ਫਿਲੌਰ: ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ‘ਤੇ ਝੁਲਾਇਆ ਝੰਡਾ
ਫਿਲੌਰ, 1 ਮਈ
ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਜੇਪੀਐਮਓ ਵਲੋਂ ਕਰਵਾਏ ਇਸ ਸਮਾਗਮ ਨੂੰ ਦਿਹਾਤੀ ਮਜ਼ੂਦਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਮੇਜਰ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਸਕੱਤਰ ਸਰਬਜੀਤ ਸੰਗੋਵਾਲ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਨਿਰਮੋਲਕ ਸਿੰਘ ਹੀਰਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਗੁਰਦੀਪ ਗੋਗੀ, ਮੱਖਣ ਸੰਗਰਾਮੀ ਨੇ ਸੰਬੋਧਨ ਕਰਦਿਆ ਮਈ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਆਗੂਆਂ ਨੇ ਮਜ਼ਦੂਰ ਜਮਾਤ ਦੀ ਬੰਦਖਲਾਸੀ ਲਈ ਚਲਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ।
ਇਸ ਮੌਕੇ ਕੁਲਦੀਪ ਕੌੜਾ, ਸਰਪੰਚ ਰਾਮ ਲੁਭਾਇਆ, ਪ੍ਰੋ. ਅਮ੍ਰਿੰਤ ਨੰਗਲ, ਮਾ. ਮਲਕੀਤ ਸਿੰਘ, ਕੁਲਜੀਤ ਫਿਲੌਰ, ਹਰਮੇਸ਼ ਰਾਹੀ, ਤਾਰਾ ਸਿੰਘ, ਰਤਨ ਸਿੰਘ, ਹੁਕਮ ਚੰਦ, ਅੰਗਰੇਜ਼ ਸਿੰਘ, ਕੁਲਦੀਪ ਰਾਵਤ, ਜੁਗਿੰਦਰ ਸਿੰਘ, ਹਰੀ ਸਿੰਘ, ਨੰਬਰਦਾਰ ਜਗੀਰ ਸਿੰਘ, ਜਸਵੀਰ ਸਿੰਘ, ਤਰਜਿੰਦਰ ਸਿੰਘ, ਮਨਜੀਤ ਸੂਰਜਾ, ਗਿਆਨ ਸਿੰਘ, ਮੱਖਣ ਸਿੰਘ, ਬਲਬੀਰ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਅਮਰੀਕ ਸਿੰਘ ਰੁੜਕਾ, ਬਲਵਿੰਦਰ ਸਿੰਘ ਦੁਸਾਂਝ, ਬਲਰਾਜ ਸਿੰਘ, ਬਲਬੀਰ ਗੋਗੀ, ਨਰੰਜਣ ਸਿੰਘ ਭੁੱਲਰ, ਗੁਰਨਾਮ ਸਿੰਘ ਮੁਠੱਡਾ, ਧਰਮਪਾਲ ਆਦਮਪੁਰ, ਬਿੱਲਾ ਰਾਜਗੁਮਾਲ ਆਦਿ ਹਾਜ਼ਰ ਸਨ।
ਮਗਰੋਂ ਸ਼ਹਿਰ ‘ਚ ਮਾਰਚ ਕਰਦਿਆਂ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ‘ਤੇ ਝੰਡਾ ਝੁਲਾਇਆ ਗਿਆ।

Comments
Post a Comment