ਅਮ੍ਰਿੰਤਸਰ: ਐਸਕੇਐਮ ਨੇ ਡੀਸੀ ਦਫ਼ਤਰ ਅੱਗੇ ਕੀਤਾ ਜ਼ੋਰਦਾਰ ਮੁਜਹਾਰਾ
ਅਮ੍ਰਿੰਤਸਰ, 1 ਜੂਨ
ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦੇਸ਼ ਦੇ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਜ਼ਿਲ੍ਹਾ ਅਮ੍ਰਿਤਸਰ ਦੀਆਂ ਕਿਸਾਨ ਜਥੇਬੰਦੀਆਂ ਨੇ ਮਿਲਕੇ ਡੀਸੀ ਅਮ੍ਰਿਤਸਰ ਦੇ ਦਫਤਰ ਦੇ ਅੱਗੇ ਜੋਰਦਾਰ ਵਿਖਾਵਾ ਕੀਤਾ। ਇਸ ਮੌਕੇ ਡਾਕਟਰ ਪਰਮਿੰਦਰ ਸਿੰਘ, ਰਤਨ ਸਿੰਘ ਰੰਧਾਵਾ, ਬਲਕਾਰ ਦੁਧਾਲਾ, ਭੁਪਿੰਦਰ ਸਿੰਘ, ਧੰਨਵੰਤ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਵੇਲੇ ਬੀਜੇਪੀ ਦੇ ਮੰਤਰੀ ਤੇ ਐਮਪੀ ਦੇਸ਼ ਦੀਆਂ ਔਰਤਾਂ ਨਾਲ ਖਿਲਵਾੜ ਕਰਕੇ ਬੇਇੱਜ਼ਤ ਕਰ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਸੁਨੇਹਾ ਦਿੰਦਿਆ ਕਿਹਾ ਕਿ ਕਿਸਾਨ ਆਉਣ ਵਾਲੇ ਸਮੇਂ ਵਿੱਚ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਸੰਘਰਸ਼ ਨੂੰ ਤੇਜ ਕਰਕੇ ਗਲੀ ਮੁਹੱਲਿਆਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਦੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਨਵਸ਼ਰਨ ਕੌਰ ਨੂੰ ਈਡੀ ਅਤੇ ਵਿਜਲੈਂਸ ਵਲੋਂ ਪਰੇਸ਼ਾਨ ਕਰਨ ਦੀ ਸਖਤ ਨਿਖੇਧੀ ਕੀਤੀ। ਕਿਸਾਨ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ, ਕੰਵਲਜੀਤ ਕੌਰ, ਰਵਿੰਦਰ ਕੌਰ, ਜਤਿੰਦਰ ਸਿੰਘ ਛੀਨਾ, ਸਤਨਾਮ ਸਿੰਘ ਝੰਡੇਰ, ਲਖਬੀਰ ਸਿੰਘ ਨਿਜਾਮਪੁਰ, ਨਿਸ਼ਾਨ ਸਿੰਘ, ਮਾਸਟਰ ਸਵਿੰਦਰ ਸਿੰਘ ਮੀਰਾਂ ਕੋਟ, ਧੰਨਵੰਤ ਸਿੰਘ ਖਤਰਾਏ ਕਲਾਂ, ਬਲਕਾਰ ਦੁਧਾਲਾ ਤਰਕਸ਼ੀਲ ਸੁਮੀਤ ਸਿੰਘ, ਕਿਸਾਨ ਆਗੂ ਸਮਸੇਰ ਸਿੰਘ ਹੇਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਸਾਨਾਂ ਵਿੱਚ ਗੁੱਸੇ ਭਰਿਆ ਰੋਹ ਦਿਖਾਈ ਦੇ ਰਿਹਾ ਸੀ। ਬੁਲਾਰਿਆਂ ਨੇ ਪਹਿਲਵਾਨਾਂ ‘ਤੇ ਕੀਤੇ ਗਏ ਪਰਚੇ ਰੱਦ ਕਰਨ ਦੀ ਅਵਾਜ ਦੇ ਜੋਰਦਾਰ ਨਾਹਰੇ ਲਗਾਏ ਗਏ ।ਇਸ ਮੌਕੇ ਕਾਬਲ ਸਿੰਘ ਛੀਨਾ, ਅਮੋਲਕ ਸਿੰਘ, ਕ੍ਰਿਪਾਲ ਸਿੰਘ ਰੇਲਵੇ, ਮੰਗਲ ਸਿੰਘ ਟਾਂਡਾ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।

Comments
Post a Comment