ਐਸਡੀਓ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ
ਬਿਲਗਾ: ਸੰਗੋਵਾਲ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਣ ਲਈ ਇੱਕ ਵਫ਼ਦ ਜਮਹੂਰੀ ਕਿਸਾਨ ਸਭਾ ਦੀ ਅਗਵਾਈ ‘ਚ ਪਾਵਰਕੌਮ ਬਿਲਗਾ ਦੇ ਐਸਡੀਓ ਨੂੰ ਮਿਲਿਆ। ਜਮਹੂਰੀ ਕਿਸਾਨ ਸਭਾ ਤਹਿਸੀਲ ਫਿਲੌਰ ਦੇ ਸਕੱਤਰ ਸਰਬਜੀਤ ਢੰਡਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਦੱਸਿਆ। ਇਸ ਮੌਕੇ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਵੀ ਹਾਜ਼ਰ ਸਨ। ਗੱਲਬਾਤ ਸੁਣਨ ਉਪਰੰਤ ਐਸਡੀਓ ਬਿਲਗਾ ਨੇ ਭਰੋਸਾ ਦਵਾਇਆ ਕਿ ਸਾਰੇ ਮਸਲੇ ਜਲਦ ਹੱਲ ਕਰ ਦਿੱਤੇ ਜਾਣਗੇ। ਢੰਡਾ ਨੇ ਕਿਹਾ ਕਿ ਜੇ ਫਿਰ ਵੀ ਮਸਲੇ ਨਾ ਹੋਏ ਤਾਂ ਧਰਨਾ ਲਗਾਇਆ ਜਾਵੇਗਾ।

Comments
Post a Comment