ਐਸਡੀਐਮ ਫਿਲੌਰ ਨੂੰ ਮੰਗ ਪੱਤਰ ਦਿੱਤਾ
ਫਿਲੌਰ: ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਬੇਟ ਇਲਾਕੇ ਨਾਲ ਸਬੰਧਤ ਅਤੇ ਹੜ੍ਹਾਂ ਤੋਂ ਸੁਰੱਖਿਆ ਨੂੰ ਲੈ ਕੇ ਐਸਡੀਐਮ ਫਿਲੌਰ ਅਮਨਪਾਲ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਬੇਟ ਇਲਾਕੇ ਦੀਆਂ ਸਮੱਸਿਆ ਬਾਰੇ ਮੰਗ ਪੱਤਰ ਦੇਣ ਉਪਰੰਤ ਆਗੂਆਂ ਨੇ ਦੱਸਿਆ ਕਿ ਕਿਲ੍ਹੇ ਦੇ ਪਿਛਲੇ ਪਾਸੇ ਬਣਾਇਆ ਆਰਜ਼ੀ ਬੰਨ੍ਹ ਤੁਰੰਤ ਹਟਾਇਆ ਜਾਵੇ। ਹੜ੍ਹ ਕਾਰਨ ਟੁੱਟਿਆਂ ਵਣ ਦਾ ਰਸਤਾ ਤੁਰੰਤ ਬਣਾਇਆ ਜਾਵੇ। ਇਹ ਰਸਤਾ ਮੰਡ ਦੇ ਕਈ ਪਿੰਡਾਂ ਨੂੰ ਲਗਦਾ ਹੈ। ਡਰੇਨ ਦੇ ਪਾਇਪਾਂ ਦੇ ਢੱਕਣ ਲਗਾਏ ਜਾਣ। ਪੱਕੀਆਂ ਪੁਲੀਆ ਬਣਾ ਕੇ ਢੱਕਣ ਲਗਾਏ ਜਾਣ।
ਇਸ ਮੌਕੇ ਜਸਵਿੰਦਰ ਸਿੰਘ ਢੇਸੀ, ਕੁਲਦੀਪ ਸਿੰਘ ਫਿਲੌਰ, ਸਰਬਜੀਤ ਸੰਗੋਵਾਲ, ਕੁਲਜੀਤ ਸਿੰਘ ਫਿਲੌਰ, ਤਰਜਿੰਦਰ ਸਿੰਘ ਧਾਲੀਵਾਲ, ਮਾ. ਹੰਸ ਰਾਜ, ਜਸਬੀਰ ਸਿੰਘ ਭੋਲੀ, ਬਲਜੀਤ ਸਿੰਘ ਆਦਿ ਹਾਜ਼ਰ ਸਨ।

Comments
Post a Comment