ਸੰਯੁਕਤ ਕਿਸਾਨ ਮੋਰਚੇ ਨੇ ਸਨੀ ਦਿਓਲ ਦੇ ਦਫ਼ਤਰ ਚਿਤਾਵਨੀ ਪੱਤਰ ਦਿੱਤਾ
ਪਠਾਨਕੋਟ, 28 ਮਈ
ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵਿੱਚ ਸ਼ਾਮਿਲ ਜ਼ਿਲ੍ਹਾ ਪਠਾਨਕੋਟ ਦੀਆਂ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕੁੱਲ ਹਿੰਦ ਕਿਸਾਨ ਸਭਾ ਪੰਜਾਬ (ਅਜੈ ਭਵਨ) ਵਲੋਂ ਰੋਸ ਮਾਰਚ ਕਰਦੇ ਹੋਏ ਅਤੇ ਕੇਂਦਰ ਸਰਕਾਰ ਵਿਰੋਧੀ ਨਾਹਰੇ ਲਾਉਂਦੇ ਹੋਏ ਪਾਰਲੀਮੈਂਟ ਮੈਂਬਰ ਸਨੀ ਦਿਓਲ ਦੇ ਦਫ਼ਤਰ ਮੰਗਾਂ ਦਾ ਮੰਗ ਪਤਰ ਅਤੇ ਚਿਤਾਵਨੀ ਪੱਤਰ ਉਨ੍ਹਾਂ ਦੇ ਪੀਏ ਪੰਕਜ ਜੋਸ਼ੀ ਨੂੰ ਦਿੱਤਾ।
ਅੱਜ ਦੇ ਇਸ ਰੋਸ ਪਰਦਰਸ਼ਨ ਅਤੇ ਮੰਗ ਪੱਤਰ ਅਤੇ ਚਿਤਾਵਨੀ ਪੱਤਰ ਦੀ ਅਗਵਾਈ ਸਾਥੀ ਰਘੁਬੀਰ ਸਿੰਘ ਧਲੌਰਆ, ਪਰਮਜੀਤ ਸਿੰਘ ਰਤਨ ਗੜ, ਪੇਮ ਸਿੰਘ ਅਤੇ ਬਾਲ ਕ੍ਰਿਸ਼ਨ ਨੇ ਕੀਤੀ।
ਇਸ ਮੌਕੇ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਬਲਵੰਤ ਸਿੰਘ ਘੋਹ, ਕੇਵਲ ਕਾਲੀਆਂ, ਮੁਖਤਿਆਰ ਸਿੰਘ, ਨਿਰੰਜਨ ਸਿੰਘ ਨੇ ਦਸਿਆ ਕਿ 9 ਦਸੰਬਰ 2021 ਨੂੰ ਕੇਂਦਰ ਸਰਕਾਰ ਵੱਲੋਂ ਸੰਜੇ ਅਗਰਵਾਲ, ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਲਿਖਤੀ ਪੱਤਰ ਰਾਹੀਂ ਸਾਰੀਆਂ ਸਮਸਿਆਵਾਂ ਦਾ ਹੱਲ, ਕਰਨ ਦਾ ਭਰੋਸਾ ਦਿੱਤਾ ਅਤੇ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਸੀ। ਸਰਕਾਰ ਦੇ ਇਸ ਪੱਤਰ ‘ਤੇ ਭਰੋਸਾ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਨੇ 11 ਦਸੰਬਰ 2021 ਨੂੰ ਸਾਰੇ ਰੋਸ ਪ੍ਦਰਸ਼ਨਾਂ ਨੂੰ ਮੁਅੱਤਲ ਕਰਨ ਦੀ ਫੈਸਲਾ ਕੀਤਾ ਪਰ ਅੱਜ 18 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ।
ਆਗੂਆਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਤੁਹਾਡੇ ਤੱਕ ਆਪਣੇ ਗੁਸੇ ਦਾ ਇਜਹਾਰ ਕਰਦਾ ਹੈ। ਕੇਂਦਰ ਸਰਕਾਰ ਨੂੰ ਉਸਦੇ ਲਿਖਤੀ ਵਾਅਦੇ ਯਾਦ ਕਰਵਾਉਣ ਅਤੇ ਦੇਸ਼ ਦੇ ਕਿਸਾਨਾਂ ਦੀਆਂ ਉਪਰੋਕਤ ਸੱਤ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਲਈ ਮੰਗਾਂ ਦੇ ਹੱਕ ਵਿੱਚ ਪਾਰਲੀਮੈਂਟ ਅਤੇ ਤੁਹਾਡੀ ਪਾਰਟੀ ਦੇ ਫੋਰਮਾਂ ਤੇ ਅਵਾਜ਼ ਨਾ ਬੁਲੰਦ ਕੀਤੀ ਤਾਂ ਕਿਸਾਨ ਆਪਣੀ ਅਵਾਜ਼ ਹਾਕਮ ਧਿਰ ਖਿਲਾਫ਼ ਉਠਾਉਣ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਰਘਬੀਰ ਸਿੰਘ ਧਲੌਰਆ, ਨਿਰੰਜਨ ਸਿੰਘ, ਦਰਸ਼ਨ ਸਿੰਘ, ਬਾਲਕਿਨ, ਰਨਜੀਤ ਸਿੰਘ, ਰਜਨਦੀਪ ਸਿੰਘ, ਬੋਧ, ਰਾਜ ਸੈਨੀ, ਮਦਨ ਲਾਲ ਹੰਸ ਰਾਜ ਆਦਿ ਨੇ ਵੀ ਸੰਬੋਧਨ ਕੀਤਾ।

Comments
Post a Comment