ਧੱਕੇ ਨਾਲ ਐਕਵਾਇਰ ਕੀਤੀ ਜ਼ਮੀਨ ਦਾ ਮੁੜ ਲਿਆ ਕਬਜ਼ਾ
ਜੋਧਾਂ, 11 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਜ਼ਮੀਨਾਂ ਖੋਹਣ ਖਿਲਾਫ ਚਲ ਰਹੇ ਅੰਦੋਲਨ ਦੌਰਾਨ ਪਿੰਡ ਬੱਲੋਵਾਲ ਦੇ ਕਿਸਾਨ ਬੂਟਾ ਸਿੰਘ ਦੀ ਜ਼ਮੀਨ ਵਿੱਚ ਐਨਐਚਏਆਈ ਅਤੇ ਸਿਵਲ ਪੁਲਿਸ ਪ੍ਰਸਾਸ਼ਨ ਵੱਲੋ ਕੀਤਾ ਕਬਜਾ ਕਿਸਾਨ ਏਕੇ ਦੇ ਜੋਰ ਤੇ ਵਾਪਿਸ ਲਿਆ ਹੈ। ਐਨਐਚਏਆਈ ਦੀਆਂ ਮਸ਼ੀਨਾਂ ਨਾਲ ਹੀ ਜ਼ਮੀਨ ਪੱਧਰ ਕਰਵਾਈ।
ਚੇਤੇ ਰਹੇ ਕਿ ਕਿਸਾਨ ਆਪਣੀਆਂ ਜ਼ਮੀਨਾਂ ਦੇ ਯੋਗ ਮੁਆਵਜ਼ੇ ਲਈ ਲੰਮੇ ਸਮੇਂ ਤੋਂ ਲੜ ਰਹੇ ਹਨ। ਅੱਜ ਪ੍ਰਸ਼ਾਸਨ ਜਮੀਨਾਂ ਦਾ ਕਬਜਾ ਲੈਣ ਲਈ ਤਿੰਨ ਪਿੰਡਾਂ ਦੀਆਂ ਜ਼ਮੀਨਾਂ ‘ਚ ਜਬਰਦਸਤੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਜਬਰਦਸਤ ਵਿਰੋਧ ਕੀਤਾ ਗਿਆ। ਆਖ਼ਰ ਪ੍ਰਸ਼ਾਸਨ ਨੂੰ ਸਿਰਫ ਚੈੱਕ ਲੈ ਚੁੱਕੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੜਕੇ ਹੀ ਬੁਤਾ ਸਾਰਨਾ ਪਿਆ ਅਤੇ ਬਗੈਰ ਚੈੱਕ ਚੁੱਕੀਆਂ ਜ਼ਮੀਨਾਂ ਵੱਲ ਮੂੰਹ ਨਾ ਕਰ ਸਕਿਆ।
ਅੱਜ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਰੋਡ ਸੰਘਰਸ਼ ਯੂਨੀਅਨ ਨੇ ਕੀਤੀ। ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਭਾਕਿਯੂ ਏਕਤਾ ਸਿੱਧੂਪੁਰ ਨੇ ਵੀ ਡਟਵਾ ਸਮਰਥਨ ਕੀਤਾ ਗਿਆ। ਅੱਜ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਖ਼ਜ਼ਨਚੀ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਗੁੱਜਰਵਾਲ, ਚਰਨਜੀਤ ਸਿੰਘ ਫੱਲੇਵਾਲ, ਯੁਵਰਾਜ ਘੁਡਾਣੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋਂ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਬਲਦੇਵ ਸਿੰਘ ਧੂਲਕੋਟ, ਹਰਦਿਆਲ ਸਿੰਘ ਬਲਜੀਤ ਸਿੰਘ ਸਾਇਆ ਨੇ ਕੀਤੀ। ਇਸ ਮੌਕੇ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਡੀਐਸਪੀ ਜਸਵਿੰਦਰ ਸਿੰਘ ਖਹਿਰਾ ਪੁੱਜੇ ਹੋਏ ਸਨ। ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਬਿਨਾ ਚੈੱਕ ਚੱਕੇ ਜ਼ਮੀਨ ਵਿੱਚੋ ਪ੍ਰਸਾਸ਼ਨ ਨੂੰ ਆਪਣੀਆਂ ਮਸ਼ੀਨਾਂ ਵਾਪਸ ਲਿਜਾਣ ਲਈ ਮਜਬੂਰ ਹੋਣਾ ਪਿਆ।


Comments
Post a Comment