ਪਹਿਲਵਾਨ ਲੜਕੀਆਂ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਭਾਜਪਾ ਸੰਸਦ ਮੈਂਬਰ ਦਾ ਪੁਤਲਾ ਫੂਕਿਆ


ਨੂਰਪੁਰਬੇਦੀ, 1 ਜੂਨ

ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਸੰਗਠਨਾਂ ਨੇ ਦਿੱਲੀ ਵਿਖੇ ਅੰਦੋਲਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ ਹੱਕ ਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਵਿਸ਼ਾਲ ਰੋਸ ਧਰਨਾ ਦਿੱਤਾ। ਭਾਰੀ ਗਿਣਤੀ ’ਚ ਕਿਸਾਨਾਂ ਅਤੇ ਲੋਕਾਂ ਨੇ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਕੱਢਿਆ। ਇਸ ਪ੍ਰਦਰਸ਼ਨ ਦੌਰਾਨ 3 ਕਿਸਾਨ ਸੰਗਠਨਾਂ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਮੋਰਚਾ ਰੂਪਨਗਰ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਤੋਂ ਭਾਰੀ ਸੰਖਿਆ ’ਚ ਕਿਸਾਨਾਂ ਨੇ ਭਾਗ ਲਿਆ। ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲਾ ਸੰਯੋਜਕ ਧਰਮਪਾਲ ਸੈਣੀਮਾਜਰਾ ਨੇ ਆਖਿਆ ਕਿ ਕਰੀਬ ਡੇਢ ਮਹੀਨੇ ਤੋਂ ਦੇਸ਼ ਲਈ ਸੋਨ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਜਿਣਸੀ ਸ਼ੋਸ਼ਣ ਦੇ ਖਿਲਾਫ ਇਨਸਾਫ ਹਾਸਿਲ ਕਰਨ ਲਈ ਡਟੀਆਂ ਹੋਈਆਂ ਹਨ। ਮਗਰ ਉਨਾਂ ਦੇ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਮੋਹਣ ਸਿੰਘ ਧਮਾਣਾ ਅਤੇ ਜ਼ਿਲਾ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ ਨੇ ਆਖਿਆ ਕਿ ਪੋਕਸੋ ਐਕਟ ’ਚ ਨਾਮਜ਼ਦ ਹੋਣ ਦੇ ਬਾਵਜੂਦ ਭਾਜਪਾ ਸੰਸਦ ਵਿਰੁਧ ਕਿਸੀ ਵੀ ਪ੍ਰਕਾਰ ਦੀ ਕਾਰਵਾਈ ਕਰਨ ਤੋਂ ਮੋਦੀ ਸਰਕਾਰ ਕਤਰਾ ਰਹੀ ਹੈ। ਜਿਸ ਨਾਲ ਦੇਸ਼ ਦਾ ਕਾਨੂੰਨ ਵੀ ਸ਼ਰਮਸ਼ਾਰ ਹੋ ਰਿਹਾ ਹੈ। ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਦਲਜੀਤ ਸਿੰਘ ਬੜਵਾ ਨੇ ਆਖਿਆ ਕਿ ਦੇਸ਼ ਦੇ ਕਾਨੂੰਨ ਨੂੰ ਸਰਵਉੱਚ ਦੱਸਣ ਵਾਲੀ ਭਾਜਪਾ ਆਪਣੇ ਸੰਸਦ ਨੂੰ ਬਚਾਉਣ ਲਈ ਹਰ ਪ੍ਰਕਾਰ ਦਾ ਹਥਕੰਡਾ ਅਪਣਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਸਵੀਰ ਸਿੰਘ ਅਤੇ ਹਰਨੇਕ ਸਿੰਘ ਨੇ ਆਖਿਆ ਕਿ ਅਗਰ ਪਹਿਲਵਾਨ ਲੜਕੀਆਂ ਨੂੰ ਜਲਦ ਇਨਸਾਫ ਨਾ ਮਿਲਿਆ ਤਾਂ ਦੇਸ਼ ਦੀ ਜਨਤਾ ਭਾਜਪਾ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ। ਉਪਰੰਤ ਕਿਸਾਨ ਸੰਗਠਨਾਂ ਨੇ ਨਾਇਬ ਤਹਿਸੀਲਦਾਰ ਦਫ਼ਤਰ ਨੂਰਪੁਰਬੇਦੀ ਦੇ ਅਧਿਕਾਰੀਆਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਇਕ ਮੰਗ-ਪੱਤਰ ਵੀ ਸੋਂਪਿਆ।

ਇਸ ਮੌਕੇ ਜਸਵੀਰ ਸ਼ਾਹਪੁਰ, ਹਰਨੇਕ ਰਾਏਪੁਰ, ਬਲਵੀਰ ਮੁੰਨੇ, ਰਾਮਪਾਲ, ਯੋਗਰਾਜ ਧਾਦਲੀ, ਮਾ. ਬਲਵੀਰ ਸਿੰਘ, ਅਸ਼ੋਕ ਝਿੰਜੜੀ, ਸੁਰਿੰਦਰ ਰੌਲੀ, ਦਰਸ਼ਨ ਰੌਲੀ, ਸੋਮ ਸਿੰਘ, ਬਖਸ਼ੀਸ਼ ਟਿੱਬਾ ਨੰਗਲ, ਸ਼ਿਵ ਸੈਣੀਮਾਜਰਾ, ਦਵਿੰਦਰ ਸਰਥਲੀ, ਜਸਵੰਤ ਸਿੰਘ, ਧਰਮਿੰਦਰ ਸਿੰਘ, ਜਰਨੈਲ ਕੋਰ ਬੜਵਾ ਤੇ ਕੁਲਦੀਪ ਕੌਰ ਸਹਿਤ ਭਾਰੀ ਸੰਖਿਆ ’ਚ ਕਿਸਾਨ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ