ਨੂਰਪੁਰ ਬੇਦੀ: ਮਜ਼ਦੂਰ ਦਿਵਸ ਮੌਕੇ ਜੇਪੀਐਮਓ ਨੇ ਕੱਢਿਆ ਮਾਰਚ
ਨੂਰਪੁਰ ਬੇਦੀ, 1 ਮਈ
ਜੇਤੇਵਾਲ ਦੇ ਕਮਿਊਨਿਟੀ ਸੈਂਟਰ ’ਚ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਕਿਰਪਾਲ ਸਿੰਘ ਭਟੋਂ, ਕਮਲੇਸ਼ ਕੌਰ ਦੀ ਪ੍ਰਧਾਨਗੀ ਹੇਠ ਮਜ਼ਦੂਰ ਕਿਸਾਨ ਮੁਲਾਜ਼ਮ ਤੇ ਇਸਤਰੀਆਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੇ ਸ਼ੁਰੂ ਵਿਚ ਮੁਲਾਜ਼ਮ ਲਹਿਰ ਦੇ ਸਿਰਮੌਰ ਆਗੂ ਤਿ੍ਲੋਚਨ ਸਿੰਘ ਰਾਣਾ ਦੀ ਧਰਮਪਤਨੀ ਬੀਬੀ ਮਨਜੀਤ ਕੌਰ ਨੇ ਮਜ਼ਦੂਰ ਜਮਾਤ ਦਾ ਲਾਲ ਰੰਗ ਦਾ ਝੰਡਾ ਲਹਿਰਾਇਆ। ਸਮਾਗਮ ਦੌਰਾਨ ਸਾਥੀ ਰਾਣਾ ਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕੀਤਾ। ਮੁਲਾਜ਼ਮਾਂ ਦੇ ਕੌਮੀ ਆਗੂ ਵੇਦ ਪ੍ਰਕਾਸ਼, ਮੋਹਣ ਸਿੰਘ ਧਮਾਣਾ, ਗੁਰਬਿੰਦਰ ਸਿੰਘ ਸਸਕੋਰ ਨੇ ਸਾਰੇ ਲੋਕਾਂ ਨੂੰ ਕਿਰਤ ਕਮਾਈ ਕਰਨ ਅਤੇ ਕਿਰਤ ਦੀ ਲੁੱਟ ਵਿਰੁੱਧ ਆਵਾਜ਼ ਉਠਾਉਣ ਦਾ ਐਲਾਨ ਕੀਤਾ। ਜੇਪੀਐਮਓ ਦੇ ਹੋਰ ਆਗੂਆਂ ਜਿਨ੍ਹਾਂ ਵਿਚ ਦਰਸ਼ਣ ਸਿੰਘ ਬੜਵਾ, ਜਰਨੈਲ ਸਿੰਘ ਘਨੋਲਾ, ਧਰਮਪਾਲ ਸੈਣੀ, ਪ੍ਰੀਤਮ ਸਿੰਘ, ਦਲਜੀਤ ਸਿੰਘ ਰਾਏਪੁਰ, ਬਲਬੀਰ ਝਿੰਜੜੀ, ਇੰਜ. ਗੁਰਦੇਵ ਸਿੰਘ, ਅਮਰੀਕ ਸਿੰਘ ਸਮੀਰੋਵਾਲ ਨੇ ਵੀ ਸਮਾਜ ਨੂੰ ਇੱਕਮੁੱਠ ਹੋ ਕੇ ਜਬਰ ਵਿਰੁੱਧ ਲੜਨ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਹਿੰਦੂ ਰਾਸ਼ਟਰ ਬਣਾਉਣ ਦੀ ਸਾਜਸ਼ ਦਾ ਡਟ ਕੇ ਵਿਰੋਧ ਕਰਨ ਦੀ ਗੱਲ ਵੀ ਬੁਲਾਰਿਆਂ ਨੇ ਜ਼ੋਰ ਨਾਲ ਉਠਾਈ। ਬੀਬੀ ਮਨਜੀਤ ਕੌਰ ਰਾਣਾ ਨੇ ਆਪਣੇ ਸੰਬੋਧਨ ਦੌਰਾਨ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਰਸਤੇ ਵਿਚ ਸਾਥੀ ਸੋਮਨਾਥ, ਕਰਮ ਚੰਦ, ਸੁਰਜੀਤ ਸਿੰਘ ਮਿੰਢਵਾਂ, ਰਣਜੀਤ ਸਿੰਘ, ਯੋਗਰਾਜ, ਸੋਹਣ ਸਿੰਘ ਕੰਧੋਲਾ, ਬਲਬੀਰ ਸਿੰਘ, ਅਵਤਾਰ ਸਰਪੰਚ, ਸੁਰਜੀਤ ਸਿੰਘ ਮੂਸਾਪੁਰ , ਸੁਭਾਸ਼ ਰਾਣਾ ਤੇ ਮਿਡ ਡੇਅ ਮੀਲ ਆਗੂਆਂ ਨੇ ਵੀ ਸੰਬੋਧਨ ਕੀਤਾ। ਸੰਜੀਵ ਮੋਠਾਪੁਰ ਤੇ ਕੁਲਦੀਪ ਗਿੱਲ, ਗੁਰਪ੍ਰੀਤ ਹੈਪੀ ਨੇ ਸਮੂਹ ਮੁਜ਼ਾਹਰਾ ਕਾਰੀਆਂ ਦਾ ਧੰਨਵਾਦ ਕੀਤਾ।

Comments
Post a Comment