ਨਕੋਦਰ: ਕਿਸਾਨ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ
ਨਕੋਦਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਕਾਰਪੋਰੇਟੋ ਭਾਰਤ ਛੱਡੋ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਗਿਆ। ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਭੇਜੇ ਇਸ ਮੰਗ ਪੱਤਰ ‘ਚ ਕਿਸਾਨਾਂ ਦੀਆਂ ਹੋਰ ਮੰਗਾਂ ਬਾਰੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਮੇਜਰ ਸਿੰਘ ਅਤੇ ਰਾਮ ਸਿੰਘ ਕ੍ਰਮਵਾਰ ਪ੍ਰਧਾਨ ਸਕੱਤਰ ਜਮਹੂਰੀ ਕਿਸਾਨ ਸਭਾ ਤਹਿਸੀਲ ਨਕੋਦਰ, ਦਿਲਬਾਗ ਸਿੰਘ ਚੰਦੀ ਅਤੇ ਸੰਦੀਪ ਅਰੋੜਾ ਪ੍ਰਧਾਨ ਸਕੱਤਰ ਕੁਲਹਿੰਦ ਕਿਸਾਨ ਸਭਾ ਨਕੋਦਰ, ਮਨੋਹਰ ਸਿੰਘ ਗਿੱਲ ਜ਼ਿਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਸਤਨਾਮ ਸਿੰਘ ਬਿਲੇ ਸ਼ੇਰ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ।

Comments
Post a Comment