ਜਗਰਾਉਂ ਦੀ ਵਿਧਾਇਕਾ ਦੇ ਦਫ਼ਤਰ ਅੱਗੇ ਲਗਾਇਆ ਧਰਨਾ ਅੱਜ ਤੀਜੇ ਦਿਨ ਕੀਤਾ ਸਮਾਪਤ



ਜਗਰਾਉਂ: ਜਗਰਾਉਂ ਦੀ ਵਿਧਾਇਕਾ ਦੇ ਦਫ਼ਤਰ ਅੱਗੇ ਲਗਾਏ ਧਰਨੇ ਦੌਰਾਨ ਅੱਜ ਤੀਜੇ ਦਿਨ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਧਰਨੇ ਦੌਰਾਨ ਹਾਜ਼ਰੀ ਭਰਨ ਵਾਲੀਆਂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਦਲੀਲਾਂ ਸਹਿਤ ਵਰਣਨ ਕੀਤਾ ਕਿ ਜੋ ਬਾਰਸ਼ਾਂ ਦੌਰਾਨ ਨੁਕਸਾਨ ਹੋਇਆ ਹੈ ਉਹ ਅਸਲ ਵਿੱਚ ਅੱਜ ਤੱਕ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹਨ। 

ਪਹਾੜਾਂ ਉੱਪਰੋਂ ਇਕ ਦਮ ਪਾਣੀ ਪੰਜਾਬ ਵਿੱਚ ਡਿੱਗਣ ਦਾ ਕਾਰਣ ਹੈ ਠੇਕੇਦਾਰਾਂ ਵੱਲੋਂ ਦਰੱਖਤਾਂ ਦੀ ਗੈਰਕਾਨੂੰਨੀ ਕਟਾਈ, ਵਿਕਾਸ ਦੇ ਨਾਮ ਉੱਪਰ ਕੀਤੀਆਂ ਜਾਂਦੀਆਂ ਉਸਾਰੀਆਂ, ਪਾਣੀ ਦੇ ਵਹਿਣ ਉੱਪਰ ਰਸੂਖ ਦਾਰਾ ਵੱਲੋਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੀਤੇ ਕਬਜ਼ੇ, ਪੰਜਾਬ ਉੱਪਰ ਮੜੀ ਝੋਨੇ ਦੀ ਫਸਲ ਅਤੇ ਸਮੇਂ ਸਿਰ ਫੰਡਾ ਦਾ ਜਾਰੀ ਨਾ ਹੋਣ ਕਾਰਣ ਡਰੇਨਾਂ ਆਦਿ ਦੀ ਸਫਾਈ ਨਾ ਹੋਣਾ , ਗੈਰਕਾਨੂੰਨੀ ਰੇਤ ਬਜਰੀ ਆਦਿ ਦਾ ਕੱਢਿਆ ਜਾਣਾ ਆਦਿ ਜੁੰਮੇਵਾਰ ਹੈ। 

ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਦੇਵ ਸਿੰਘ ਸੰਧੂ, ਕੁੱਲ ਹਿੰਦ ਕਿਸਾਨ ਸਭਾ (ਹਨਨ ਮੁਲਾਂ) ਦੇ ਬਲਜੀਤ ਸਿੰਘ ਗਰੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ (1936) ਦੇ ਜਸਵੀਰ ਸਿੰਘ ਝੱਜ, ਬੀਕੇਯੂ (ਧੰਨੇਰ) ਦੇ ਗੁਰਮੇਲ ਸਿੰਘ ਭਰੋਵਾਲ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਜਸਦੇਵ ਸਿੰਘ ਲਲਤੋਂ, ਬੀ ਕੇ ਯੂ (ਬੁਰਜ ਗਿੱਲ) ਦੇ ਹਰਚੰਦ ਸਿੰਘ ਢੋਲਣ ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਕਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਬਲਰਾਜ ਸਿੰਘ ਕੋਟਉਮਰਾ, ਹਰਨੇਕ ਸਿੰਘ ਗੁੱਜਰਵਾਲ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸੁਰਜੀਤ ਸਿੰਘ ਸੀਲੋ, ਕੁਲਵੰਤ ਸਿੰਘ ਮੋਹੀ, ਦੁਆਬਾ ਕਿਸਾਨ ਯੂਨੀਅਨ ਦੇ ਜਸਪ੍ਰੀਤ ਸਿੰਘ ਢੱਟ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜਿਂਮੇਵਾਰੀ ਬਲਦੇਵ ਸਿੰਘ ਲਤਾਲਾ ਨੇ ਨਿਭਾਈ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ