ਨੂਰਪੁਰ ਬੇਦੀ ਦੇ ਜੇਤੇ ਵਾਲ ਵਿਖੇ ਪੁਤਲਾ ਫੂਕ ਕੇ ਵਿਰੋਧ ਪ੍ਰਗਟਾਇਆ
ਨੂਰਪੁਰ ਬੇਦੀ, 5 ਜੂਨ
ਪਹਿਲਵਾਨ ਕੁੜੀਆਂ ਨਾਲ ਹੋਈ ਵਧੀਕੀ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਅਧੀਨ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਪਿੰਡ ਜੇਤੇ ਵਾਲ ਜ਼ਿਲ੍ਹਾ ਰੋਪੜ ਦੀ ਇਕਾਈ ਵੱਲੋਂ ਨੂਰਪੁਰ ਬੇਦੀ ਮੁਕਾਰੀ ਸੜਕ ਤੇ ਕਾਮਰੇਡ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਇੰਜ ਗੁਰਦੇਵ ਸਿੰਘ ਅਤੇ ਇੰਜ ਜਗਤਾਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਕੱਤਰ ਲੋਕਾਂ ਨੇ ਮੋਦੀ ਸਰਕਾਰ ਖ਼ਿਲਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Comments
Post a Comment