ਜਮਹੂਰੀ ਕਿਸਾਨ ਸਭਾ ਨੇ ਪਿੰਡ ਗੰਡੀਵਿੰਡ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਤਰਨ ਤਾਰਨ, 5 ਜੂਨ
ਸੰਯੁਕਤ ਕਿਸਾਨ ਮੋਰਚੇ ਦੀ ਸੱਦੇ ‘ਤੇ ਜਗੀਰ ਸਿੰਘ ਗੰਡੀਵਿੰਡ, ਗੁਰਦਿਆਲ ਸਿੰਘ ਤੇ ਕਾਮਰੇਡ ਬਾਜ ਸਿੰਘ ਗੰਡੀਵਿੰਡ ਦੀ ਅਗਵਾਈ ਵਿੱਚ ਪਿੰਡ ਗੰਡੀਵਿੰਡ ਵਿਖੇ ਪਹਿਲਵਾਨ ਲੜਕੀਆਂ ਦੇ ਸੰਘਰਸ਼ ਦੇ ਹੱਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਹਰਭਜਨ ਸਿੰਘ ਚੂਸਲੇਵੜ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਐਮ ਪੀ ਬਿ੍ਜ ਭੂਸਣ ਸ਼ਰਨ ਸਿੰਘ ਨੇ ਪਹਿਲਵਾਨ ਲੜਕੀਆਂ ਦਾ ਜਿਣਸੀ ਸ਼ੋਸ਼ਣ ਕੀਤਾ ਹੈ। ਸਾਰੇ ਸੰਸਾਰ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀ ਨੂੰ ਗਿਰਫ਼ਤਾਰ ਕਰਕੇ ਸਜ਼ਾ ਦੇਣ ਦੀ ਦੁਹਾਈ ਪਾਈ ਹੈ, ਪਰ ਮੋਦੀ ਇਸ ਅਕਿਰਤਘਣ ਦੋਸ਼ੀ ਦੀ ਰਾਖੀ ਕਰ ਰਿਹਾ ਹੈ। ਹਾਜ਼ਰੀਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹਨਾਂ ਬੱਚੀਆਂ ਨੂੰ ਨਿਆਂ ਨਾ ਦਿੱਤਾ ਤਾਂ ਇਹਨਾਂ ਦੇ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਅਸੀਂ ਸ਼ਾਮਲ ਹੋਵਾਂਗੇ।
ਇਸ ਮੌਕੇ ਦਿਲਬਾਗ ਸਿੰਘ, ਨਿਰਮਲ ਸਿੰਘ, ਬੰਤਾ ਸਿੰਘ, ਕਾਬਲ ਸਿੰਘ, ਸੇਵਾ ਸਿੰਘ, ਗੁੰਨਵੰਤ ਸਿੰਘ, ਬਲਦੇਵ ਸਿੰਘ, ਲਾਡੀ, ਗੁਰਮਖ ਸਿੰਘ, ਨਿਸ਼ਾਨ ਸਿੰਘ ਆਦਿ ਨਗਰ ਨਿਵਾਸੀ ਹਾਜ਼ਰ ਸਨ।

Comments
Post a Comment