ਪਾਵਰ ਕਾਮ ਦੇ ਦਫ਼ਤਰ ਅੱਗੇ ਧਰਨਾ ਦਿੱਤਾ
ਰਈਆ, 1 ਜੂਨ
ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਸਥਾਨਕ ਪੰਜਾਬ ਰਾਜ ਪਾਵਰ ਕਾਮ ਲਿਮਟਿਡ ਦੇ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ, ਜਿਸ ਦੀ ਅਗਵਾਈ ਪਰਵਿੰਦਰ ਸਿੰਘ ਰਈਆ ਅਤੇ ਗੁਰਪ੍ਰੀਤ ਸਿੰਘ ਲਿੱਧੜ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਹਰਪ੍ਰੀਤ ਸਿੰਘ ਬੁਟਾਰੀ ਸੂਬਾਈ ਕਮੇਟੀ ਮੈਂਬਰ ਗੁਰਮੇਜ ਸਿੰਘ ਤਿੰਮੋਵਾਲ, ਤਹਿਸੀਲ ਇਕਾਈ ਦੇ ਕ੍ਰਮਵਾਰ ਪ੍ਰਧਾਨ ਸਕੱਤਰ ਸਵਿੰਦਰ ਸਿੰਘ ਖਹਿਰਾ, ਨਿਰਮਲ ਸਿੰਘ ਭਿੰਡਰ, ਕੇਵਲ ਸਿੰਘ ਸੱਤੋਵਾਲ ਨੇ ਦੱਸਿਆ ਕਿ ਪਾਵਰਕਾਮ ਦੇ ਐਸਡੀਓ ਅਤੇ ਇਸ ਸਬ ਡਵੀਜ਼ਨ ਦੇ ਇੱਕ ਜੇਈ ਵੱਲੋਂ ਖਪਤਕਾਰਾਂ ਨਾਲ ਠੀਕ ਵਿਵਹਾਰ ਨਹੀਂ ਕੀਤਾ ਜਾਂਦਾ। ਝੋਨੇ ਦੇ ਸੀਜਨ ਤੋਂ ਪਹਿਲਾਂ ਲਾਈਨਾਂ ਅਤੇ ਟਰਾਂਸਫਾਰਮਰਾਂ ਦੀ ਮੁਰੰਮਤ ਕਰਨੀ ਅਤੀ ਜਰੂਰੀ ਕੰਮ ਪਰ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਐਸਡੀਓ ਵੱਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਲੈਣੀ ਵੀ ਮੁਨਾਸਿਬ ਨਹੀਂ ਸਮਝੀ ਜਾਂਦੀ। ਇਸ ਸਮੇਂ ਐੱਸਡੀਓ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅੱਗੇ ਤੋਂ ਅਜਿਹੀ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਅਤੇ ਸਾਰੇ ਅਧੂਰੇ ਕੰਮ ਸੀਜ਼ਨ ਤੋਂ ਪਹਿਲਾਂ ਪੂਰੇ ਕਰ ਦਿੱਤੇ ਜਾਣਗੇ।
ਅੱਜ ਦੇ ਇਕੱਠ ਵਿੱਚ ਮੰਗਲ ਸਿੰਘ ਟੌਂਗ, ਹਰਭਜਨ ਸਿੰਘ ਫੇਰੂਮਾਨ, ਜੁਗਿੰਦਰ ਸਿੰਘ ਨਿੱਝਰ, ਗੁਰਭੇਜ ਸਿੰਘ ਟੌਂਗ, ਇਕਬਾਲ ਸਿੰਘ ਟੌਂਗ, ਬਿਕਰਮਜੀਤ ਸਿੰਘ, ਸਵਰਨ ਸਿੰਘ, ਬਘੇਲ ਸਿੰਘ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਪ੍ਰਧਾਨ ਸਰੂਪ ਰਣਜੀਤ ਸਿੰਘ ਪੰਚ ਗੁਰਪ੍ਰੀਤ ਸਿੰਘ ਸਾਰੇ ਵਾਸੀ ਲਿੱਧੜ ਹਾਜ਼ਰ ਸਨ।

Comments
Post a Comment