ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਡੀਐਸਪੀ ਦਫ਼ਤਰ ਅਜਨਾਲਾ ਅੱਗੇ ਲਗਾਇਆ ਧਰਨਾ
ਅਜਨਾਲਾ, 22 ਮਈ
ਸਥਾਨਕ ਇਲਾਕੇ ਵਿੱਚ ਪਿਛਲੇ ਸਮਿਆਂ ਤੋਂ ਬੇਗੁਨਾਹ ਲੋਕਾਂ ਉਪਰ ਬਣਾਏ ਗਏ ਪੁਲਿਸ ਕੇਸਾਂ ਨੂੰ ਰੱਦ ਕਰਵਾਉਣ ,ਸਹੁਰੇ ਪਰਿਵਾਰਾਂ ਵੱਲੋਂ ਲੜਕੀਆਂ ਨੂੰ ਕੁੱਟ ਮਾਰ ਕਰਕੇ ਘਰੋਂ ਕੱਢਣ ਤੇ ਉਹਨਾਂ ਦੇ ਸਹੁਰਿਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿਵਾਉਣ ਤੇ ਜੇਲ੍ਹ ਭੇਜਣ ,ਪੁਲਿਸ ਕੋਲ ਕਤਲ ਸਮੇਤ ਪਏ ਕੇਸਾਂ ਦੇ ਚਲਾਣ ਪੇਸ਼ ਕਰਵਾਉਣ, ਮੱਝ ਚੋਰਾਂ ਨੂੰ ਜੇਲ੍ਹ ਭਿਜਵਾਉਣ, ਚੋਰੀ ਕੀਤੇ ਮੋਟਰਸਾਇਕਲਾਂ ਦੀ ਬਰਾਮਦੀ ਆਦਿਕ ਮੰਗਾਂ ਨੂੰ ਮਨਵਾਉਣ ਲਈ ਅੱਜ ਇੱਥੇ ਡੀਐਸਪੀ ਅਜਨਾਲਾ ਸੰਜੀਵ ਕੁਮਾਰ ਦੇ ਦਫਤਰ ਸਾਹਮਣੇ ਵਿਸ਼ਾਲ ਰੋਹ ਭਰਿਆ ਧਰਨਾ ਤੇ ਮੁਜਾਹਰਾ ਕੀਤਾ ਗਿਆ। ਜਿਸ ਵਿਚ ਇਲਾਕੇ ਭਰ ‘ਚੋਂ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨ, ਮਜ਼ਦੂਰ, ਨੌਜਵਾਨ ਤੇ ਔਰਤਾਂ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇ ਮਾਰਦੀਆਂ ਸ਼ਾਮਲ ਹੋਈਆਂ। ਠਾਠਾਂ ਮਾਰਦੇ ਧਰਨੇ ‘ਚ ਬੋਲਦਿਆਂ ਡਾ਼ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪੁਲਿਸ ਦਾ ਕੰਮ ਹੁੰਦਾ ਹੈ ਕਿ ਅਮਨ ਕਨੂੰਨ ਦੀ ਹਾਲਤ ਨੂੰ ਠੀਕ ਰੱਖਣਾ, ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਉਣੀ ਅਤੇ ਥਾਣਿਆਂ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਤੇ ਗਰੀਬ ਲੋਕਾਂ ਨੂੰ ਇਨਸਾਫ ਦੇਣਾ ਹੈ ਪ੍ਰੰਤੂ ਅਜਿਹਾ ਨਹੀਂ ਹੋ ਰਿਹਾ। ਜਿਸ ਵਿਰੁੱਧ ਅੱਜ ਪੀੜਤਾਂ ਵੱਲੋਂ ਇਨਸਾਫ ਲੈਣ ਲਈ ਲੋਹੜੇ ਦੀ ਗਰਮੀ ‘ਚ ਵੱਡਾ ਇਕੱਠ ਕਰਕੇ ਪੁਲਿਸ ਪ੍ਸਾ਼ਸਨ ਨੂੰ ਮੰਗਾ ਮਨਾਉਣ ਲਈ ਮਜਬੂਰ ਕੀਤਾ।
ਧਰਨੇ ਦੌਰਾਨ ਡੀਐਸਪੀ ਤੇ ਨਵਨਿਯੁਕਤ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਧਰਨਾਕਾਰੀਆਂ ਦੇ ਵਫ਼ਦ ਨਾਲ ਡੇਢ ਘੰਟਾ ਲੰਬੇ ਵਿਚਾਰ ਵਟਾਂਦਰੇ ਉਪਰੰਤ ਧਰਨੇ ਵਿਚ ਆ ਕੇ ਐਲਾਨ ਕੀਤਾ ਕਿ 7-8 ਮੰਗਾਂ ਟੇਬਲ ‘ਤੇ ਹੀ ਮੰਨ ਲਈਆਂ ਅਤੇ ਬਲਜੀਤ ਕੌਰ ਲੜਕੀ ਨੂੰ ਬਣਦਾ ਇਨਸਾਫ ਦਿਵਾਉਣ ਲਈ ਪਿੰਡ ਜੌਸ ਦੇ ਲੋਕਾਂ ਵਿਰੁੱਧ ਪਰਚਾ ਰੱਦ ਕਰਨ ਅਤੇ 317/ 2021 ਦੇ ਦੋਸ਼ੀਆਂ ਨੂੰ ਗਿ੍ਫਤਾਰ ਕਰਵਾਉਣ ਦੀ ਪ੍ਕਿਰਿਆ ਲਈ ਦੋ ਦਿਨ ਦਾ ਸਮਾਂ ਲਿਆ।
ਧਰਨੇ ਦੀ ਜਿੱਤ ਉਪਰੰਤ ਜਥੇਬੰਦੀ ਦੇ ਨਾਅਰਿਆਂ ਦੀ ਗੂੰਜ ਵਿੱਚ ਧਰਨੇ ਦੀ ਸਮਾਪਤੀ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਸੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦੁਧਰਾਏ, ਸਤਵਿੰਦਰ ਸਿੰਘ ਉਠੀਆਂ ਹਰਜਿੰਦਰ ਕੌਰ ਰਾਏਪੁਰ ਜੱਗਾ ਸਿੰਘ ਡੱਲਾ ਸਤਨਾਮ ਸਿੰਘ ਚੱਕ ਔਲ, ਪੋ੍: ਮਾਲਕ ਸਿੰਘ ਗੁਰਾਲਾ, ਦੇਸਾ ਸਿੰਘ ਭਿੰਡੀ ਔਲਖ, ਗੁਰਪਾਲ ਗਿੱਲ ਸੈਦਪੁਰ ਸਾਹਿਬ ਸਿੰਘ ਠੱਠੀ ਤੇ ਸੁਰਜੀਤ ਸਿੰਘ ਭੂਰੇ ਗਿੱਲ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਅੱਗੇ ਤੋਂ ਲੋਕਾਂ ਨਾਲ ਇਨਸਾਫ ਨਾ ਕੀਤਾ ਤਾਂ ਜਥੇਬੰਦੀਆਂ ਸਖ਼ਤ ਸੰਘਰਸ਼ ਵਿੱਢਣਗੀਆਂ।

Comments
Post a Comment