿਖੇ ਦਾਖਲਾ ਲਿਆ। ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਇੰਦਰਜੀਤ ਨੇ ਪਿਤਾ ਪੁਰਖੀ ਖੇਤੀ ਬਾੜੀ ਦੇ ਧੰਦੇ ਨੂੰ ਬਾਖੂਬੀ ਸੰਭਾਲ ਲਿਆ, ਵਾਤਾਵਰਣ ਪ੍ਰੇਮੀ ਹੋਣ ਕਰਕੇ ਉਸਨੇ ਪਰਾਲੀ ਨਹੀਂ ਸਾੜੀ ਤੇ ਕੀਟਨਾਸ਼ਕ ਦਵਾਈਆਂ ਦੀ ਵੀ ਘੱਟ ਵਰਤੋਂ ਕੀਤੀ ਖੇਤੀ ਬਾੜੀ ਦਾ ਸ਼ੌਕ ਹੋਣ ਕਾਰਨ ਉਸਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਧ ਲੈ ਕੇ ਆਧੁਨਿਕ ਬੀਜਾਂ ਤੇ ਸੰਦਾਂ ਦੀ ਵਰਤੋਂ ਕੀਤੀ। ਇਲਾਕੇ ਦੇ ਸਫ਼ਲ ਕਿਸਾਨਾਂ ਵਿੱਚੋਂ ਉਹ ਇੱਕ ਸਨ। ਖੇਤੀਬਾੜੀ ਦੇ ਨਾਲ ਨਾਲ ਉਨ੍ਹਾਂ ਨੇ ਆਪਣੀ ਜ਼ਮੀਨ ਪਿੰਡ ਸਹਿਜਾਦ ਸ਼ਹੀਦ ਕਰਤਾਰ ਸਿੰਘ ਮਾਰਗ ਤੇ ਮੈਰਿਜ਼ ਪੈਲੇਸ ਨੂੰ ਸਹਾਇਕ ਧੰਦੇ ਵਜੋਂ ਅਪਣਾਇਆ। ਇਨ੍ਹਾਂ ਦਾ ਵਿਆਹ ਨਾਮਵਰ ਪਰਿਵਾਰ ਦੀ ਲੜਕੀ ਰਵਿੰਦਰ ਕੌਰ ਨਾਲ ਹੋਇਆ ਇਨ੍ਹਾਂ ਘਰ ਦੋ ਲੜਕਿਆਂ ਪਾਹੁਲਜੀਤ ਤੇ ਹਰਸਾਹਿਬਜੀਤ ਨੇ ਜਨਮ ਲਿਆ। ਤਿੰਨ ਭੈਣਾਂ ਦਾ ਇਕਲੌਤਾ ਭਰਾ ਇੰਦਰਜੀਤ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰੀ ਸੰਜੀਦਗੀ ਨਾਲ ਨਿਭਾ ਰਿਹਾ ਸੀ ਉੱਥੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਪ੍ਰਤੀ ਵੀ ਪੂਰੀ ਤਰ੍ਹਾਂ ਸੁਚੇਤ ਸੀ। ਲੋੜਵੰਦਾਂ ਦਾ ਦਰਦੀ, ਲੋਕ ਪੱਖੀ ਕੰਮਾਂ ਲਈ ਮੈਰਿਜ਼ ਪੈਲੇਸ ਨੂੰ ਬਹੁਤ ਘੱਟ ਕਿਰਾਏ ਤੇ ਦੇਣਾ, ਕਿਸਾਨ ਅੰਦੋਲਨ ਵਿੱਚ ਮੋਹਰੀ ਰੋਲ ਕਰਨ ਵਾਲਾ ਇੰਦਰਜੀਤ ਗਰੇਵਾਲ ਬੇਵਕਤ ਅਚਨਚੇਤ ਵਿਛੋੜਾ ਦੇ ਗਿਆ ਉਸ ਦੇ ਅਚਾਨਕ ਸਦੀਵੀ ਵਿਛੋੜੇ ਨੇ ਜਿਥੇ ਪਰਿਵਾਰ, ਸਕੇ ਸਬੰਧੀਆਂ, ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਜਮਹੂਰੀ ਕਿਸਾਨ ਪੰਜਾਬ ਤੇ ਕਿਸਾਨ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਨਮਿੱਤ ਰੱਖੇ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਸਤੰਬਰ ਨੂੰ 12 ਤੋਂ 2 ਵਜੇ ਤੱਕ ਪਿੰਡ ਸਹਿਜਾਦ ਮਾਸਟਰ ਪੈਲੇਸ ਨੇੜੇ ਜੋਧਾਂ ਮਨਸੂਰਾਂ (ਲੁਧਿਆਣਾ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਵਿਖੇ ਹੋਵੇਗੀ।

Comments
Post a Comment